ਗਲੋਬਲ ਸੰਕਟ ਦੀ ਵੱਡੀ ਮਾਰ: ਪੈਟਰੋਲ-ਡੀਜ਼ਲ ਹੀ ਨਹੀਂ, ਰਸੋਈ ਦਾ ਰਾਸ਼ਨ ਤੇ ਪਲਾਸਟਿਕ ਦਾ ਸਾਮਾਨ ਵੀ ਹੋਵੇਗਾ ਮਹਿੰਗਾ, ਵਿਗੜੇਗਾ ਘਰੇਲੂ ਬਜਟ
ਪੱਛਮੀ ਏਸ਼ੀਆ ਦੇ ਮੌਜੂਦਾ ਭੂ-ਰਾਜਨੀਤਿਕ ਹਾਲਾਤ ਅਤੇ ਹੋਰਮੁਜ਼ ਜਲਮਾਰਗ ਦੇ ਬੰਦ ਹੋਣ ਦੇ ਖ਼ਦਸ਼ਿਆਂ ਨੇ ਨਾ ਸਿਰਫ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ, ਬਲਕਿ ਇੱਕ ਵੱਡਾ ਸੰਕਟ ਪੈਟਰੋਕੈਮੀਕਲਸ ਦੀਆਂ ਕੀਮਤਾਂ ਨੂੰ ਲੈ ਕੇ ਵੀ ਖੜ੍ਹਾ ਕਰ ਦਿੱਤਾ ਹੈ। ਆਮ ਜਨਤਾ ਦੀ ਜੇਬ 'ਤੇ ਜਲਦ ਹੀ ਇੱਕ ਵੱਡਾ ਬੋਝ ਵਧਣ ਵਾਲਾ ਹੈ। ਇਹ ਸੰਕਟ ਸਿਰਫ਼ ਪੈਟਰੋਲ ਪੰਪਾਂ ਤੱਕ ਸੀਮਤ ਨਹੀਂ ਰਹਿਣ ਵਾਲਾ, ਬਲਕਿ ਇਸ ਦਾ ਸਿੱਧਾ ਅਸਰ ਹੁਣ ਹਰ ਘਰ ਦੀ ਰਸੋਈ ਅਤੇ ਬਾਥਰੂਮ ਤੱਕ ਪਹੁੰਚਣ ਦਾ ਖ਼ਦਸ਼ਾ ਹੈ। ਜਦੋਂ ਵੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਆਉਂਦਾ ਹੈ, ਤਾਂ ਪੈਟਰੋਕੈਮੀਕਲਸ ਵੀ ਸਿੱਧੇ ਤੌਰ 'ਤੇ ਮਹ
Publish Date: Fri, 12 Jun 2026 11:04 AM (IST)
Updated Date: Fri, 12 Jun 2026 11:05 AM (IST)

ਡਿਜੀਟਲ ਡੈਸਕ, ਨਵੀਂ ਦਿੱਲੀ : ਪੱਛਮੀ ਏਸ਼ੀਆ ਦੇ ਮੌਜੂਦਾ ਭੂ-ਰਾਜਨੀਤਿਕ ਹਾਲਾਤ ਅਤੇ ਹੋਰਮੁਜ਼ ਜਲਮਾਰਗ ਦੇ ਬੰਦ ਹੋਣ ਦੇ ਖ਼ਦਸ਼ਿਆਂ ਨੇ ਨਾ ਸਿਰਫ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ, ਬਲਕਿ ਇੱਕ ਵੱਡਾ ਸੰਕਟ ਪੈਟਰੋਕੈਮੀਕਲਸ ਦੀਆਂ ਕੀਮਤਾਂ ਨੂੰ ਲੈ ਕੇ ਵੀ ਖੜ੍ਹਾ ਕਰ ਦਿੱਤਾ ਹੈ। ਆਮ ਜਨਤਾ ਦੀ ਜੇਬ 'ਤੇ ਜਲਦ ਹੀ ਇੱਕ ਵੱਡਾ ਬੋਝ ਵਧਣ ਵਾਲਾ ਹੈ। ਇਹ ਸੰਕਟ ਸਿਰਫ਼ ਪੈਟਰੋਲ ਪੰਪਾਂ ਤੱਕ ਸੀਮਤ ਨਹੀਂ ਰਹਿਣ ਵਾਲਾ, ਬਲਕਿ ਇਸ ਦਾ ਸਿੱਧਾ ਅਸਰ ਹੁਣ ਹਰ ਘਰ ਦੀ ਰਸੋਈ ਅਤੇ ਬਾਥਰੂਮ ਤੱਕ ਪਹੁੰਚਣ ਦਾ ਖ਼ਦਸ਼ਾ ਹੈ। ਜਦੋਂ ਵੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ ਆਉਂਦਾ ਹੈ, ਤਾਂ ਪੈਟਰੋਕੈਮੀਕਲਸ ਵੀ ਸਿੱਧੇ ਤੌਰ 'ਤੇ ਮਹਿੰਗੇ ਹੋ ਜਾਂਦੇ ਹਨ। ਇਸ ਦਾ ਸਿੱਧਾ ਅਤੇ ਮਾੜਾ ਅਸਰ ਆਮ ਆਦਮੀ ਦੇ ਮਾਸਿਕ ਰਾਸ਼ਨ ਅਤੇ ਘਰੇਲੂ ਖ਼ਰਚਿਆਂ 'ਤੇ ਪੈਣਾ ਤੈਅ ਮੰਨਿਆ ਜਾ ਰਿਹਾ ਹੈ।
ਰਸੋਈ ਤੋਂ ਲੈ ਕੇ ਸਫ਼ਾਈ ਤੱਕ ਦੀਆਂ ਚੀਜ਼ਾਂ 'ਤੇ ਅਸਰ
ICRA ਅਤੇ 'ਐੱਸ.ਬੀ.ਆਈ. ਰਿਸਰਚ' ਅਨੁਸਾਰ, ਇਸ ਮਹਿੰਗਾਈ ਦਾ ਅਸਰ ਹਰ ਘਰ ਦੀ ਦਿਨਚਰਿਆ ਨੂੰ ਪ੍ਰਭਾਵਿਤ ਕਰੇਗਾ। ਸਾਬਣ, ਕੱਪੜੇ ਧੋਣ ਵਾਲੇ ਡਿਟਰਜੈਂਟ ਅਤੇ ਘਰ ਦੀ ਸਾਫ਼-ਸਫ਼ਾਈ 'ਚ ਵਰਤੇ ਜਾਣ ਵਾਲੇ ਜ਼ਿਆਦਾਤਰ ਉਤਪਾਦ ਪੈਟਰੋਕੈਮੀਕਲ ਤੋਂ ਤਿਆਰ ਕੱਚੇ ਮਾਲ 'ਤੇ ਹੀ ਬਹੁਤ ਜ਼ਿਆਦਾ ਨਿਰਭਰ ਹੁੰਦੇ ਹਨ। ਇਸ ਤੋਂ ਇਲਾਵਾ, ਪਲਾਸਟਿਕ ਤੋਂ ਬਣਨ ਵਾਲੇ ਰੋਜ਼ਾਨਾ ਵਰਤੋਂ ਦੇ ਸਾਮਾਨ ਜਿਵੇਂ ਕਿ ਬਾਲਟੀਆਂ, ਪਾਣੀ ਦੀਆਂ ਬੋਤਲਾਂ ਅਤੇ ਰਸੋਈ ਦੇ ਡੱਬਿਆਂ (ਕੰਟੇਨਰਾਂ) ਦੀ ਉਤਪਾਦਨ ਲਾਗਤ 'ਚ ਵੀ ਭਾਰੀ ਵਾਧਾ ਹੋਵੇਗਾ।
ਪੈਕਟਬੰਦ ਖਾਧ ਪਦਾਰਥਾਂ ਜਿਵੇਂ ਕਿ ਬਿਸਕੁਟ, ਖਾਣ ਵਾਲੇ ਤੇਲ ਅਤੇ ਨੂਡਲਜ਼ ਬਣਾਉਣ ਵਾਲੀਆਂ ਕੰਪਨੀਆਂ 'ਤੇ ਇਸ ਸਥਿਤੀ ਦਾ ਦੋਹਰਾ ਅਸਰ ਦੇਖਣ ਨੂੰ ਮਿਲੇਗਾ। ਇੱਕ ਪਾਸੇ ਪੈਕੇਜਿੰਗ ਸਮੱਗਰੀ ਮਹਿੰਗੀ ਹੋਵੇਗੀ ਤਾਂ ਦੂਜੇ ਪਾਸੇ ਮਹਿੰਗੇ ਬਾਲਣ ਕਾਰਨ ਮਾਲ ਦੀ ਢੋਆ-ਢੁਆਈ ਯਾਨੀ ਟ੍ਰਾਂਸਪੋਰਟ ਦਾ ਖ਼ਰਚਾ ਵੀ ਵਧ ਜਾਵੇਗਾ। ਹਾਲਾਂਕਿ, ਮੋਬਾਈਲ ਫ਼ੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ 'ਤੇ ਇਸ ਦਾ ਤੁਰੰਤ ਕੋਈ ਅਸਰ ਦਿਖਾਈ ਨਹੀਂ ਦੇਵੇਗਾ ਪਰ ਲੌਜਿਸਟਿਕਸ ਅਤੇ ਸ਼ਿਪਿੰਗ ਦੀ ਲਾਗਤ 'ਚ ਲਗਾਤਾਰ ਹੋਣ ਵਾਲੇ ਵਾਧੇ ਕਾਰਨ ਭਵਿੱਖ 'ਚ ਇੰਪੋਰਟਡ (ਆਯਾਤ ਕੀਤੇ) ਗੈਜੇਟਸ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਸਕਦੀਆਂ ਹਨ।
ਭਾਰਤ ਲਈ 88 ਫ਼ੀਸਦੀ ਆਯਾਤ ਦਾ ਵੱਡਾ ਜੋਖ਼ਮ
ਇਸ ਪੂਰੇ ਗਲੋਬਲ ਘਟਨਾਕ੍ਰਮ 'ਚ ਭਾਰਤ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਕੱਚੇ ਤੇਲ ਨੂੰ ਲੈ ਕੇ ਦੂਜੇ ਦੇਸ਼ਾਂ 'ਤੇ ਭਾਰੀ ਨਿਰਭਰਤਾ ਹੈ। ਭਾਰਤ ਆਪਣੀ ਕੁੱਲ ਖਪਤ ਦਾ ਲਗਭਗ 88 ਫ਼ੀਸਦੀ ਕੱਚਾ ਤੇਲ ਵਿਦੇਸ਼ਾਂ ਤੋਂ ਆਯਾਤ ਕਰਦਾ ਹੈ, ਜੋ ਅਜਿਹੇ ਸੰਕਟ ਦੇ ਸਮੇਂ ਇੱਕ ਬਹੁਤ ਵੱਡਾ ਆਰਥਿਕ ਜੋਖ਼ਮ ਬਣ ਜਾਂਦਾ ਹੈ। ਹਾਲਾਂਕਿ, ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਭਾਰਤ ਕੋਲ ਰੂਸ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਵਰਗੇ ਦੇਸ਼ਾਂ ਤੋਂ ਤੇਲ ਮੰਗਵਾਉਣ ਦੇ ਬਦਲਵੇਂ ਰਸਤੇ ਮੌਜੂਦ ਹਨ ਅਤੇ ਐਮਰਜੈਂਸੀ ਸਥਿਤੀ ਲਈ ਦੇਸ਼ ਦਾ ਆਪਣਾ ਰਣਨੀਤਕ ਭੰਡਾਰ (ਸਟ੍ਰੈਟਜਿਕ ਰਿਜ਼ਰਵ) ਵੀ ਹੈ ਪਰ ਸਮੱਸਿਆ ਇਹ ਹੈ ਕਿ ਜੇਕਰ ਇਹ ਅੰਤਰਰਾਸ਼ਟਰੀ ਤਣਾਅ ਸ਼ਾਂਤ ਨਹੀਂ ਹੁੰਦਾ ਅਤੇ ਕਈ ਮਹੀਨਿਆਂ ਤੱਕ ਖਿੱਚਿਆ ਜਾਂਦਾ ਹੈ, ਤਾਂ ਇਹ ਸੁਰੱਖਿਅਤ ਭੰਡਾਰ ਵੀ ਨਾਕਾਫ਼ੀ ਸਾਬਤ ਹੋ ਸਕਦਾ ਹੈ। ਕੱਚੇ ਮਾਲ ਦੀ ਸਪਲਾਈ ਪ੍ਰਭਾਵਿਤ ਹੋਣ ਅਤੇ ਮਹਿੰਗੀ ਹੋਣ ਨਾਲ ਉਦਯੋਗਾਂ 'ਚ ਉਤਪਾਦਨ ਘੱਟ ਹੋਵੇਗਾ, ਜਿਸ ਦੇ ਨਤੀਜੇ ਵਜੋਂ ਪੂਰੇ ਦੇਸ਼ 'ਚ ਮਹਿੰਗਾਈ ਦੀ ਇੱਕ ਨਵੀਂ ਅਤੇ ਲੰਮੀ ਲਹਿਰ ਆ ਸਕਦੀ ਹੈ।