ਸੁਨੇਤਰਾ ਪਵਾਰ ਬਣੀ NCP ਦੀ ਪ੍ਰਧਾਨ, ਅਜੀਤ ਪਵਾਰ ਦੀ ਮੌਤ ਤੋਂ ਬਾਅਦ ਇੱਕ ਮਹੀਨੇ ਬਾਅਦ ਪਾਰਟੀ ਨੇ ਲਿਆ ਫ਼ੈਸਲਾ
ਮਹਾਰਾਸ਼ਟਰ ਦੀ ਉਪ ਮੁੱਖ ਮੰਤਰੀ ਅਤੇ ਮਰਹੂਮ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਨੇ ਪਾਰਟੀ ਪ੍ਰਧਾਨ ਚੁਣਿਆ ਹੈ। ਇਹ ਫ਼ੈਸਲਾ ਪਾਰਟੀ ਦੀ ਕਾਰਜਕਾਰਨੀ ਦੀ ਬੈਠਕ 'ਚ ਸਰਵਸੰਮਤੀ ਨਾਲ ਲਿਆ ਗਿਆ।
Publish Date: Thu, 26 Feb 2026 07:12 PM (IST)
Updated Date: Thu, 26 Feb 2026 07:13 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਮਹਾਰਾਸ਼ਟਰ ਦੀ ਉਪ ਮੁੱਖ ਮੰਤਰੀ ਅਤੇ ਮਰਹੂਮ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਨੇ ਪਾਰਟੀ ਪ੍ਰਧਾਨ ਚੁਣਿਆ ਹੈ। ਇਹ ਫ਼ੈਸਲਾ ਪਾਰਟੀ ਦੀ ਕਾਰਜਕਾਰਨੀ ਦੀ ਬੈਠਕ 'ਚ ਸਰਵਸੰਮਤੀ ਨਾਲ ਲਿਆ ਗਿਆ।
ਪਾਰਟੀ ਦੇ ਸੀਨੀਅਰ ਨੇਤਾ ਪ੍ਰਫੁੱਲ ਪਟੇਲ ਨੇ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਕਰੀਬ ਇਕ ਮਹੀਨਾ ਪਹਿਲਾਂ ਅਜੀਤ ਪਵਾਰ ਦੀ ਜਹਾਜ਼ ਹਾਦਸੇ 'ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸੁਨੇਤਰਾ ਪਵਾਰ ਨੂੰ ਮਹਾਰਾਸ਼ਟਰ ਦੀ ਉਪ ਮੁੱਖ ਮੰਤਰੀ ਬਣਾਇਆ ਗਿਆ।
ਪਾਰਟੀ ਆਗੂਆਂ ਨੇ ਨਾਂ ਦੀ ਕੀਤੀ ਹਮਾਇਤ
ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਸੁਨੀਲ ਤਟਕਰੇ ਨੇ ਉਨ੍ਹਾਂ ਦੇ ਨਾਂ ਦੀ ਹਮਾਇਤ ਕੀਤੀ ਅਤੇ ਕਿਹਾ ਕਿ ਇਹ ਪਾਰਟੀ ਲਈ ਮਹੱਤਵਪੂਰਨ ਕਦਮ ਹੈ। ਰਾਸ਼ਟਰੀ ਕਾਰਜਕਾਰਨੀ ਦੇ ਸਾਰੇ ਮੈਂਬਰਾਂ ਨੇ ਹੱਥ ਚੁੱਕ ਕੇ ਉਨ੍ਹਾਂ ਦੀ ਅਗਵਾਈ 'ਤੇ ਭਰੋਸਾ ਪ੍ਰਗਟਾਇਆ।
ਬੈਠਕ ਵਿੱਚ ਨੇਤਾਵਾਂ ਨੇ ਸਾਬਕਾ ਐੱਨਸੀਪੀ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਸ਼ਰਧਾਂਜਲੀ ਭੇਟ ਕੀਤੀ। 28 ਜਨਵਰੀ 2026 ਨੂੰ ਬਾਰਾਮਤੀ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਉਨ੍ਹਾਂ ਦੇ ਦੇਹਾਂਤ ਹੋ ਗਿਆ ਸੀ।
ਉਪ ਮੁੱਖ ਮੰਤਰੀ ਅਹੁਦਾ ਵੀ ਸੰਭਾਲਿਆ
ਸੁਨੇਤਰਾ ਪਵਾਰ ਨੇ ਆਪਣੇ ਮਰਹੂਮ ਪਤੀ ਅਜੀਤ ਪਵਾਰ ਦੀ ਜਗ੍ਹਾ ਪਾਰਟੀ ਦੀ ਕਮਾਨ ਸੰਭਾਲੀ ਹੈ। 26 ਫਰਵਰੀ ਨੂੰ ਉਨ੍ਹਾਂ ਨੇ ਅਧਿਕਾਰਕ ਰੂਪ ਨਾਲ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਪਾਰਟੀ ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੇ ਸਰਵਸੰਮਤੀ ਨਾਲ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ।