ਹਿਮਾਚਲ ਦੇ ਕਾਂਗੜਾ 'ਚ ਟਰੱਕ ਪਲਟਿਆ, ਜਵਾਲਾਜੀ ਤੋਂ ਘਰ ਪਰਤ ਰਹੇ ਮਲੋਟ ਦੇ 25 ਸ਼ਰਧਾਲੂ ਜ਼ਖ਼ਮੀ
ਹਿਮਾਚਲ ਪ੍ਰਦੇਸ਼ ਦੇ ਦੇਹਰਾ ਦੇ ਨੇੜਲੇ ਪਿੰਡ ਧਵਾਲਾ ਵਿਖੇ ਯਾਤਰੀਆਂ ਨਾਲ ਭਰਿਆ ਇਕ ਟਰੱਕ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ,ਹਾਦਸੇ ਸਮੇਂ ਟਰੱਕ ਵਿੱਚ ਸਵਾਰ ਸਾਰੇ ਯਾਤਰੀ ਪੰਜਾਬ ਦੇ ਮਲੋਟ ਨਾਲ ਸੰਬੰਧਿਤ ਹਨ। ਇਸ ਹਾਦਸੇ ਵਿੱਚ ਲਗਪਗ 25 ਤੋਂ 30 ਲੋਕ ਜ਼ਖ਼ਮੀ ਹੋਏ ਹਨ।
Publish Date: Thu, 26 Mar 2026 07:23 PM (IST)
Updated Date: Thu, 26 Mar 2026 07:47 PM (IST)
ਪੱਤਰ ਪ੍ਰੇਰਕ, ਮਲੋਟ/ਕਾਂਗੜਾ : ਜਵਾਲਾ ਜੀ ਮਾਤਾ ਦੇ ਦਰਸ਼ਨ ਕਰ ਕੇ ਮਲੋਟ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ, ਹਿਮਾਚਲ ਪ੍ਰਦੇਸ਼ ਦੇ ਦੇਹਰਾ ਦੇ ਨੇੜਲੇ ਪਿੰਡ ਧਵਾਲਾ ਵਿਖੇ ਯਾਤਰੀਆਂ ਨਾਲ ਭਰਿਆ ਇਕ ਟਰੱਕ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ,ਹਾਦਸੇ ਸਮੇਂ ਟਰੱਕ ਵਿੱਚ ਸਵਾਰ ਸਾਰੇ ਯਾਤਰੀ ਪੰਜਾਬ ਦੇ ਮਲੋਟ ਨਾਲ ਸੰਬੰਧਿਤ ਹਨ। ਇਸ ਹਾਦਸੇ ਵਿੱਚ ਲਗਪਗ 25 ਤੋਂ 30 ਲੋਕ ਜ਼ਖ਼ਮੀ ਹੋਏ ਹਨ। ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਤੁਰੰਤ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਸਾਰੇ ਜਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦੇਹਰਾ ਵਿੱਚ ਦਾਖਲ ਕਰਵਾਇਆ ਗਿਆ ਹੈ।
ਡਾਕਟਰਾਂ ਵੱਲੋਂ ਗੰਭੀਰ ਜ਼ਖ਼ਮੀਆਂ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਉੱਚ ਸਿਹਤ ਕੇਂਦਰਾਂ ਵਿੱਚ ਰੈਫਰ ਕੀਤਾ ਜਾ ਸਕਦਾ ਹੈ। ਪੁਲਿਸ ਵੱਲੋਂ ਹਾਲੇ ਜਖਮੀਆਂ ਦੀ ਗਿਣਤੀ ਅਤੇ ਹਾਲਤ ਬਾਰੇ ਅਧਿਕਾਰਿਕ ਪੁਸ਼ਟੀ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕੀ ਇਹ ਸਾਰੇ ਯਾਤਰੀ ਮਾਤਾ ਜਵਾਲਾ ਜੀ ਭੰਡਾਰਾ ਤੋਂ ਵਾਪਸ ਆ ਰਹੇ ਸਨ।