ਈਰਾਨ ਵੱਲੋਂ ਤੇਜ਼ ਹੁੰਦੇ ਹਮਲਿਆਂ ਵਿਚਕਾਰ ਦੁਬਈ ਏਅਰਪੋਰਟ ਦੇ ਆਸ-ਪਾਸ ਮੰਗਲਵਾਰ ਨੂੰ ਏਅਰ ਰੇਡ ਸਾਇਰਨ ਜ਼ੋਰ-ਜ਼ੋਰ ਨਾਲ ਵੱਜਣ ਲੱਗੇ। ਈਰਾਨ ਤੋਂ ਆਏ ਮਿਜ਼ਾਈਲ ਅਤੇ ਡਰੋਨ ਹਮਲੇ ਦੀ ਚੇਤਾਵਨੀ ਮਿਲਦੇ ਹੀ ਯੂ.ਏ.ਈ. ਦੀ ਏਅਰ ਡਿਫੈਂਸ ਸਿਸਟਮ ਸਰਗਰਮ ਹੋ ਗਈ।

ਫਲਾਈਟ ਟਰੈਕਿੰਗ ਵੈੱਬਸਾਈਟਾਂ ਮੁਤਾਬਕ, ਆਉਣ ਵਾਲੀਆਂ ਫਲਾਈਟਾਂ ਫੁਜੈਰਾਹ ਅਤੇ ਅਲ-ਐਨ ਸ਼ਹਿਰਾਂ ਦੇ ਨੇੜੇ ਹੋਲਡਿੰਗ ਪੈਟਰਨ ਵਿੱਚ ਘੁੰਮ ਰਹੀਆਂ ਸਨ। ਕਰੀਬ 30 ਮਿੰਟਾਂ ਬਾਅਦ ਏਅਰਪੋਰਟ 'ਤੇ ਸੰਚਾਲਨ ਮੁੜ ਸ਼ੁਰੂ ਹੋ ਗਏ।
ਬਹਿਰੀਨ ਵਿੱਚ ਵੀ ਵੱਜੇ ਸਾਇਰਨ
ਇਸੇ ਦੌਰਾਨ ਬਹਿਰੀਨ ਏਅਰਪੋਰਟ 'ਤੇ ਵੀ ਉਸੇ ਸਮੇਂ ਸਾਇਰਨ ਵੱਜ ਉੱਠੇ। ਉੱਧਰ ਸੋਮਵਾਰ ਨੂੰ ਸਾਊਦੀ ਅਰਬ ਅਤੇ ਕੁਵੈਤ ਦੀਆਂ ਫ਼ੌਜਾਂ ਨੇ ਅੱਠ ਈਰਾਨੀ ਡਰੋਨਾਂ ਨੂੰ ਮਾਰ ਡੇਗਿਆ। ਇਨ੍ਹਾਂ ਵਿੱਚੋਂ ਦੋ ਡਰੋਨ ਸਾਊਦੀ ਦੇ ਪੂਰਬੀ ਇਲਾਕੇ ਵਿੱਚ ਤੇਲ ਦੇ ਖੇਤਾਂ ਵੱਲ ਜਾ ਰਹੇ ਸਨ। ਪਿਛਲੇ ਹਫ਼ਤੇ ਈਰਾਨੀ ਡਰੋਨਾਂ ਨੇ ਰਾਸ ਤਨੂਰਾ ਰਿਫਾਇਨਰੀ ਨੂੰ ਨਿਸ਼ਾਨਾ ਬਣਾਇਆ ਸੀ।
ईरान की ड्रोन और मिसाइलों की आशंका के बीच दुबई एयरपोर्ट पर यात्रियों और स्टाफ को तुरंत बम शेल्टर में भेज दिया गया।#Dubai #Iran #UAE pic.twitter.com/5H8TEprASx
— Chandan Singh Rajput (@imchandansinghs) March 10, 2026
ਏਅਰਪੋਰਟ ਨੇੜੇ ਧਮਾਕਾ
ਸ਼ਨੀਵਾਰ ਨੂੰ ਵੀ ਦੁਬਈ ਏਅਰਪੋਰਟ ਦੇ ਨੇੜੇ ਇੱਕ ਡਰੋਨ ਕਰੈਸ਼ ਹੋਇਆ ਸੀ, ਜਿਸ ਤੋਂ ਬਾਅਦ ਫਲਾਈਟ ਆਪਰੇਸ਼ਨ ਕੁਝ ਸਮੇਂ ਲਈ ਬੰਦ ਕਰ ਦਿੱਤੇ ਗਏ ਸਨ। ਇੰਟਰਸੈਪਸ਼ਨ ਦੌਰਾਨ ਉਹ ਡਿੱਗਿਆ ਅਤੇ ਕੌਨਕੋਰਸ ਏ ਦੇ ਨੇੜੇ ਧਮਾਕਾ ਹੋਇਆ। ਹਮਲੇ ਤੋਂ ਬਾਅਦ ਧੂੰਏਂ ਦਾ ਇੱਕ ਵੱਡਾ ਗੁਬਾਰ ਉੱਠਿਆ ਅਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।
ਯੂ.ਏ.ਈ. ਨੇ ਕਿਹਾ ਹੈ ਕਿ ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 221 ਬੈਲਿਸਟਿਕ ਮਿਜ਼ਾਈਲਾਂ ਦਾ ਪਤਾ ਲਗਾਇਆ ਗਿਆ ਹੈ। ਡਰੋਨਾਂ ਦੀ ਗਿਣਤੀ 1,300 ਤੋਂ ਜ਼ਿਆਦਾ ਹੈ। ਦੁਬਈ ਅਤੇ ਅਬੂ ਧਾਬੀ ਏਅਰਪੋਰਟ ਤੋਂ ਇਲਾਵਾ ਪਾਮ ਜੁਮੇਰਾਹ ਅਤੇ ਬੁਰਜ ਅਲ ਅਰਬ ਵਰਗੇ ਸਿਵਲੀਅਨ ਇਲਾਕਿਆਂ 'ਤੇ ਵੀ ਹਮਲੇ ਹੋਏ ਹਨ। ਯੂ.ਏ.ਈ. ਦੀ ਏਅਰ ਡਿਫੈਂਸ ਨੇ ਜ਼ਿਆਦਾਤਰ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ, ਪਰ ਕੁਝ ਮਲਬਾ ਜ਼ਮੀਨ 'ਤੇ ਡਿੱਗਣ ਕਾਰਨ ਨੁਕਸਾਨ ਹੋਇਆ ਹੈ।