ਹਰਿ ਕੀ ਪੈੜੀ 'ਤੇ ਹੁਣ ਨਹੀਂ ਚੱਲੇਗੀ ਮਨਮਾਨੀ ! ਗ਼ੈਰ-ਹਿੰਦੂਆਂ ਦੇ ਦਾਖ਼ਲੇ 'ਤੇ ਰੋਕ, ਰੀਲ ਬਣਾਉਣ ਵਾਲਿਆਂ ਦੀ ਵੀ ਖ਼ੈਰ ਨਹੀਂ
ਨਿਯਮਾਂ ਦੀ ਉਲੰਘਣਾ ਕਰ ਕੇ ਬਣਾਈ ਗਈ ਸਮੱਗਰੀ ਜੇਕਰ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੁੰਦੀ ਹੈ ਤਾਂ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਸ਼੍ਰੀ ਗੰਗਾ ਸਭਾ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Publish Date: Sat, 17 Jan 2026 12:03 PM (IST)
Updated Date: Sat, 17 Jan 2026 12:15 PM (IST)
ਹਰਿਦੁਆਰ : ਸਨਾਤਨ ਆਸਥਾ ਦੇ ਪ੍ਰਮੁੱਖ ਤੀਰਥ ਹਰਿ ਕੀ ਪੈੜੀ ਦੀ ਪਵਿੱਤਰਤਾ ਤੇ ਮਰਿਆਦਾ ਕਾਇਮ ਰੱਖਣ ਲਈ ਸ਼੍ਰੀ ਗੰਗਾ ਸਭਾ ਨੇ ਸਖ਼ਤ ਕਦਮ ਚੁੱਕੇ ਹਨ। ਪੈੜੀ ਇਲਾਕੇ ਦੀਆਂ 10 ਤੋਂ ਵੱਧ ਥਾਵਾਂ ’ਤੇ ਗ਼ੈਰ-ਹਿੰਦੂਆਂ ਦੇ ਦਾਖ਼ਲੇ ’ਤੇ ਰੋਕ ਦੇ ਬੋਰਡ ਲਗਾਏ ਗਏ ਹਨ।
ਇਸ ਦੇ ਨਾਲ ਹੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਹਰਿ ਕੀ ਪੈੜੀ ਤੇ ਮਾਲਵੀਯ ਦੀਪ ਇਲਾਕੇ ਵਿੱਚ ਡ੍ਰੋਨ ਉਡਾਉਣ, ਫਿਲਮੀ ਗੀਤਾਂ ’ਤੇ ਰੀਲ ਬਣਾਉਣ ਜਾਂ ਕਿਸੇ ਵੀ ਕਿਸਮ ਦੇ ਫਿਲਮਾਂਕਣ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਨਿਯਮਾਂ ਦੀ ਉਲੰਘਣਾ ਕਰ ਕੇ ਬਣਾਈ ਗਈ ਸਮੱਗਰੀ ਜੇਕਰ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੁੰਦੀ ਹੈ ਤਾਂ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਸ਼੍ਰੀ ਗੰਗਾ ਸਭਾ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।