- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਸਪਾ (BSP) ਮੁਖੀ ਮਾਇਆਵਤੀ ਨੇ ਸਮਾਜਵਾਦੀ ਪਾਰਟੀ (ਸਪਾ) 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਸਪਾ ਦਾ ਅਸਲੀ ਚਿਹਰਾ ਹਮੇਸ਼ਾ ਤੋਂ ਹੀ ਦਲਿਤ, ਪਿਛੜਾ ਵਰਗ ਅਤੇ ਬਸਪਾ ਵਿਰੋਧੀ ਰਿਹਾ ਹੈ। ਉਨ੍ਹਾਂ ਨੇ ਕਾਂਸ਼ੀਰਾਮ ਜਯੰਤੀ 'ਤੇ ਸਪਾ ਵੱਲੋਂ 'PDA ਦਿਵਸ' ਮਨਾਉਣ ਦੇ ਐਲਾਨ ਨੂੰ ਇੱਕ "ਰਾਜਨੀਤਿਕ ਨਾਟਕਬਾਜ਼ੀ" ਅਤੇ ਚੋਣ ਸਵਾਰਥ ਲਈ ਕੀਤਾ ਗਿਆ "ਛਲਾਵਾ" ਕਰਾਰ ਦਿੱਤਾ ਹੈ।

ਮਾਇਆਵਤੀ ਨੇ ਯਾਦ ਦਿਵਾਇਆ 'ਗੇਸਟ ਹਾਊਸ ਕਾਂਡ'
ਮਾਇਆਵਤੀ ਨੇ ਸਾਲ 1993 ਦੇ ਸਪਾ-ਬਸਪਾ ਗਠਜੋੜ ਦੀ ਅਸਫ਼ਲਤਾ ਅਤੇ 2 ਜੂਨ 1995 ਦੇ 'ਲਖਨਊ ਸਟੇਟ ਗੈਸਟ ਹਾਊਸ ਕਾਂਡ' ਦਾ ਜ਼ਿਕਰ ਕਰਦਿਆਂ ਇਸ ਨੂੰ ਇਤਿਹਾਸ ਦੀ "ਕਾਲੀ ਕਰੂਰਤਾ" ਦੱਸਿਆ ਹੈ।
जैसाकि सर्वविदित है कि समाजवादी पार्टी (सपा) का चाल, चरित्र और चेहरा हमेशा से ही दलित, अन्य पिछड़ा वर्ग एवं बी.एस.पी.-विरोधी तथा ’बहुजन समाज’ में जन्में महान संतों, गुरुओं व महापुरुषों के आदर-सम्मान का नहीं बल्कि जग-ज़ाहिर तौर पर इनके अनादर, अपमान व तिरस्कार का ही रहा है, इस बारे…
— Mayawati (@Mayawati) February 26, 2026
ਮਾਇਆਵਤੀ ਜੀ ਨੇ ਸਪਾ ਅਤੇ ਭਾਜਪਾ ਨੂੰ ਇੱਕ-ਦੂਜੇ ਦੇ ਪੂਰਕ ਦੱਸਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਪਾ ਦੇ ਭੜਕਾਊ ਵਤੀਰੇ ਕਾਰਨ ਭਾਜਪਾ ਨੂੰ ਰਾਜਨੀਤਿਕ ਲਾਭ ਮਿਲਿਆ, ਜਿਸ ਕਾਰਨ ਮੁਸਲਿਮ ਅਤੇ ਬਹੁਜਨ ਸਮਾਜ ਅੱਜ ਪੀੜਤ ਹੈ।
ਉਨ੍ਹਾਂ ਨੇ ਬਹੁਜਨ ਸਮਾਜ ਨੂੰ ਅਪੀਲ ਕੀਤੀ ਹੈ ਕਿ ਉਹ ਸਪਾ ਦੀ ਇਸ "ਵੋਟ ਦੀ ਰਾਜਨੀਤੀ" ਅਤੇ ਜਾਤੀਵਾਦੀ ਕਾਰਿਆਂ ਤੋਂ ਹਮੇਸ਼ਾ ਸਾਵਧਾਨ ਰਹਿਣ।