CBSE ਰੀ-ਇਵਿਊਏਸ਼ਨ ਲਈ ਇਨ੍ਹਾਂ ਬੈਂਕਾਂ 'ਚ ਖਾਤੇ ਹੋਣ ਦੀ ਲੋੜ ਨਹੀਂ, ਇੰਝ ਕਰੋ ਅਪਲਾਈ
ਇਸ ਦੇ ਨਾਲ ਹੀ ਸੀਬੀਐਸਈ ਨੇ ਵਿਦਿਆਰਥੀਆਂ ਨੂੰ ਦੱਸਿਆ ਹੈ ਕਿ ਜਿਹੜੇ ਵਿਦਿਆਰਥੀ ਰੀ-ਇਵੈਲੂਏਸ਼ਨ ਲਈ ਅਪਲਾਈ ਕਰ ਰਹੇ ਹਨ, ਉਨ੍ਹਾਂ ਲਈ ਪੋਰਟਲ 'ਤੇ ਫੀਸ ਦਾ ਭੁਗਤਾਨ ਕਰਨ ਵਾਸਤੇ ਸਟੇਟ ਬੈਂਕ ਆਫ਼ ਇੰਡੀਆ (SBI), ਕੇਨਰਾ ਬੈਂਕ, ਬੈਂਕ ਆਫ਼ ਬੜੌਦਾ ਅਤੇ ਇੰਡੀਅਨ ਬੈਂਕ ਵਿੱਚ ਖਾਤਾ (Account) ਹੋਣਾ ਜ਼ਰੂਰੀ ਨਹੀਂ ਹੈ।
Publish Date: Thu, 04 Jun 2026 11:12 AM (IST)
Updated Date: Thu, 04 Jun 2026 11:21 AM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਵੱਲੋਂ 02 ਜੂਨ ਤੋਂ ਬਾਰ੍ਹਵੀਂ ਜਮਾਤ ਦੀ ਰੀ-ਇਵਿਊਏਸ਼ਨ ਅਤੇ ਵੈਰੀਫਿਕੇਸ਼ਨ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਵਿਦਿਆਰਥੀ ਬਾਰ੍ਹਵੀਂ ਜਮਾਤ ਦੀ ਰੀ-ਇਵਿਊਏਸ਼ਨ ਲਈ ਸੀਬੀਐਸਈ ਦੇ ਪੋਰਟਲ 'ਤੇ 06 ਜੂਨ ਤੱਕ ਅਪਲਾਈ ਕਰ ਸਕਦੇ ਹਨ।
ਇਸ ਦੇ ਨਾਲ ਹੀ ਸੀਬੀਐਸਈ ਨੇ ਵਿਦਿਆਰਥੀਆਂ ਨੂੰ ਦੱਸਿਆ ਹੈ ਕਿ ਜਿਹੜੇ ਵਿਦਿਆਰਥੀ ਰੀ-ਇਵੈਲੂਏਸ਼ਨ ਲਈ ਅਪਲਾਈ ਕਰ ਰਹੇ ਹਨ, ਉਨ੍ਹਾਂ ਲਈ ਪੋਰਟਲ 'ਤੇ ਫੀਸ ਦਾ ਭੁਗਤਾਨ ਕਰਨ ਵਾਸਤੇ ਸਟੇਟ ਬੈਂਕ ਆਫ਼ ਇੰਡੀਆ (SBI), ਕੇਨਰਾ ਬੈਂਕ, ਬੈਂਕ ਆਫ਼ ਬੜੌਦਾ ਅਤੇ ਇੰਡੀਅਨ ਬੈਂਕ ਵਿੱਚ ਖਾਤਾ (Account) ਹੋਣਾ ਜ਼ਰੂਰੀ ਨਹੀਂ ਹੈ। ਸੀਬੀਐਸਈ ਨੇ ਸਪਸ਼ਟ ਕੀਤਾ ਹੈ ਕਿ ਵਿਦਿਆਰਥੀ ਕਿਸੇ ਵੀ ਬੈਂਕ ਦੇ ਖਾਤੇ ਤੋਂ ਆਨਲਾਈਨ ਭੁਗਤਾਨ ਕਰ ਸਕਦੇ ਹਨ।
ਬੋਰਡ ਵੱਲੋਂ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਰੀ-ਇਵਿਊਏਸ਼ਨ ਲਈ ਪੋਰਟਲ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਪੋਰਟਲ 'ਤੇ ਭਾਰੀ ਟ੍ਰੈਫਿਕ ਵਿਚਕਾਰ ਸਾਈਬਰ ਅਟੈਕ (Cyber Attack) ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੌਰਾਨ ਪੋਰਟਲ 'ਤੇ 2 ਮਿੰਟਾਂ ਦੇ ਅੰਦਰ ਲਗਪਗ 15 ਲੱਖ ਤੋਂ ਵੱਧ ਵਾਰ ਹਿੱਟਸ (Hits) ਹੋਏ ਸਨ।
ਇਨ੍ਹਾਂ ਚਾਰ ਤਰੀਕਿਆਂ ਨਾਲ ਕਰ ਸਕਦੇ ਹੋ ਭੁਗਤਾਨ
ਸੀਬੀਐਸਈ ਬਾਰ੍ਹਵੀਂ ਜਮਾਤ ਦੀ ਰੀ-ਇਵਿਊਏਸ਼ਨ ਲਈ ਵਿਦਿਆਰਥੀ ਆਨਲਾਈਨ ਫੀਸ ਦਾ ਭੁਗਤਾਨ UPI, ਨੈੱਟ ਬੈਂਕਿੰਗ, ਕ੍ਰੈਡਿਟ ਅਤੇ ਡੈਬਿਟ ਕਾਰਡ ਰਾਹੀਂ ਕਰ ਸਕਦੇ ਹਨ।
ਹੁਣ ਤੱਕ ਇੰਨੇ ਵਿਦਿਆਰਥੀਆਂ ਨੇ ਕੀਤਾ ਅਪਲਾਈ
ਸੀਬੀਐਸਈ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਤੱਕ 4,924 ਵੈਰੀਫਿਕੇਸ਼ਨ ਅਤੇ ਲਗਪਗ 39,056 ਰੀ-ਇਵਿਊਏਸ਼ਨ ਲਈ ਅਰਜ਼ੀਆਂ ਸਵੀਕਾਰ ਕੀਤੀਆਂ ਜਾ ਚੁੱਕੀਆਂ ਹਨ।
ਰੀ-ਇਵਿਊਏਸ਼ਨ ਲਈ ਇੰਝ ਕਰੋ ਅਪਲਾਈ
ਸੀਬੀਐਸਈ ਵੱਲੋਂ 12ਵੀਂ ਜਮਾਤ ਦੀ ਰੀ-ਇਵਿਊਏਸ਼ਨ ਲਈ ਅਰਜ਼ੀਆਂ ਸ਼ੁਰੂ ਹੋ ਗਈਆਂ ਹਨ। ਵਿਦਿਆਰਥੀ ਇੱਥੇ ਦੱਸੇ ਗਏ ਸਟੈਪਸ ਦੀ ਮਦਦ ਨਾਲ ਅਪਲਾਈ ਕਰ ਸਕਦੇ ਹਨ:
- ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਸੀਬੀਐਸਈ ਦੀ ਆਫ਼ੀਸ਼ੀਅਲ ਵੈੱਬਸਾਈਟ 'ਤੇ ਜਾਓ।
- ਇਸ ਤੋਂ ਬਾਅਦ ਵੈੱਬਸਾਈਟ ਦੇ ਹੋਮਪੇਜ 'ਤੇ ਆਪਣੇ ਰੋਲ ਨੰਬਰ ਅਤੇ ਯੂਜ਼ਰ ਆਈਡੀ (User ID) ਦੀ ਵਰਤੋਂ ਕਰਕੇ ਲੌਗਇਨ ਕਰੋ।
- ਹੁਣ ਡੈਸ਼ਬੋਰਡ 'ਤੇ 'ਰੀ-ਇਵਿਊਏਸ਼ਨ' (Re-evaluation) ਦੀ ਚੋਣ ਕਰੋ।
- ਇਸ ਤੋਂ ਬਾਅਦ ਪ੍ਰਸ਼ਨਾਂ ਦੀ ਗਿਣਤੀ ਅਤੇ ਰੀ-ਇਵੈਲੂਏਸ਼ਨ ਦਾ ਕਾਰਨ ਦਰਜ ਕਰੋ।
- ਇਸ ਤੋਂ ਬਾਅਦ ਆਨਲਾਈਨ ਫੀਸ ਦਾ ਭੁਗਤਾਨ ਕਰੋ।
- ਆਖ਼ਰ ਵਿੱਚ ਫ਼ਾਰਮ ਸਬਮਿਟ ਕਰਕੇ ਇਸ ਦਾ ਇੱਕ ਪ੍ਰਿੰਟ ਆਊਟ ਵੀ ਕਢਵਾ ਕੇ ਆਪਣੇ ਕੋਲ ਰੱਖ ਲਓ।