- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਭਰ ਵਿੱਚ ਅੱਜ 77ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। 26 ਜਨਵਰੀ 1950 ਦੇ ਦਿਨ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਭਾਰਤ ਇੱਕ ਲੋਕਤੰਤਰੀ ਗਣਰਾਜ ਵਜੋਂ ਸਥਾਪਿਤ ਹੋਇਆ ਸੀ। 1950 ਵਿੱਚ ਸੰਵਿਧਾਨ ਦੇ ਲਾਗੂ ਹੋਣ ਤੋਂ ਹੀ ਭਾਰਤ ਵਿੱਚ ਇਸ ਦਿਨ ਨੂੰ ਮਨਾਉਣ ਦੀ ਇੱਕ ਪ੍ਰਥਾ ਬਣੀ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਰ ਸਾਲ ਰਾਜਪਥ 'ਤੇ ਪਰੇਡ ਕੱਢੀ ਜਾਂਦੀ ਹੈ। ਭਾਰਤ ਦੇ ਗਣਰਾਜ ਬਣਨ ਤੋਂ ਲੈ ਕੇ ਹੁਣ ਤੱਕ ਇਹ ਪ੍ਰਥਾ ਹਰ ਸਾਲ ਦੇਸ਼ ਦੇ ਲੋਕਾਂ ਨੂੰ ਮਾਣ ਮਹਿਸੂਸ ਕਰਵਾਉਂਦੀ ਹੈ।

ਕਰਤੱਵ ਪਥ 'ਤੇ ਭਾਰਤੀ ਫ਼ੌਜ ਦੇ ਜਵਾਨਾਂ ਦੀ ਦਸਤਕ ਅਤੇ ਲੜਾਕੂ ਜਹਾਜ਼ਾਂ ਦੀ ਅਸਮਾਨ ਵਿੱਚ ਗਰਜ ਦੁਨੀਆ ਨੂੰ ਭਾਰਤ ਦੀ ਤਾਕਤ ਦਾ ਸੰਦੇਸ਼ ਦਿੰਦੀ ਹੈ। ਪਰੇਡ ਵਿੱਚ ਸ਼ਾਮਲ ਰਾਜਾਂ ਦੀਆਂ ਝਾਕੀਆਂ ਦੇਸ਼ ਦੀ ਵਿਲੱਖਣ ਕਲਾ, ਪਰੰਪਰਾ ਅਤੇ ਵਿਰਾਸਤ ਦੀ ਝਲਕ ਦਿਖਾਉਂਦੀਆਂ ਹਨ।
ਗਣਤੰਤਰ ਦਿਵਸ 'ਤੇ ਭਾਰਤ ਦੀ ਪਰੰਪਰਾ
ਗਣਤੰਤਰ ਦਿਵਸ ਦੇ ਮੌਕੇ 'ਤੇ ਕਿਸੇ ਵਿਸ਼ੇਸ਼ ਮਹਿਮਾਨ ਨੂੰ ਬੁਲਾਉਣਾ ਵੀ ਭਾਰਤ ਦੀ ਇੱਕ ਅਹਿਮ ਪਰੰਪਰਾ ਹੈ। ਇਸ ਖ਼ਾਸ ਰੀਤ ਨੂੰ ਸਾਲ 1950 ਤੋਂ ਹੀ ਇੱਕ ਪਰੰਪਰਾ ਵਜੋਂ ਨਿਭਾਇਆ ਜਾ ਰਿਹਾ ਹੈ।
ਗਣਤੰਤਰ ਦਿਵਸ 2026 ਦੇ ਮੁੱਖ ਮਹਿਮਾਨ
ਇਸ ਸਾਲ ਗਣਤੰਤਰ ਦਿਵਸ 'ਤੇ ਮੁੱਖ ਮਹਿਮਾਨ ਵਜੋਂ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਸ਼ਾਮਲ ਹੋ ਰਹੇ ਹਨ।
ਗਣਤੰਤਰ ਦਿਵਸ 'ਤੇ ਬੁਲਾਏ ਜਾਣ ਵਾਲੇ ਵਿਸ਼ੇਸ਼ ਮਹਿਮਾਨ ਦੀ ਸੀਟ ਰਾਸ਼ਟਰਪਤੀ ਦੀ ਸੀਟ ਦੇ ਬਿਲਕੁਲ ਬਰਾਬਰ ਲਗਾਈ ਜਾਂਦੀ ਹੈ। 26 ਜਨਵਰੀ ਨੂੰ ਇਸ ਪਰੇਡ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਕਰਤੱਵ ਪਥ 'ਤੇ ਪਹੁੰਚਦੇ ਹਨ।
ਕੌਣ ਕਰਦਾ ਹੈ ਮੁੱਖ ਮਹਿਮਾਨ ਦੀ ਚੋਣ?
ਗਣਤੰਤਰ ਦਿਵਸ ਲਈ ਮੁੱਖ ਮਹਿਮਾਨ ਦੀ ਚੋਣ ਦੀ ਪ੍ਰਕਿਰਿਆ ਵਿਦੇਸ਼ ਮੰਤਰਾਲੇ ਰਾਹੀਂ ਸ਼ੁਰੂ ਹੁੰਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਰੱਖਿਆ ਮੰਤਰਾਲੇ ਵਿੱਚ ਸੰਭਾਵੀ ਮਹਿਮਾਨਾਂ ਦੀ ਇੱਕ ਸੂਚੀ ਤਿਆਰ ਕੀਤੀ ਜਾਂਦੀ ਹੈ।
ਸੂਚੀ ਵਿੱਚ ਸ਼ਾਮਲ ਮਹਿਮਾਨਾਂ ਦੀ ਉਪਲਬਧਤਾ ਬਾਰੇ ਪਤਾ ਲਗਾਉਣਾ ਵੀ ਰੱਖਿਆ ਮੰਤਰਾਲੇ ਦਾ ਕੰਮ ਹੁੰਦਾ ਹੈ। ਸੂਚੀ ਤਿਆਰ ਹੋਣ ਤੋਂ ਬਾਅਦ, ਮੁੱਖ ਮਹਿਮਾਨ ਦੀ ਚੋਣ ਦਾ ਅੰਤਿਮ ਫੈਸਲਾ ਪ੍ਰਧਾਨ ਮੰਤਰੀ ਦਫ਼ਤਰ (PMO) ਵਿੱਚ ਲਿਆ ਜਾਂਦਾ ਹੈ। ਇਸ ਤੋਂ ਬਾਅਦ ਚੁਣੇ ਗਏ ਦੇਸ਼ਾਂ ਨਾਲ ਸੰਪਰਕ ਕੀਤਾ ਜਾਂਦਾ ਹੈ। ਇਸ ਪੂਰੀ ਪ੍ਰਕਿਰਿਆ ਵਿੱਚ ਕਾਫ਼ੀ ਸਮਾਂ ਲੱਗਦਾ ਹੈ।
ਕਿਵੇਂ ਤੈਅ ਹੁੰਦਾ ਹੈ ਕਿ ਮੁੱਖ ਮਹਿਮਾਨ ਕੌਣ ਹੋਵੇਗਾ?
ਭਾਰਤ ਵਿੱਚ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰ ਮੁਖੀ ਅਤੇ ਪ੍ਰਮੁੱਖ ਆਗੂ ਆਉਂਦੇ ਹਨ। ਇਨ੍ਹਾਂ ਆਗੂਆਂ ਦੀ ਚੋਣ ਭਾਰਤ ਦੇ ਵਿਸ਼ਵਵਿਆਪੀ (ਗਲੋਬਲ) ਸਬੰਧਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾਂਦੀ ਹੈ।
ਗਣਤੰਤਰ ਦਿਵਸ ਦੇ ਮੌਕੇ 'ਤੇ ਇਸ ਸਾਲ ਯੂਰਪੀਅਨ ਯੂਨੀਅਨ (EU) ਦਾ ਪ੍ਰਤੀਨਿਧ ਮੰਡਲ ਭਾਰਤ ਆ ਰਿਹਾ ਹੈ। 27 ਜਨਵਰੀ ਨੂੰ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਹੋਣ ਵਾਲੀ ਬੈਠਕ ਤੋਂ ਬਾਅਦ ਵਪਾਰਕ ਸਬੰਧਾਂ ਨਾਲ ਜੁੜੇ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ।