ਫੌਜੀਆਂ ਲਈ ਤਿਆਰ ਹੋ ਰਹੇ ਖਾਸ 'ਐਂਟੀ-ਸਲਿੱਪ' ਜੁੱਤੇ; OEFC ਹੁਣ ਜਵਾਨਾਂ ਦੇ ਪੈਰਾਂ ਨੂੰ ਦੇਵੇਗਾ ਮਜ਼ਬੂਤ ਸਹਾਰਾ
ਆਯੁਧ ਉਪਸਕਰ ਨਿਰਮਾਣੀ (ਓਈਐੱਫਸੀ), ਕਾਨਪੁਰ ਹੁਣ ਜੁੱਤੇ ਬਣਾਉਣ ਵਾਲੀ ਕੰਪਨੀ ਐਡੀਡਾਸ ਦੇ ਸਹਿਯੋਗ ਨਾਲ ਫ਼ੌਜੀਆਂ ਲਈ ਜੁੱਤੇ ਬਣਾਏਗਾ। ਇਹ ਜੁੱਤੇ ਉਨ੍ਹਾਂ ਨੂੰ ਦੌੜਨ, ਟੱਪਣ ਦੌਰਾਨ ਸੱਟ ਲੱਗਣ ਤੋਂ ਬਚਾਉਣਗੇ। ਇਨ੍ਹਾਂ ’ਚ ਪੀਯੂ ਰਬੜ ਸੋਲ ਲੱਗੇਗਾ, ਜਿਸ ਨਾਲ ਅੱਡੀ ਨੂੰ ਦਿੱਕਤ ਨਹੀਂ ਆਵੇਗੀ। ਹਲਕੇ, ਲਚੀਲੇ ਤੇ ਆਰਾਮਦਾਇਕ ਹੋਣਗੇ। ਜੁੱਤੇ ਦੇ ਸੋਲ ’ਚ ਹੇਠਾਂ ਤਿੱਖਾ ਡਿਜ਼ਾਈਨ ਪਹਾੜੀ, ਨਦੀਆਂ, ਮੈਦਾਨੀ ਖੇਤਰਾਂ ’ਚ ਤਿਲਕਣ ਤੋਂ ਬਚਾਏਗਾ। ਤਣਾਅ ਘੱਟ ਕਰਨ, ਫੇਫੜਿਆਂ ਦੀ ਸਮਰੱਥਾ ਵਧਾਉਣ ਤੇ ਸਰੀਰਕ ਫਿਟਨੈੱਸ ’ਚ ਮਦਦ ਮਿਲੇਗੀ।
Publish Date: Sat, 17 Jan 2026 11:51 AM (IST)
Updated Date: Sat, 17 Jan 2026 11:54 AM (IST)

ਵਿਵੇਕ ਮਿਸ਼ਰਾ, ਜਾਗਰਣ, ਕਾਨਪੁਰ : ਆਯੁਧ ਉਪਸਕਰ ਨਿਰਮਾਣੀ (ਓਈਐੱਫਸੀ), ਕਾਨਪੁਰ ਹੁਣ ਜੁੱਤੇ ਬਣਾਉਣ ਵਾਲੀ ਕੰਪਨੀ ਐਡੀਡਾਸ ਦੇ ਸਹਿਯੋਗ ਨਾਲ ਫ਼ੌਜੀਆਂ ਲਈ ਜੁੱਤੇ ਬਣਾਏਗਾ। ਇਹ ਜੁੱਤੇ ਉਨ੍ਹਾਂ ਨੂੰ ਦੌੜਨ, ਟੱਪਣ ਦੌਰਾਨ ਸੱਟ ਲੱਗਣ ਤੋਂ ਬਚਾਉਣਗੇ। ਇਨ੍ਹਾਂ ’ਚ ਪੀਯੂ ਰਬੜ ਸੋਲ ਲੱਗੇਗਾ, ਜਿਸ ਨਾਲ ਅੱਡੀ ਨੂੰ ਦਿੱਕਤ ਨਹੀਂ ਆਵੇਗੀ। ਹਲਕੇ, ਲਚੀਲੇ ਤੇ ਆਰਾਮਦਾਇਕ ਹੋਣਗੇ। ਜੁੱਤੇ ਦੇ ਸੋਲ ’ਚ ਹੇਠਾਂ ਤਿੱਖਾ ਡਿਜ਼ਾਈਨ ਪਹਾੜੀ, ਨਦੀਆਂ, ਮੈਦਾਨੀ ਖੇਤਰਾਂ ’ਚ ਤਿਲਕਣ ਤੋਂ ਬਚਾਏਗਾ। ਤਣਾਅ ਘੱਟ ਕਰਨ, ਫੇਫੜਿਆਂ ਦੀ ਸਮਰੱਥਾ ਵਧਾਉਣ ਤੇ ਸਰੀਰਕ ਫਿਟਨੈੱਸ ’ਚ ਮਦਦ ਮਿਲੇਗੀ। ਓਈਐੱਫਸੀ ਨੇ ਇਸਦੇ ਲਈ ਐਡੀਡਾਸ ਤੋਂ ਦੋ ਜਨਵਰੀ, 2026 ਨੂੰ ਮੈਮੋਰੰਡਮ ਆਫ ਅੰਡਰਸਟੈਂਡਿੰਗ (ਐੱਮਓਯੂ) ਕੀਤਾ ਹੈ। ਇਸਦੇ ਤਹਿਤ ਫ਼ੌਜ ਤੋਂ ਮਿਲਣ ਵਾਲੇ ਜੁੱਤਿਆਂ ਦੇ ਆਰਡਰ ਨੂੰ ਭੇਜਣ ਲਈ ਓਈਐੱਫਸੀ ਤੇ ਐਡੀਡਾਸ ਦੋਵੇਂ ਭਾਈਵਾਲ ਹੋਣਗੇ।
ਓਈਐੱਫਸੀ ਕੋਲ ਹਾਈ ਐਂਕਲ ਰਬੜ-ਪੀਯੂ ਸੋਲ ਬੂਟਸ ਤੇ ਫਿਜ਼ੀਕਲ ਟ੍ਰੇਨਿੰਗ (ਪੀਟੀ) ਦੌਰਾਨ ਪਾਏ ਜਾਣ ਵਾਲੇ ਕਾਂਬੈਟ ਗੀਅਰ (ਫ਼ੌਜੀਆਂ ਵੱਲੋਂ ਪਹਿਨੀ ਜਾਣ ਵਾਲੀ ਵਿਸ਼ੇਸ਼ ਡ੍ਰੈੱਸ) ਬਣਾਉਣ ਦੀ ਤਕਨੀਕੀ ਸਮਰੱਥਾ ਹੈ। ਫ਼ੌਜ ਨੂੰ ਫ਼ੌਜੀ ਰੱਖਿਆ ਉਤਰਪਾਦਾਂ ਦੀ ਸਪਲਾਈ ਕਰਨ ਵਾਲੇ ਓਈਐੱਫਸੀ ’ਚ ਜੁੱਤਾ ਨਿਰਮਾਣ ਨਾਲ ਇਸ ਦਿਸ਼ਾ ’ਚ ਵੀ ਆਤਮਨਿਰਭਰਤਾ ਵੱਲ ਕਦਮ ਵਧਣਗੇ। ਪਹਿਲੀ ਵਾਰ ਫਿ਼ਜ਼ੀਕਲ ਟ੍ਰੇਨਿੰਗ (ਪੀਟੀ) ਤੇ ਸਪੋਰਟਸ ਸ਼ੂਜ਼ ਇਥੇ ਬਣਨਗੇ। 22 ਲੱਖ ਜੋੜੇ ਜੁੱਤਿਆਂ ਦੀ ਸਪਲਾਈ ਦੇ ਆਰਡਰ ਦੀ ਪ੍ਰਕਿਰਿਆ ਆਖਰੀ ਪੜਾਅ ’ਚ ਹੈ। ਰੱਖਿਆ ਮੰਤਰਾਲੇ ਦੇ ਰੱਖਿਆ ਉਤਪਾਦਨ ਵਿਭਾਗ ਵੱਲੋਂ ਬਿਹਤਰ ਕੁਆਲਿਟੀ ਦੇ ਜੁੱਤਿਆਂ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਐਡੀਡਾਸ ਨਾਲ ਕਰਾਰ ਕੀਤਾ ਗਿਆ ਹੈ। ਇਸਦਾ ਮੰਤਵ ਭਾਰਤੀ ਜਲ ਸੈਨਾ, ਹਵਾਈ ਫ਼ੌਜ ਤੇ ਆਰਮੀ ਦੇ ਜਵਾਨਾਂ ਸਮੇਤ ਪੂਰੇ ਰੱਖਿਆ ਖੇਤਰ ਲਈ ਉੱਚ ਪ੍ਰਦਰਸ਼ਨ ਵਾਲੇ ਫਿਜ਼ੀਕਲ ਟ੍ਰੇਨਿੰਗ (ਪੀਟੀ) ਜੁੱਤਿਆਂ ਦੇ ਵਿਕਾਸ ਤੇ ਉਤਪਾਦਨ ’ਚ ਅਹਿਮ ਯੋਗਦਾਨ ਦੇਣਾ ਹੈ। ਟੀਸੀਐੱਲ ਹੈੱਡਕੁਆਰਟਰ ਜੀਟੀ ਰੋਡ ’ਚ ਐੱਮਓਯੂ ਦੌਰਾਨ ਭਾਰਤੀ ਜਲ ਸੈਨਾ ’ਚ ਕੰਟਰੋਲਰ ਆਫ ਲਾਜਿਸਟਿਕਸ ਤੇ ਵਾਈਸ ਐਡਮਿਰਲ ਰਜਤ ਕਪੂਰ, ਰੱਖਿਆ ਮੰਤਰਾਲੇ ਦੇ ਪੀਐੱਸਯੂ ਟਰੂਪ ਕੰਫਰਟਸ ਲਿਮਟਿਡ (ਟੀਸੀਐੱਲ) ਦੇ ਸੀਐੱਮਡੀ ਸੁਨੀਲ ਦਾਤੇ, ਆਪ੍ਰੇਸ਼ਨ ਡਾਇਰੈਕਟਰ ਰਾਜੀਵ ਸ਼ਰਮਾ ਦੀ ਹਾਜ਼ਰੀ ’ਚ ਓਈਐੱਫਸੀ ਦੇ ਮੁੱਖ ਜਨਰਲ ਮੈਨੇਜਰ ਡਾ. ਅਨਿਲ ਰੰਗਾ ਨੇ ਦਸਤਖ਼ਤ ਕੀਤੇ।
ਮੁੱਖ ਜਨਰਲ ਮੈਨੇਜਰ ਡਾ. ਰੰਗਾ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ ਰਵਾਇਤੀ ਉਤਪਾਦਾਂ ’ਚ ਤਕਨੀਕ ਤੇ ਨਵੇਂ ਵਿਚਾਰਾਂ ਨੂੰ ਸ਼ਾਮਲ ਕਰ ਕੇ ਨਵੇਂ ਉਤਪਾਦ ਬਣਾਉਣ ਦੀ ਲੋੜ ਹੈ। ਇਸੇ ਲਈ ਜੁੱਤਾ ਨਿਰਮਾਣ ਦਾ ਫ਼ੈਸਲਾ ਲਿਆ ਗਿਆ। ਐਡੀਡਾਸ ਕੰਪਨੀ ਦੇ ਸਹਿਯੋਗ ਨਾਲ ਭਵਿੱਖ ’ਚ ਖੁੱਲ੍ਹੇ ਬਾਜ਼ਾਰ ’ਚ ਵੀ ਜੁੱਤਿਆਂ ਦੀ ਵਿਕਰੀ ਕਰਨ ਦੀ ਕੋਸ਼ਿਸ਼ ਰਹੇਗੀ।