ਮਹਾਕੁੰਭ ਵਾਇਰਲ ਗਰਲ ਮੋਨਾਲੀਸਾ ਦੇ ਵਿਆਹ 'ਤੇ ਨਵਾਂ ਵਿਵਾਦ, ਨਿਰਦੇਸ਼ਕ ਸਨੋਜ ਨੇ ਦੱਸਿਆ 'ਨਾਬਾਲਗ' ਜਾਂਚ ਦੀ ਮੰਗ
ਨਿਰਦੇਸ਼ਕ ਸਨੋਜ ਮਿਸ਼ਰਾ ਨੇ ਦੱਸਿਆ ਕਿ ਉਹ ਸੱਚਾਈ ਸਾਹਮਣੇ ਲਿਆਉਣ ਲਈ ਮਹੇਸ਼ਵਰ ਪਹੁੰਚੇ ਹਨ ਅਤੇ ਮੋਨਾਲੀਸਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਰਹੇ ਹਨ। ਮਹਾਕੁੰਭ ਦੇ ਸਮੇਂ ਮੋਨਾਲੀਸਾ ਦੀ ਉਮਰ ਲਗਪਗ 16 ਸਾਲ ਸੀ। ਜੇਕਰ ਇਸ ਉਮਰ ਵਿੱਚ ਉਸਦਾ ਵਿਆਹ ਹੋਇਆ ਹੈ
Publish Date: Sun, 15 Mar 2026 03:10 PM (IST)
Updated Date: Sun, 15 Mar 2026 03:17 PM (IST)
ਡਿਜੀਟਲ ਡੈਸਕ, ਇੰਦੌਰ: ਪ੍ਰਯਾਗਰਾਜ ਮਹਾਕੁੰਭ ਤੋਂ ਵਾਇਰਲ ਹੋਈ ਮੋਨਾਲੀਸਾ ਭੌਂਸਲੇ (Monalisa Bhonsle) ਦੇ ਆਪਣੇ ਮੁਸਲਿਮ ਬੁਆਏਫ੍ਰੈਂਡ ਫਰਮਾਨ ਖਾਨ ਨਾਲ ਹੋਏ ਵਿਆਹ ਨੂੰ ਲੈ ਕੇ ਵਿਵਾਦ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਹੁਣ ਫ਼ਿਲਮ ‘ਦਿ ਡਾਇਰੀ ਆਫ ਮਨੀਪੁਰ’ ਦੇ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਮੋਨਾਲੀਸਾ ਨਾਬਾਲਗ ਹੋ ਸਕਦੀ ਹੈ ਅਤੇ ਉਸ ਦੀ ਅਸਲ ਉਮਰ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਸਤਾਵੇਜ਼ਾਂ ਵਿੱਚ ਹੇਰਾਫੇਰੀ ਕਰਕੇ ਇਹ ਵਿਆਹ ਕਰਵਾਇਆ ਗਿਆ ਹੈ।
ਮਹੇਸ਼ਵਰ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ
ਨਿਰਦੇਸ਼ਕ ਸਨੋਜ ਮਿਸ਼ਰਾ ਨੇ ਦੱਸਿਆ ਕਿ ਉਹ ਸੱਚਾਈ ਸਾਹਮਣੇ ਲਿਆਉਣ ਲਈ ਮਹੇਸ਼ਵਰ ਪਹੁੰਚੇ ਹਨ ਅਤੇ ਮੋਨਾਲੀਸਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਰਹੇ ਹਨ। ਮਹਾਕੁੰਭ ਦੇ ਸਮੇਂ ਮੋਨਾਲੀਸਾ ਦੀ ਉਮਰ ਲਗਪਗ 16 ਸਾਲ ਸੀ। ਜੇਕਰ ਇਸ ਉਮਰ ਵਿੱਚ ਉਸਦਾ ਵਿਆਹ ਹੋਇਆ ਹੈ ਤਾਂ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮੋਨਾਲੀਸਾ ਦੀ ਸਹੀ ਉਮਰ ਦਾ ਪਤਾ ਲਗਾਉਣ ਲਈ ਮੈਡੀਕਲ ਜਾਂਚ ਦੀ ਮੰਗ ਕੀਤੀ ਹੈ।
ਫ਼ਿਲਮ ਰੋਕਣ ਦੀ ਸਾਜ਼ਿਸ਼ ਦਾ ਦੋਸ਼
ਸਨੋਜ ਮਿਸ਼ਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਫ਼ਿਲਮ ‘ਦਿ ਡਾਇਰੀ ਆਫ ਮਨੀਪੁਰ’ ਨੂੰ ਰੋਕਣ ਲਈ ਇੱਕ ਸੋਚੀ-ਸਮਝੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਪੂਰਾ 'ਈਕੋਸਿਸਟਮ' ਇਸ ਵਿਆਹ ਨੂੰ ਸੱਚੇ ਪਿਆਰ ਦੀ ਕਹਾਣੀ ਵਜੋਂ ਪ੍ਰਚਾਰ ਰਿਹਾ ਹੈ, ਜਦਕਿ ਹਕੀਕਤ ਕੁਝ ਹੋਰ ਹੋ ਸਕਦੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਮੋਨਾਲੀਸਾ ਕੇਰਲ ਤੋਂ ਮਹੇਸ਼ਵਰ ਲਈ ਨਿਕਲੀ ਸੀ ਪਰ ਅਚਾਨਕ ਪੁਲਿਸ ਸਟੇਸ਼ਨ ਪਹੁੰਚ ਗਈ ਅਤੇ ਜਲਦਬਾਜ਼ੀ ਵਿੱਚ ਇੱਕ ਮੰਦਰ ਵਿੱਚ ਉਸਦਾ ਵਿਆਹ ਕਰਵਾ ਕੇ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਗਿਆ।
ਫ਼ਿਲਮ ਪ੍ਰੋਜੈਕਟ 'ਤੇ ਪਿਆ ਮਾਰੂ ਅਸਰ
ਮਿਸ਼ਰਾ ਮੁਤਾਬਕ ਮੋਨਾਲੀਸਾ ਇਸ ਫ਼ਿਲਮ ਦਾ ਅਹਿਮ ਹਿੱਸਾ ਸੀ। ਫ਼ਿਲਮ ਲਗਪਗ 80 ਫੀਸਦੀ ਪੂਰੀ ਹੋ ਚੁੱਕੀ ਸੀ। ਹਾਲ ਹੀ ਵਿੱਚ ਮੋਨਾਲੀਸਾ ਨੇ ਉੱਤਰਾਖੰਡ ਦੇ ਸੀ.ਐਮ. ਪੁਸ਼ਕਰ ਸਿੰਘ ਧਾਮੀ ਅਤੇ ਯੂ.ਪੀ. ਦੇ ਸੀ.ਐਮ. ਯੋਗੀ ਆਦਿੱਤਿਆਨਾਥ ਨਾਲ ਵੀ ਮੁਲਾਕਾਤ ਕੀਤੀ ਸੀ। ਫ਼ਿਲਮ ਨੂੰ 2000 ਸਕਰੀਨਾਂ 'ਤੇ ਰਿਲੀਜ਼ ਕਰਨ ਦੀ ਯੋਜਨਾ ਸੀ ਪਰ ਹੁਣ ਇਸ ਵਿਵਾਦ ਕਾਰਨ ਪੂਰਾ ਪ੍ਰੋਜੈਕਟ ਖ਼ਤਰੇ ਵਿੱਚ ਪੈ ਗਿਆ ਹੈ।