ਰੋਹਿਤ ਸ਼ੈੱਟੀ ਫਾਇਰਿੰਗ ਕਾਂਡ : ਆਗਰਾ ਦੇ 5 ਨੌਜਵਾਨਾਂ 'ਤੇ ਲੱਗਿਆ ਸਖ਼ਤ 'ਮਕੋਕਾ' ਐਕਟ, ਬਿਸ਼ਨੋਈ ਗੈਂਗ ਨਾਲ ਜੁੜੇ ਤਾਰ ਕਾਰਨ ਪੁਲਿਸ ਨੇ ਕੱਸੀ ਨਕੇਲ !
ਮੁੰਬਈ ਪੁਲਿਸ ਦੀ ਜਾਂਚ ਵਿੱਚ ਉੱਤਰ ਪ੍ਰਦੇਸ਼ ਦੇ ਸੱਤ ਬਦਮਾਸ਼ਾਂ ਦੇ ਨਾਮ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਪੰਜ ਮੁੱਖ ਮੁਲਜ਼ਮ ਦੀਪਕ ਜੋਸ਼ੀ, ਸੰਨੀ ਜਾਟਵ, ਵਿਸ਼ਨੂੰ ਕੁਸ਼ਵਾਹਾ, ਸੋਨੂੰ ਪੁਰਵੰਸ਼ੀ, ਰਿਤਿਕ ਯਾਦਵ ਬਿਜੌਲੀ (ਬਾਹ) ਦੇ ਰਹਿਣ ਵਾਲੇ ਹਨ। ਵਿਸ਼ਨੂੰ ਕੁਸ਼ਵਾਹਾ ਨੂੰ ਉਸ ਦੇ ਪਿੰਡੋਂ ਫੜਿਆ ਗਿਆ
Publish Date: Wed, 18 Feb 2026 10:30 AM (IST)
Updated Date: Wed, 18 Feb 2026 10:41 AM (IST)
ਆਗਰਾ : ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਮੁੰਬਈ ਸਥਿਤ ਘਰ 'ਤੇ ਫਾਇਰਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਬਿਜੌਲੀ (ਬਾਹ) ਦੇ ਪੰਜ ਬਦਮਾਸ਼ਾਂ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਜਾਨਲੇਵਾ ਹਮਲੇ ਸਮੇਤ ਹੋਰ ਕਈ ਧਾਰਾਵਾਂ ਦੇ ਨਾਲ-ਨਾਲ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (MCOCA) ਵੀ ਲਗਾਇਆ ਗਿਆ ਹੈ।
ਵਿਸ਼ੇਸ਼ ਮਕੋਕਾ ਅਦਾਲਤ 'ਚ ਪੇਸ਼ੀ ਤੇ ਰਿਮਾਂਡ
ਮੰਗਲਵਾਰ ਨੂੰ ਮੁੰਬਈ ਦੀ ਵਿਸ਼ੇਸ਼ ਮਕੋਕਾ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ 25 ਫਰਵਰੀ ਤੱਕ ਰਿਮਾਂਡ 'ਤੇ ਲੈ ਲਿਆ ਹੈ। ਹਥਿਆਰਾਂ ਦੀ ਬਰਾਮਦਗੀ ਲਈ ਮੁੰਬਈ ਪੁਲਿਸ ਇਨ੍ਹਾਂ ਨੂੰ ਆਗਰਾ ਵੀ ਲੈ ਕੇ ਆ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਆਗਰਾ ਦੇ ਬਦਮਾਸ਼ਾਂ 'ਤੇ ਮਕੋਕਾ ਤਹਿਤ ਇਹ ਪਹਿਲੀ ਵੱਡੀ ਕਾਰਵਾਈ ਹੈ।
ਜ਼ਿਕਰਯੋਗ ਹੈ ਕਿ 31 ਜਨਵਰੀ ਦੀ ਰਾਤ ਨੂੰ ਮੁੰਬਈ ਦੇ ਜੁਹੂ ਇਲਾਕੇ ਵਿੱਚ ਸਥਿਤ ਰੋਹਿਤ ਸ਼ੈੱਟੀ ਦੇ ਘਰ 'ਤੇ ਫਾਇਰਿੰਗ ਕੀਤੀ ਗਈ ਸੀ। ਇਸ ਸਬੰਧੀ ਜੁਹੂ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਸ਼ੁਭਮ ਲੋਨਕਰ ਨੇ ਲਈ ਸੀ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਨਾਮ
ਮੁੰਬਈ ਪੁਲਿਸ ਦੀ ਜਾਂਚ ਵਿੱਚ ਉੱਤਰ ਪ੍ਰਦੇਸ਼ ਦੇ ਸੱਤ ਬਦਮਾਸ਼ਾਂ ਦੇ ਨਾਮ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਪੰਜ ਮੁੱਖ ਮੁਲਜ਼ਮ ਦੀਪਕ ਜੋਸ਼ੀ, ਸੰਨੀ ਜਾਟਵ, ਵਿਸ਼ਨੂੰ ਕੁਸ਼ਵਾਹਾ, ਸੋਨੂੰ ਪੁਰਵੰਸ਼ੀ, ਰਿਤਿਕ ਯਾਦਵ ਬਿਜੌਲੀ (ਬਾਹ) ਦੇ ਰਹਿਣ ਵਾਲੇ ਹਨ। ਵਿਸ਼ਨੂੰ ਕੁਸ਼ਵਾਹਾ ਨੂੰ ਉਸ ਦੇ ਪਿੰਡੋਂ ਫੜਿਆ ਗਿਆ, ਜਦੋਂ ਕਿ ਬਾਕੀ ਚਾਰਾਂ ਨੂੰ ਹਰਿਆਣਾ ਦੇ ਝੱਜਰ ਤੋਂ ਗ੍ਰਿਫਤਾਰ ਕੀਤਾ ਗਿਆ। ਸੋਮਵਾਰ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਇਨ੍ਹਾਂ ਸਾਰਿਆਂ ਨੂੰ ਫਲਾਈਟ ਰਾਹੀਂ ਮੁੰਬਈ ਲੈ ਗਈ।
ਵਟ੍ਹਸਐਪ ਰਾਹੀਂ ਭੇਜਿਆ ਨੋਟਿਸ
ਮੁੰਬਈ ਪੁਲਿਸ ਦੇ ਸਹਾਇਕ ਪੁਲਿਸ ਕਮਿਸ਼ਨਰ ਸਦਾਨੰਦ ਰਾਣੇ ਵੱਲੋਂ ਵਿਸ਼ਨੂੰ ਦੇ ਭਰਾ ਦਿਨੇਸ਼ ਸਿੰਘ ਨੂੰ ਵਟਸਐਪ 'ਤੇ ਗ੍ਰਿਫਤਾਰੀ ਦਾ ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ ਵਿੱਚ ਮਕੋਕਾ ਸਣੇ ਲਗਾਈਆਂ ਗਈਆਂ ਹੋਰ ਧਾਰਾਵਾਂ ਦਾ ਵੇਰਵਾ ਦਿੱਤਾ ਗਿਆ ਹੈ।
ਦੋਸ਼: ਵਿਸ਼ਨੂੰ 'ਤੇ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਅਤੇ ਮੁੱਖ ਅਪਰਾਧੀਆਂ ਦੀ ਮਦਦ ਕਰਨ ਦਾ ਦੋਸ਼ ਹੈ।
ਰੇਕੀ: ਸੰਨੀ ਜਾਟਵ ਬਾਰੇ ਦੱਸਿਆ ਗਿਆ ਹੈ ਕਿ ਉਸ ਨੇ ਸ਼ੂਟਰ ਦੀਪਕ ਨਾਲ ਮਿਲ ਕੇ ਰੇਕੀ ਕੀਤੀ ਸੀ। ਅਪਰਾਧ ਵਿੱਚ ਵਰਤਿਆ ਗਿਆ ਪਿਸਤੌਲ ਅਤੇ ਬਾਈਕ ਅਜੇ ਬਰਾਮਦ ਕੀਤੇ ਜਾਣੇ ਹਨ।
ਸੂਤਰਾਂ ਅਨੁਸਾਰ, ਰਿਮਾਂਡ ਦੌਰਾਨ ਪੁੱਛਗਿੱਛ ਤੋਂ ਬਾਅਦ ਮੁੰਬਈ ਪੁਲਿਸ ਇਨ੍ਹਾਂ ਮੁਲਜ਼ਮਾਂ ਨੂੰ ਲੈ ਕੇ ਕਿਸੇ ਵੀ ਸਮੇਂ ਆਗਰਾ ਪਹੁੰਚ ਸਕਦੀ ਹੈ।