- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਕਈ ਸੈਲੀਬ੍ਰਿਟੀਜ਼ ਦੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਬਲੈਕ ਵਾਟਰ ਹੀ ਇਹ ਲੋਕ ਪੀਣਾ ਪਸੰਦ ਕਰਦੇ ਹਨ। ਇਸ ਖ਼ਾਸ ਤਰ੍ਹਾਂ ਦੇ ਪਾਣੀ ਦੀ ਚਰਚਾ ਅਸੀਂ ਇੱਥੇ ਇਸ ਲਈ ਕਰ ਰਹੇ ਹਾਂ ਕਿਉਂਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਬਲੈਕ ਵਾਟਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।

ਨਈਂ ਦੁਨੀਆ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਕਈ ਸੈਲੀਬ੍ਰਿਟੀਜ਼ ਦੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਬਲੈਕ ਵਾਟਰ ਹੀ ਇਹ ਲੋਕ ਪੀਣਾ ਪਸੰਦ ਕਰਦੇ ਹਨ। ਇਸ ਖ਼ਾਸ ਤਰ੍ਹਾਂ ਦੇ ਪਾਣੀ ਦੀ ਚਰਚਾ ਅਸੀਂ ਇੱਥੇ ਇਸ ਲਈ ਕਰ ਰਹੇ ਹਾਂ ਕਿਉਂਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਬਲੈਕ ਵਾਟਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਹ ਵਾਟਰ ਸਰੀਰ ਲਈ ਕਾਫੀ ਵਧੀਆ ਮੰਨਿਆ ਜਾਂਦਾ ਹੈ, ਪਰ ਅਜੇ ਵੀ ਬਹੁਤ ਸਾਰੇ ਲੋਕ ਬਲੈਕ ਵਾਟਰ ਦੀ ਕੀਮਤ ਤੋਂ ਅਣਜਾਣ ਹੋਣਗੇ। ਜੇ ਬਲੈਕ ਵਾਟਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਨੂੰ ਅਫੋਰਡ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।
ਬਲੈਕ ਵਾਟਰ ਆਪਣੇ ਫਾਇਦਿਆਂ ਦੇ ਚਲਦੇ ਉਨ੍ਹਾਂ ਲੋਕਾਂ ਦੇ ਵਿਚਕਾਰ ਬਹੁਤ ਪਾਪੁਲਰ ਹੋ ਗਿਆ ਹੈ ਜੋ ਜ਼ਿਆਦਾ ਤੋਂ ਜ਼ਿਆਦਾ ਘੰਟੇ ਜਿੰਮ ’ਚ ਬਤੀਤ ਕਰਦੇ ਹਨ ਤੇ ਫਿਟਨੈੱਸ ਲਈ ਜੀ-ਤੋੜ ਮਿਹਨਤ ਕਰਦੇ ਹਨ। ਇਸ ਖ਼ਾਸ ਤਰ੍ਹਾਂ ਦਾ ਪਾਣੀ ਬਾਲੀਵੁੱਡ ਸੈਲੀਬ੍ਰਿਟੀਜ਼ ਤੋਂ ਲੈ ਕੇ ਦੁਨੀਆ ਭਰ ਦੇ ਕਈ ਵੱਡੇ ਖਿਡਾਰੀ ਇਸ ਨੂੰ ਪੀਂਦੇ ਹਨ। ਇਸ ਪਾਣੀ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਹ ਨਾ ਸਿਰਫ਼ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਬਲਕਿ ਇਸ ’ਚ ਪੀਐੱਚ ਲੈਵਲ ਵੀ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਤੁਹਾਨੂੰ ਕਦੀ ਵੀ ਐਸੀਡਿਟੀ ਦੀ ਸ਼ਿਕਾਇਤ ਨਹੀਂ ਹੁੰਦੀ। ਇਸ ’ਚ ਐੱਚਪੀ ਲੈਵਲ 7.5 ਤੋਂ ਜ਼ਿਆਦਾ ਪਾਇਆ ਜਾਂਦਾ ਹੈ।
ਡਾਕਟਰਾਂ ਤੇ ਹੈਲਥ ਮਾਹਿਰਾਂ ਅਨੁਸਾਰ ਬਲੈਕ ਵਾਟਰ ਇਕ ਖਾਸ ਪ੍ਰਕਾਰ ਦਾ ਪਾਣੀ ਹੈ, ਜਿਸ ’ਚ ਫਊਲਵਿਕ ਐਸਿਡ ਹੁੰਦਾ ਹੈ। ਕਦੀ-ਕਦੀ ਇਸ ’ਚ ਦੂਜੇ ਖਣਿਜ ਤੱਤ ਤੇ ਵਿਟਾਮਿਨ ਵੀ ਪਾਏ ਜਾਂਦੇ ਹਨ। ਇਸ ਨੂੰ ਕਦੀ ਹੈਲਥ ਡਰਿੰਕ, ਕਦੀ ਨੈਚੁਰਲ ਐਲਕਲਾਈਨ ਵਾਟਰ, ਕਦੀ ਫਊਲਵਿਕ ਡਰਿੰਕ ਤੇ ਕਦੀ ਸਪੋਰਟਸ ਡਰਿੰਕ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ। ਜੋ ਅਸੀਂ ਪਾਣੀ ਪੀਂਦੇ ਹਾਂ ਉਸ ਦਾ ਲੈਵਲ 6.5 ਤੋਂ 7.5 ਹੁੰਦਾ ਹੈ, ਇਹ ਮੌਸਮ ’ਤੇ ਨਿਰਭਰ ਕਰਦਾ ਹੈ। ਨਾਲ ਹੀ ਪਾਣੀ ਕਿਸੇ ਜਗ੍ਹਾ ਤੋਂ ਆ ਰਿਹਾ ਹੈ ਤੇ ਬੈਕਟੀਰੀਆ ਹਟਾਉਣ ਲਈ ਕਿਸ ਤਰ੍ਹਾਂ ਉਸ ਨੂੰ ਫਿਲਟਰ ਕੀਤਾ ਜਾ ਰਿਹਾ ਹੈ, ਜੋ ਆਪਣੇ ਸਭ ਤੋਂ ਸ਼ੁੱਧ ਰੂਪ ’ਚ ਪਾਇਆ ਜਾਂਦਾ ਹੈ।
ਕਿੰਨੀ ਹੈ ਬਲੈਕ ਵਾਟਰ ਦੀ ਕੀਮਤ
ਏਨਾ ਸਭ ਜਾਨਣ ਤੋਂ ਬਾਅਦ ਹੁਣ ਤੁਸੀਂ ਵੀ ਇਹੀ ਸੋਚਦੇ ਹੋਵੋਗੇ ਕਿ ਆਖਿਰ ਇਸ ਵਾਟਰ ਦੀ ਕੀਮਤ ਕੀ ਹੋ ਸਕਦੀ ਹੈ? ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਵਿਰਾਟ ਕੋਹਲੀ ਜੋ ਇਸ ਵਾਟਰ ਨੂੰ ਪੀਣਾ ਪਸੰਦ ਕਰਦੇ ਹਨ ਉਸ ਦੀ ਇਕ ਲੀਟਰ ਦੀ ਕੀਮਤ 4000 ਰੁਪਏ ਹੁੰਦੀ ਹੈ। ਸਾਧਾਰਣ ਪਾਣੀ ਦੀ ਕੀਮਤ ਦੀ ਜੇ ਗੱਲ ਕਰੀਏ ਤਾਂ ਇਹ 20 ਤੋਂ 30 ਰੁਪਏ ਪ੍ਰਤੀ ਲੀਟਰ ਹੁੰਦੀ ਹੈ।