'ਅਸੀਂ AI ਦੇ ਦੌਰ 'ਚ ਹਾਂ', ਵਾਂਗਚੁਕ ਨਾਲ ਜੁੜੇ ਮਾਮਲੇ 'ਚ ਵੀਡੀਓ ਟ੍ਰਾਂਸਕ੍ਰਿਪਟ 'ਤੇ ਸੁਪਰੀਮ ਕੋਰਟ ਨੇ ਚੁੱਕੇ ਸਵਾਲ
ਸਿੱਬਲ ਨੇ ਦਲੀਲ ਦਿੱਤੀ ਕਿ ਅਨੁਵਾਦ ਵਿੱਚ ਉਹ ਸ਼ਬਦ ਵੀ ਸ਼ਾਮਲ ਕੀਤੇ ਗਏ ਹਨ, ਜੋ ਵਾਂਗਚੁਕ ਨੇ ਕਦੇ ਕਹੇ ਹੀ ਨਹੀਂ। ਬੈਂਚ ਨੇ ਕਿਹਾ, "ਸ਼੍ਰੀਮਾਨ ਸਾਲਿਸਟਰ, ਅਸੀਂ ਭਾਸ਼ਣ ਦੀ ਅਸਲ ਟ੍ਰਾਂਸਕ੍ਰਿਪਟ ਚਾਹੁੰਦੇ ਹਾਂ। ਉਹ ਜਿਸ 'ਤੇ ਭਰੋਸਾ ਕਰ ਰਹੇ ਹਨ ਅਤੇ ਤੁਸੀਂ ਜੋ ਕਹਿ ਰਹੇ ਹੋ, ਦੋਵੇਂ ਵੱਖਰੇ ਹਨ। ਅਸੀਂ ਤੈਅ ਕਰਾਂਗੇ
Publish Date: Tue, 17 Feb 2026 12:39 PM (IST)
Updated Date: Tue, 17 Feb 2026 12:46 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਵੱਲੋਂ ਪੇਸ਼ ਕੀਤੇ ਗਏ ਵੀਡੀਓ ਅਨੁਵਾਦ (Translation) 'ਤੇ ਸਵਾਲ ਚੁੱਕੇ ਹਨ। ਅਦਾਲਤ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਦੌਰ ਵਿੱਚ ਅਨੁਵਾਦ ਬਿਲਕੁਲ ਸਹੀ ਹੋਣਾ ਚਾਹੀਦਾ ਹੈ।
ਵਾਂਗਚੁਕ ਦੇ ਵਕੀਲ ਕਪਿਲ ਸਿੱਬਲ ਵੱਲੋਂ ਅਨੁਵਾਦ 'ਤੇ ਇਤਰਾਜ਼ ਜਤਾਏ ਜਾਣ ਤੋਂ ਬਾਅਦ ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਪੀ.ਬੀ. ਵਰਾਾਲੇ ਦੀ ਬੈਂਚ ਨੇ ਐਡੀਸ਼ਨਲ ਸਾਲਿਸਟਰ ਜਨਰਲ ਕੇ.ਐਮ. ਨਟਰਾਜ ਨੂੰ ਕਿਹਾ ਕਿ ਉਹ ਸਰਕਾਰ ਤੋਂ ਵਾਂਗਚੁਕ ਦੇ ਬਿਆਨ ਦਾ ਅਸਲ ਅਨੁਵਾਦ ਚਾਹੁੰਦੇ ਹਨ।
ਬੈਂਚ ਨੇ ਕੀ ਕਿਹਾ
ਸਿੱਬਲ ਨੇ ਦਲੀਲ ਦਿੱਤੀ ਕਿ ਅਨੁਵਾਦ ਵਿੱਚ ਉਹ ਸ਼ਬਦ ਵੀ ਸ਼ਾਮਲ ਕੀਤੇ ਗਏ ਹਨ, ਜੋ ਵਾਂਗਚੁਕ ਨੇ ਕਦੇ ਕਹੇ ਹੀ ਨਹੀਂ। ਬੈਂਚ ਨੇ ਕਿਹਾ, "ਸ਼੍ਰੀਮਾਨ ਸਾਲਿਸਟਰ, ਅਸੀਂ ਭਾਸ਼ਣ ਦੀ ਅਸਲ ਟ੍ਰਾਂਸਕ੍ਰਿਪਟ ਚਾਹੁੰਦੇ ਹਾਂ। ਉਹ ਜਿਸ 'ਤੇ ਭਰੋਸਾ ਕਰ ਰਹੇ ਹਨ ਅਤੇ ਤੁਸੀਂ ਜੋ ਕਹਿ ਰਹੇ ਹੋ, ਦੋਵੇਂ ਵੱਖਰੇ ਹਨ। ਅਸੀਂ ਤੈਅ ਕਰਾਂਗੇ। ਵਾਂਗਚੁਕ ਜੋ ਕਹਿ ਰਹੇ ਹਨ, ਉਸ ਦਾ ਸਹੀ ਅਨੁਵਾਦ ਹੋਣਾ ਚਾਹੀਦਾ ਹੈ। ਵਾਂਗਚੁਕ ਦਾ ਭਾਸ਼ਣ ਸਿਰਫ਼ ਤਿੰਨ ਮਿੰਟ ਦਾ ਹੈ, ਜਦਕਿ ਤੁਸੀਂ ਜੋ ਅਨੁਵਾਦ ਲੈ ਕੇ ਆਏ ਹੋ, ਉਹ ਸੱਤ ਤੋਂ ਅੱਠ ਮਿੰਟ ਦਾ ਹੈ। ਅਸੀਂ AI ਦੇ ਦੌਰ ਵਿੱਚ ਹਾਂ, ਅਨੁਵਾਦ ਵਿੱਚ ਤਕਰੀਬਨ 98 ਪ੍ਰਤੀਸ਼ਤ ਤੱਕ ਸ਼ੁੱਧਤਾ ਹੋਣੀ ਚਾਹੀਦੀ ਹੈ।"
ਸਿੱਬਲ ਨੇ ਅਨੁਵਾਦ 'ਤੇ ਚੁੱਕੇ ਸਵਾਲ
ਕਪਿਲ ਸਿੱਬਲ ਨੇ ਸਵਾਲ ਉਠਾਉਂਦੇ ਹੋਏ ਕਿਹਾ, "ਅਨੁਵਾਦ ਵਿੱਚ ਲਿਖਿਆ ਹੈ ਕਿ ਵਾਂਗਚੁਕ ਨੇ ਆਪਣੀ ਹੜਤਾਲ ਜਾਰੀ ਰੱਖੀ ਅਤੇ ਨੇਪਾਲ ਦਾ ਹਵਾਲਾ ਦੇ ਕੇ ਨੌਜਵਾਨਾਂ ਨੂੰ ਉਕਸਾਉਣਾ ਜਾਰੀ ਰੱਖਿਆ। ਇਹ ਲਾਈਨ ਆਖਿਰ ਆ ਕਿੱਥੋਂ ਰਹੀ ਹੈ? ਤੁਸੀਂ ਅਜਿਹੀ ਗੱਲ 'ਤੇ ਭਰੋਸਾ ਕਰ ਰਹੇ ਹੋ ਜਿਸਦਾ ਕੋਈ ਵਜੂਦ ਹੀ ਨਹੀਂ ਹੈ।"
ਸਰਕਾਰ ਦਾ ਪੱਖ
ਏ.ਐਸ.ਜੀ. ਨਟਰਾਜ ਨੇ ਕਿਹਾ ਕਿ ਅਨੁਵਾਦ ਲਈ ਇੱਕ ਵੱਖਰਾ ਵਿਭਾਗ ਹੈ ਅਤੇ ਅਸੀਂ ਇਸ ਮਾਮਲੇ ਦੇ ਮਾਹਿਰ ਨਹੀਂ ਹਾਂ। ਕੇਂਦਰ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਵਾਂਗਚੁਕ ਦੀ 24 ਵਾਰ ਮੈਡੀਕਲ ਜਾਂਚ ਹੋ ਚੁੱਕੀ ਹੈ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ, ਇਸ ਲਈ ਸਿਹਤ ਦੇ ਅਧਾਰ 'ਤੇ ਰਿਹਾਈ ਸੰਭਵ ਨਹੀਂ ਹੈ।
ਸਾਲਿਸਟਰ ਜਨਰਲ ਨੇ ਕਿਹਾ ਕਿ ਹਿਰਾਸਤ ਦੇ ਅਧਾਰ ਅਜੇ ਵੀ ਕਾਇਮ ਹਨ। ਇਹ ਸੁਣਵਾਈ ਵਾਂਗਚੁਕ ਦੀ ਪਤਨੀ ਵੱਲੋਂ ਦਾਇਰ ਪਟੀਸ਼ਨ 'ਤੇ ਹੋ ਰਹੀ ਹੈ, ਜਿਸ ਵਿੱਚ NSA (ਨੈਸ਼ਨਲ ਸਕਿਓਰਿਟੀ ਐਕਟ) ਦੇ ਤਹਿਤ ਹਿਰਾਸਤ ਨੂੰ ਗੈਰ-ਕਾਨੂੰਨੀ ਦੱਸਿਆ ਗਿਆ ਹੈ। ਪਤਨੀ ਦਾ ਕਹਿਣਾ ਹੈ ਕਿ ਲੇਹ ਦੀ ਹਿੰਸਾ ਨਾਲ ਵਾਂਗਚੁਕ ਦਾ ਕੋਈ ਸਬੰਧ ਨਹੀਂ ਸੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਵੀਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ।