ਬਰਫ਼ਬਾਰੀ 'ਚ ਵੀ ਵੰਦੇ ਭਾਰਤ ਐਕਸਪ੍ਰੈਸ ਦੀ ਰਫ਼ਤਾਰ ਨਾ ਰੁਕੀ, ਪਟੜੀਆਂ 'ਤੇ ਜੰਮੀ ਬਰਫ਼ ਨੂੰ ਚੀਰਦੀ ਟ੍ਰੇਨ ਦੀ ਵੀਡੀਓ ਵਾਇਰਲ
ਬਨਿਹਾਲ-ਬਾਰਾਮੂਲਾ ਰੇਲ ਸੇਵਾ ਨੂੰ ਸਵੇਰੇ ਸਾਵਧਾਨੀ ਵਜੋਂ ਕੁਝ ਸਮੇਂ ਲਈ ਬੰਦ ਰੱਖਿਆ ਗਿਆ ਸੀ। ਹਾਲਾਂਕਿ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿਤ ਸਿੰਘਲ ਨੇ ਦੱਸਿਆ ਕਿ ਕੋਈ ਵੀ ਟ੍ਰੇਨ ਰੱਦ ਨਹੀਂ ਕੀਤੀ ਗਈ ਹੈ। ਕਟੜਾ-ਸ਼੍ਰੀਨਗਰ ਵੰਦੇ ਭਾਰਤ ਭਾਰੀ ਬਰਫ਼ਬਾਰੀ ਦੇ ਬਾਵਜੂਦ ਲਗਾਤਾਰ ਚੱਲ ਰਹੀ ਹੈ।
Publish Date: Sat, 24 Jan 2026 10:26 AM (IST)
Updated Date: Sat, 24 Jan 2026 10:32 AM (IST)
ਡਿਜੀਟਲ ਡੈਸਕ, ਸ਼੍ਰੀਨਗਰ : ਅੱਜ-ਕੱਲ੍ਹ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉੱਤਰਾਖੰਡ ਤੋਂ ਲੈ ਕੇ ਕਸ਼ਮੀਰ ਤੱਕ ਪਹਾੜ ਬਰਫ਼ ਦੀ ਚਿੱਟੀ ਚਾਦਰ ਨਾਲ ਢਕੇ ਹੋਏ ਹਨ। ਇਸੇ ਦੌਰਾਨ ਕਸ਼ਮੀਰ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਵੰਦੇ ਭਾਰਤ ਟ੍ਰੇਨ ਬਰਫ਼ ਨੂੰ ਚੀਰਦੀ ਹੋਈ ਬੜੀ ਤੇਜ਼ੀ ਨਾਲ ਆਪਣੀ ਮੰਜ਼ਿਲ ਵੱਲ ਵਧਦੀ ਦਿਖਾਈ ਦੇ ਰਹੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਰੇਲ ਤੇ ਹਵਾਈ ਸੇਵਾਵਾਂ 'ਤੇ ਅਸਰ
ਰੇਲ ਸੇਵਾ: ਬਨਿਹਾਲ-ਬਾਰਾਮੂਲਾ ਰੇਲ ਸੇਵਾ ਨੂੰ ਸਵੇਰੇ ਸਾਵਧਾਨੀ ਵਜੋਂ ਕੁਝ ਸਮੇਂ ਲਈ ਬੰਦ ਰੱਖਿਆ ਗਿਆ ਸੀ। ਹਾਲਾਂਕਿ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿਤ ਸਿੰਘਲ ਨੇ ਦੱਸਿਆ ਕਿ ਕੋਈ ਵੀ ਟ੍ਰੇਨ ਰੱਦ ਨਹੀਂ ਕੀਤੀ ਗਈ ਹੈ। ਕਟੜਾ-ਸ਼੍ਰੀਨਗਰ ਵੰਦੇ ਭਾਰਤ ਭਾਰੀ ਬਰਫ਼ਬਾਰੀ ਦੇ ਬਾਵਜੂਦ ਲਗਾਤਾਰ ਚੱਲ ਰਹੀ ਹੈ।
ਹਵਾਈ ਸੇਵਾ: ਸ਼੍ਰੀਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਘੱਟ ਵਿਜ਼ੀਬਿਲਟੀ (ਧੁੰਦਲੇਪਨ) ਅਤੇ ਰਨਵੇ 'ਤੇ ਬਰਫ਼ ਜੰਮਣ ਕਾਰਨ ਜਹਾਜ਼ਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ।
ਸੜਕੀ ਰਸਤੇ: ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਨਵਯੁਗ ਸੁਰੰਗ ਦੇ ਕੋਲ ਭਾਰੀ ਬਰਫ਼ਬਾਰੀ ਕਾਰਨ ਆਵਾਜਾਈ ਰੋਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੀਨਗਰ-ਸੋਨਮਰਗ-ਗੁਮਰੀ ਅਤੇ ਸਿੰਥਨ ਮਾਰਗ ਵੀ ਬੰਦ ਹਨ।
ਗਣਤੰਤਰ ਦਿਵਸ 'ਤੇ ਅਲਰਟ
ਮੌਸਮ ਵਿਭਾਗ ਨੇ 26 ਅਤੇ 27 ਜਨਵਰੀ ਨੂੰ ਵੀ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਹੈ। ਪੱਛਮੀ ਗੜਬੜੀ (Western Disturbance) ਕਾਰਨ ਵੀਰਵਾਰ ਸ਼ਾਮ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਗਿਆ ਸੀ।
ਬਰਫ਼ ਦੀ ਸਥਿਤੀ
ਗੁਲਮਰਗ, ਯੂਸਮਰਗ ਅਤੇ ਸੋਨਮਰਗ ਵਰਗੇ ਉੱਚੇ ਇਲਾਕਿਆਂ ਵਿੱਚ 3 ਤੋਂ 5 ਫੁੱਟ ਤੱਕ ਬਰਫ਼ ਪਈ ਹੈ। ਸ਼ੋਪੀਆਂ ਦੇ ਪੀਰ ਪੰਜਾਲ ਇਲਾਕੇ ਵਿੱਚ 5 ਫੁੱਟ ਤੱਕ ਬਰਫ਼ ਜਮ੍ਹਾਂ ਹੋ ਚੁੱਕੀ ਹੈ। ਕੁਪਵਾੜਾ ਦੇ ਕਰਨਾਹ ਅਤੇ ਟਿਟਵਾਲ ਵਿੱਚ ਸਾਲ 2005 ਤੋਂ ਬਾਅਦ ਪਹਿਲੀ ਵਾਰ ਇੰਨੀ ਬਰਫ਼ਬਾਰੀ ਹੋਈ ਹੈ। ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਦੇ ਖੰਭੇ ਅਤੇ ਤਾਰਾਂ ਟੁੱਟ ਗਈਆਂ ਹਨ, ਜਿਸ ਕਾਰਨ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਕਈ ਥਾਵਾਂ 'ਤੇ ਦਰੱਖਤ ਡਿੱਗਣ ਨਾਲ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ ਸੈਲਾਨੀ ਇਸ ਬਰਫ਼ਬਾਰੀ ਦਾ ਭਰਪੂਰ ਆਨੰਦ ਲੈ ਰਹੇ ਹਨ।