ਲੁਟੇਰੇ ਮਿਟ ਗਏ, ਦਿੱਲੀ ਜਿਉਂਦੀ ਹੈ ! ਛਤਰਸਾਲ ਸਟੇਡੀਅਮ ਤੋਂ CM ਰੇਖਾ ਗੁਪਤਾ ਦਾ ਦਰਜਾ-ਏ-ਇਤਿਹਾਸ ਭਾਸ਼ਣ; ਦਿੱਲੀ ਵਾਸੀਆਂ ਲਈ ਕੀਤੇ ਵੱਡੇ ਐਲਾਨ
ਜਿਨ੍ਹਾਂ ਨੇ ਦਿੱਲੀ ਨੂੰ ਵਾਰ-ਵਾਰ ਲੁੱਟਿਆ, ਉਹ ਖ਼ੁਦ ਮਿਟ ਗਏ। ਅਸੀਂ ਹੁਣ ਇੱਕ ਵਿਕਸਿਤ ਦਿੱਲੀ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਾਂ।" ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ 50 ਅਟਲ ਕੈਂਟੀਨਾਂ ਖੋਲ੍ਹੀਆਂ ਗਈਆਂ ਹਨ, ਜਿੱਥੇ ਰੋਜ਼ਾਨਾ 50 ਹਜ਼ਾਰ ਲੋਕ ਭੋਜਨ ਕਰ ਰਹੇ ਹਨ।
Publish Date: Sun, 25 Jan 2026 12:24 PM (IST)
Updated Date: Sun, 25 Jan 2026 12:33 PM (IST)
ਬਾਹਰੀ ਦਿੱਲੀ, ਜਾਸ : ਗਣਤੰਤਰ ਦਿਵਸ ਦੇ ਮੌਕੇ 'ਤੇ ਅੱਜ ਐਤਵਾਰ (25 ਜਨਵਰੀ) ਨੂੰ ਦਿੱਲੀ ਦੇ ਮਾਡਲ ਟਾਊਨ ਸਥਿਤ ਛਤਰਸਾਲ ਸਟੇਡੀਅਮ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਤਿਰੰਗਾ ਲਹਿਰਾਇਆ ਅਤੇ ਦਿੱਲੀ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ।
ਮੁੱਖ ਮੰਤਰੀ ਦੇ ਸੰਬੋਧਨ ਦੇ ਮੁੱਖ ਅੰਸ਼
CM ਰੇਖਾ ਗੁਪਤਾ ਨੇ ਕਿਹਾ, "ਦਿੱਲੀ ਦੀਆਂ ਦੀਵਾਰਾਂ ਕਹਾਣੀਆਂ ਸੁਣਾਉਂਦੀਆਂ ਹਨ। ਜਿਨ੍ਹਾਂ ਨੇ ਦਿੱਲੀ ਨੂੰ ਵਾਰ-ਵਾਰ ਲੁੱਟਿਆ, ਉਹ ਖ਼ੁਦ ਮਿਟ ਗਏ। ਅਸੀਂ ਹੁਣ ਇੱਕ ਵਿਕਸਿਤ ਦਿੱਲੀ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਾਂ।" ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ 50 ਅਟਲ ਕੈਂਟੀਨਾਂ ਖੋਲ੍ਹੀਆਂ ਗਈਆਂ ਹਨ, ਜਿੱਥੇ ਰੋਜ਼ਾਨਾ 50 ਹਜ਼ਾਰ ਲੋਕ ਭੋਜਨ ਕਰ ਰਹੇ ਹਨ। ਸਰਕਾਰ ਦਾ ਟੀਚਾ ਇਸ ਨੂੰ ਵਧਾ ਕੇ 1 ਲੱਖ ਤੱਕ ਲਿਜਾਣਾ ਹੈ ਤਾਂ ਜੋ ਕੋਈ ਭੁੱਖਾ ਨਾ ਸੋਵੇ। ਦਿੱਲੀ ਦੇ ਹਸਪਤਾਲਾਂ ਨੂੰ ਡਿਜੀਟਲ ਕੀਤਾ ਜਾ ਰਿਹਾ ਹੈ। 11 ਨਵੇਂ ਹਸਪਤਾਲ ਬਣ ਰਹੇ ਹਨ ਅਤੇ 4,000 ਨਵੇਂ ਡਾਕਟਰਾਂ ਦੀ ਭਰਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਨਰੇਲਾ ਵਿੱਚ ਇੱਕ ਨਵਾਂ ਐਜੂਕੇਸ਼ਨ ਹੱਬ ਬਣਾਉਣ ਲਈ 1300 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਨੌਜਵਾਨਾਂ ਲਈ ਨਵੀਂ ਸਟਾਰਟਅੱਪ ਪਾਲਿਸੀ ਲਿਆਂਦੀ ਜਾ ਰਹੀ ਹੈ। ਅਗਲੇ ਤਿੰਨ ਸਾਲਾਂ ਵਿੱਚ ਦਿੱਲੀ ਵਿੱਚ 100% ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਮੈਟਰੋ ਨੈੱਟਵਰਕ ਨੂੰ 394 ਕਿਲੋਮੀਟਰ ਤੋਂ ਵਧਾ ਕੇ 500 ਕਿਲੋਮੀਟਰ ਤੱਕ ਲਿਜਾਣ ਦਾ ਟੀਚਾ ਹੈ। ਮੁੱਖ ਮੰਤਰੀ ਨੇ ਦੁਆਰਕਾ ਐਕਸਪ੍ਰੈਸਵੇਅ ਅਤੇ UER-2 ਵਰਗੇ ਪ੍ਰੋਜੈਕਟਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ।
ਸੁਰੱਖਿਆ ਤੇ ਸਨਮਾਨ
ਸਮਾਗਮ ਦੌਰਾਨ ਦਿੱਲੀ ਪੁਲਿਸ ਅਤੇ ਸਕੂਲੀ ਬੱਚਿਆਂ ਨੇ ਸ਼ਾਨਦਾਰ ਪਰੇਡ ਕੀਤੀ। ਮੁੱਖ ਮੰਤਰੀ ਨੇ ਸ਼ਲਾਘਾਯੋਗ ਕੰਮ ਕਰਨ ਵਾਲੇ ਫਾਇਰ ਬ੍ਰਿਗੇਡ (ਦਮਕਲ ਵਿਭਾਗ) ਦੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ। ਦਿੱਲੀ ਵਿੱਚ ਸੁਰੱਖਿਆ ਲਈ 10 ਹਜ਼ਾਰ ਨਵੇਂ ਕੈਮਰੇ ਅਤੇ 10 ਲੱਖ ਨਵੀਆਂ ਲਾਈਟਾਂ ਲਗਾਉਣ ਦਾ ਕੰਮ ਵੀ ਜਾਰੀ ਹੈ।