- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਵਿੱਚ ਅਣਗਿਣਤ ਫਲਾਈਓਵਰ ਹਨ। ਸ਼ਹਿਰਾਂ ਵਿੱਚ ਟ੍ਰੈਫਿਕ ਜਾਮ ਨੂੰ ਘਟਾਉਣ ਲਈ ਫਲਾਈਓਵਰਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਦਿੱਲੀ-ਐੱਨ.ਸੀ.ਆਰ. ਵਿੱਚ ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਵੀ ਫਲਾਈਓਵਰ ਬਣਾਏ ਜਾ ਰਹੇ ਹਨ। ਹਾਲਾਂਕਿ, ਭਾਰਤ ਦਾ ਸਭ ਤੋਂ ਲੰਬਾ ਫਲਾਈਓਵਰ ਕੇਰਲ ਵਿੱਚ ਹੈ। ਨੈਸ਼ਨਲ ਹਾਈਵੇਅ 66 'ਤੇ ਅਰੂਰ-ਥੁਰਾਵੂਰ ਐਲੀਵੇਟਿਡ ਹਾਈਵੇਅ ਦਾ ਨਿਰਮਾਣ ਹੋ ਰਿਹਾ ਹੈ, ਜੋ ਦੇਸ਼ ਦਾ ਸਭ ਤੋਂ ਲੰਬਾ ਫਲਾਈਓਵਰ ਬਣਨ ਵਾਲਾ ਹੈ।

ਤਮਿਲਨਾਡੂ ਅਤੇ ਕਰਨਾਟਕ ਵਿਚਾਲੇ ਰਸਤਾ ਹੋਵੇਗਾ ਆਸਾਨ
ਇਹ ਪ੍ਰੋਜੈਕਟ ਤਮਿਲਨਾਡੂ ਅਤੇ ਕਰਨਾਟਕ ਵਿਚਾਲੇ ਤੇਜ਼ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਕਨੈਕਟੀਵਿਟੀ ਮੁਹੱਈਆ ਕਰਵਾਏਗਾ ਅਤੇ ਆਵਾਜਾਈ ਦਾ ਖਰਚਾ ਵੀ ਘਟਾਏਗਾ। ਪ੍ਰੋਜੈਕਟ ਦੇ ਸਾਰੇ 360 ਸਪੋਰਟਿੰਗ ਪਿੱਲਰ ਅਤੇ 3,000 ਗਰਡਰ ਤਿਆਰ ਹੋ ਚੁੱਕੇ ਹਨ, ਅਤੇ ਇਸ ਸਮੇਂ ਗਰਡਰ ਲਗਾਉਣ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ, ਤਿੰਨ ਐਗਜ਼ਿਟ ਰੈਂਪ ਅਤੇ ਇੱਕ ਟੋਲ ਪਲਾਜ਼ਾ 'ਤੇ ਵੀ ਕੰਮ ਸ਼ੁਰੂ ਹੋ ਗਿਆ ਹੈ।
2,500 ਮਜ਼ਦੂਰ ਲਗਾਤਾਰ ਕਰ ਰਹੇ ਹਨ ਕੰਮ
ਇਸ ਪ੍ਰੋਜੈਕਟ ਵਿੱਚ ਲਗਪਗ 2,500 ਮਜ਼ਦੂਰ ਅਤੇ 350 ਮਸ਼ੀਨਾਂ ਚੌਬੀ ਘੰਟੇ ਕੰਮ ਕਰ ਰਹੀਆਂ ਹਨ। ਪੂਰਾ ਹੋਣ ਤੋਂ ਬਾਅਦ, ਇਹ ਪ੍ਰੋਜੈਕਟ ਕੇਰਲ ਦੇ ਰੋਡ ਇਨਫਰਾਸਟਰੱਕਚਰ ਵਿੱਚ ਇੱਕ ਵੱਡਾ ਕਦਮ ਸਾਬਤ ਹੋਵੇਗਾ, ਜਿਸ ਨਾਲ NH 66 'ਤੇ ਕਨੈਕਟੀਵਿਟੀ ਵਿੱਚ ਜ਼ਬਰਦਸਤ ਸੁਧਾਰ ਹੋਵੇਗਾ ਅਤੇ ਫਲਾਈਓਵਰ ਦੀ ਲੰਬਾਈ ਦੇ ਮਾਮਲੇ ਵਿੱਚ ਇੱਕ ਨੈਸ਼ਨਲ ਰਿਕਾਰਡ ਬਣੇਗਾ।
ਲੰਘਣ ਵਾਲਿਆਂ ਨੂੰ ਦੇਣਾ ਪਵੇਗਾ ਟੈਕਸ
ਇਸ ਐਲੀਵੇਟਿਡ ਹਾਈਵੇਅ ਨਾਲ ਮੁਸਾਫ਼ਰਾਂ ਦਾ ਕਾਫੀ ਸਮਾਂ ਬਚੇਗਾ, ਪਰ ਇਸ ਸਹੂਲਤ ਲਈ ਉਨ੍ਹਾਂ ਨੂੰ ਪੈਸੇ ਵੀ ਖਰਚਣੇ ਪੈਣਗੇ। ਮੋਟਰ ਚਾਲਕਾਂ ਨੂੰ ਛੇ-ਲੇਨ ਵਾਲੇ ਇਸ ਐਲੀਵੇਟਿਡ ਹਿੱਸੇ ਦੀ ਵਰਤੋਂ ਕਰਨ ਲਈ ਵੱਖਰੇ ਤੌਰ 'ਤੇ ਟੋਲ ਦੇਣਾ ਪਵੇਗਾ। ਇਹ ਦੇਸ਼ ਦਾ ਸਭ ਤੋਂ ਲੰਬਾ ਸਿੰਗਲ-ਪਿੱਲਰ ਵਾਲਾ 'ਸਕਾਈਵੇ' ਹੈ।