ਬੰਗਲਾਦੇਸ਼ 'ਚ BNP ਦਾ ਦਬਦਬਾ: ਤਾਰਿਕ ਰਹਿਮਾਨ ਬਣੇ PM, 49 ਮੰਤਰੀਆਂ ਨਾਲ ਚੁੱਕੀ ਸਹੁੰ; 25 ਕੈਬਨਿਟ ਤੇ 24 ਰਾਜ ਮੰਤਰੀਆਂ ਨੇ ਵੀ ਲਿਆ ਅਹੁਦਾ
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਆਗੂ ਤਾਰਿਕ ਰਹਿਮਾਨ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਹਿਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਨਵੇਂ ਮੰਤਰੀ ਮੰਡਲ ਦੇ ਮੈਂਬਰਾਂ ਵਜੋਂ ਸਹੁੰ ਚੁੱਕਣ ਲਈ ਲਗਭਗ ਪੰਜਾਹ ਵਿਅਕਤੀਆਂ ਨੂੰ ਬੁਲਾਇਆ ਗਿਆ ਸੀ। ਖਾਸ ਗੱਲ ਇਹ ਹੈ ਕਿ ਬੰਗਲਾਦੇਸ਼ ਨੂੰ 36 ਸਾਲਾਂ ਬਾਅਦ ਕੋਈ ਮਰਦ ਪ੍ਰਧਾਨ ਮੰਤਰੀ ਮਿਲਿਆ ਹੈ।
Publish Date: Tue, 17 Feb 2026 04:24 PM (IST)
Updated Date: Tue, 17 Feb 2026 04:29 PM (IST)
ਨਵੀਂ ਦਿੱਲੀ - ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਆਗੂ ਤਾਰਿਕ ਰਹਿਮਾਨ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਹਿਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਨਵੇਂ ਮੰਤਰੀ ਮੰਡਲ ਦੇ ਮੈਂਬਰਾਂ ਵਜੋਂ ਸਹੁੰ ਚੁੱਕਣ ਲਈ ਲਗਭਗ ਪੰਜਾਹ ਵਿਅਕਤੀਆਂ ਨੂੰ ਬੁਲਾਇਆ ਗਿਆ ਸੀ। ਖਾਸ ਗੱਲ ਇਹ ਹੈ ਕਿ ਬੰਗਲਾਦੇਸ਼ ਨੂੰ 36 ਸਾਲਾਂ ਬਾਅਦ ਕੋਈ ਮਰਦ ਪ੍ਰਧਾਨ ਮੰਤਰੀ ਮਿਲਿਆ ਹੈ।
ਤਾਰਿਕ ਰਹਿਮਾਨ ਦੀ ਇਸ ਸਰਕਾਰ ਵਿੱਚ ਕੁੱਲ 25 ਕੈਬਨਿਟ ਮੰਤਰੀ ਅਤੇ 24 ਰਾਜ ਮੰਤਰੀ ਸ਼ਾਮਲ ਹੋਣਗੇ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਮੰਗਲਵਾਰ ਦੁਪਹਿਰ ਨੂੰ ਇਨ੍ਹਾਂ 49 ਲੋਕਾਂ ਨੂੰ ਅਹੁਦੇ ਦੀ ਸਹੁੰ ਚੁਕਾਈ। 17 ਸਾਲਾਂ ਦੀ ਜਲਾਵਤਨੀ (ਦੇਸ਼ ਨਿਕਾਲੇ) ਤੋਂ ਬਾਅਦ ਵਾਪਸ ਪਰਤੇ ਰਹਿਮਾਨ ਦੀ ਅਗਵਾਈ ਹੇਠ BNP ਨੇ 12 ਫਰਵਰੀ ਨੂੰ ਹੋਈਆਂ ਰਾਸ਼ਟਰੀ ਚੋਣਾਂ ਵਿੱਚ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ।
ਰਾਸ਼ਟਰਪਤੀ ਨੇ ਰਹਿਮਾਨ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਮੰਤਰੀਆਂ ਦੀ ਸੂਚੀ ਵਿੱਚ ਬੀ.ਐੱਨ.ਪੀ. ਦੇ ਕਈ ਸੀਨੀਅਰ ਆਗੂ ਸ਼ਾਮਲ ਹਨ, ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਕਿਸ ਨੂੰ ਕਿਹੜਾ ਮੰਤਰਾਲਾ ਮਿਲੇਗਾ।
ਮੁੱਖ ਮੰਤਰੀਆਂ ਦੀ ਸੂਚੀ:
ਕੈਬਨਿਟ ਮੰਤਰੀ:
ਮਿਰਜ਼ਾ ਫਖਰੁਲ ਇਸਲਾਮ ਆਲਮਗੀਰ, ਸਲਾਹੁਦੀਨ ਅਹਿਮਦ, ਅਮੀਰ ਖਸਰੋ ਮਹਿਮੂਦ ਚੌਧਰੀ, ਇਕਬਾਲ ਹਸਨ ਮਹਿਮੂਦ ਟੁਕੂ, ਮੇਜਰ (ਸੇਵਾਮੁਕਤ) ਹਾਫਿਜ਼ ਉੱਦੀਨ ਅਹਿਮਦ, ਡਾ. ਏ.ਜ਼ੈਡ.ਐਮ. ਜ਼ਾਹਿਦ ਹੁਸੈਨ, ਡਾ. ਖਲੀਲੁਰ ਰਹਿਮਾਨ, ਅਬਦੁਲ ਅਵਾਲ ਮਿੰਟੂ, ਮੋਫਜ਼ਲ ਹੁਸੈਨ ਕੈਕੋਬਾਦ, ਮਿਜ਼ਾਨੁਰ ਰਹਿਮਾਨ ਮੀਨੂ, ਨਿਤਈ ਰਾਏ ਚੌਧਰੀ, ਖੰਡਕਰ ਅਬਦੁਲ ਮੁਕਤਾਦਿਰ, ਆਰਿਫੁਲ ਹੱਕ ਚੌਧਰੀ, ਜ਼ਾਹਿਰ ਉੱਦੀਨ ਸਵਪਨ, ਅਮੀਨ ਉਰ ਰਾਸ਼ਿਦ, ਅਫਰੋਜ਼ਾ ਖਾਨਮ ਰੀਤਾ, ਸ਼ਾਹਿਦ ਉੱਦੀਨ ਚੌਧਰੀ ਐਨੀ, ਅਸਦੁਲ ਹਬੀਬ ਦੁਲੂ, ਮੁਹੰਮਦ ਅਸਦੁਜ਼ਮਾਨ, ਜ਼ਕਰੀਆ ਤਾਹਰ, ਦੀਪੇਨ ਦੇਵਾਨ, ਅਹਿਸਾਨੁਲ ਹੱਕ ਮਿਲਨ, ਸਰਦਾਰ ਮੋ. ਸਾਕਾਵਤ ਹੁਸੈਨ, ਫਕੀਰ ਮਹਿਬੂਬ ਆਨਮ, ਅਤੇ ਸ਼ੇਖ ਰੋਬੀਉਲ ਆਲਮ।
ਰਾਜ ਮੰਤਰੀ:
ਐਮ. ਰਾਸ਼ਿਦੁੱਜ਼ਮਾਨ ਮਿੱਲਾਤ, ਅਨਿੰਦਿਆ ਇਸਲਾਮ ਅਮਿਤ, ਮੋ. ਸ਼ਰੀਫੁਲ ਆਲਮ, ਸ਼ਮਾ ਓਬੈਦ ਇਸਲਾਮ, ਸੁਲਤਾਨ ਸਲਾਹੁਦੀਨ ਟੁਕੂ, ਬੈਰਿਸਟਰ ਕੈਸਰ ਕਮਾਲ, ਫਰਹਾਦ ਹੁਸੈਨ ਆਜ਼ਾਦ, ਅਮੀਨੁਲ ਹੱਕ, ਮੀਰ ਮੁਹੰਮਦ ਹੇਲਾਲ ਉੱਦੀਨ, ਹਬੀਬੁਰ ਰਾਸ਼ਿਦ, ਰਾਜਿਬ ਅਹਿਸਾਨ, ਅਬਦੁਲ ਬਾਰੀ, ਮੀਰ ਸ਼ਾਹੇ ਆਲਮ, ਜੋਨਾਇਦ ਸਾਕੀ, ਇਸ਼ਰਾਕ ਹੁਸੈਨ, ਫਰਜ਼ਾਨਾ ਸ਼ਰਮੀਨ, ਸ਼ੇਖ ਫਰੀਦੁਲ ਇਸਲਾਮ, ਮੋ. ਨੂਰੁਲ ਹੱਕ ਨੂਰ, ਯਾਸੇਰ ਖਾਨ ਚੌਧਰੀ, ਐਮ. ਇਕਬਾਲ ਹੁਸੈਨ, ਐਮ.ਏ. ਮੁਹਿਤ, ਅਹਿਮਦ ਸੋਹੇਲ ਮਨਜ਼ੂਰ, ਬੌਬੀ ਹੱਜਾਜ ਅਤੇ ਅਲੀ ਨਵਾਜ਼ ਮਹਿਮੂਦ ਖਯਾਮ।
ਚੋਣ ਨਤੀਜੇ: BNP+ ਨੇ ਜਿੱਤੀਆਂ 212 ਸੀਟਾਂ
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਅਤੇ ਉਸ ਦੇ ਸਹਿਯੋਗੀਆਂ ਨੇ 350 ਮੈਂਬਰੀ ਸੰਸਦ ਵਿੱਚ 212 ਸੀਟਾਂ ਜਿੱਤੀਆਂ ਹਨ। ਦੂਜੇ ਪਾਸੇ, ਦੇਸ਼ ਦੀ ਸਭ ਤੋਂ ਵੱਡੀ ਇਸਲਾਮੀ ਪਾਰਟੀ 'ਜਮਾਤ-ਏ-ਇਸਲਾਮੀ' ਦੀ ਅਗਵਾਈ ਵਾਲੇ 11 ਪਾਰਟੀਆਂ ਦੇ ਗੱਠਜੋੜ ਨੇ 77 ਸੀਟਾਂ ਜਿੱਤ ਕੇ ਵਿਰੋਧੀ ਧਿਰ ਦਾ ਸਥਾਨ ਹਾਸਲ ਕੀਤਾ ਹੈ।
ਦੱਸਣਯੋਗ ਹੈ ਕਿ ਬੰਗਲਾਦੇਸ਼ ਵਿੱਚ ਵੋਟਰ ਸਿੱਧੇ ਤੌਰ 'ਤੇ ਸੰਸਦ ਦੇ 300 ਮੈਂਬਰਾਂ ਦੀ ਚੋਣ ਕਰਦੇ ਹਨ, ਜਦਕਿ 50 ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ।