ਸੁਪਰੀਮ ਕੋਰਟ 'ਚ ਗਰਜੀ ਮਮਤਾ ਬੈਨਰਜੀ : ਬੰਦ ਦਰਵਾਜ਼ਿਆਂ ਪਿੱਛੇ ਰੋ ਰਿਹੈ ਇਨਸਾਫ਼', ਚੋਣ ਕਮਿਸ਼ਨ 'ਤੇ ਲਾਏ ਗੰਭੀਰ ਦੋਸ਼
CM ਨੇ ਦੋਸ਼ ਲਾਇਆ ਕਿ ਇਹ ਪ੍ਰਕਿਰਿਆ ਸਿਰਫ਼ ਨਾਮ ਹਟਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਉਦਾਹਰਨ ਦਿੱਤੀ ਕਿ ਜੇਕਰ ਕੋਈ ਧੀ ਵਿਆਹ ਤੋਂ ਬਾਅਦ ਸਹੁਰੇ ਘਰ ਜਾਂਦੀ ਹੈ ਤਾਂ ਉਸ ਦਾ ਨਾਮ ਹਟਾ ਦਿੱਤਾ ਗਿਆ ਹੈ। ਜਦੋਂ ਮਮਤਾ ਨੇ ਸਰਨੇਮ (ਗੋਤ) ਦੀ ਵਿਸੰਗਤੀ ਬਾਰੇ ਬੋਲਿਆ ਤਾਂ CGI ਸੂਰਿਆਕਾਂਤ ਨੇ ਟੋਕਦਿਆਂ ਕਿਹਾ, "ਅਜਿਹਾ ਨਹੀਂ ਹੋ ਸਕਦਾ।"
Publish Date: Wed, 04 Feb 2026 03:30 PM (IST)
Updated Date: Wed, 04 Feb 2026 03:35 PM (IST)
ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਰਾਜ ਵਿੱਚ ਚੱਲ ਰਹੀ ਵਿਸ਼ੇਸ਼ ਗਹਿਨ ਨਿਰੀਖਣ (SIR) ਪ੍ਰਕਿਰਿਆ ਨੂੰ ਚੁਣੌਤੀ ਦਿੰਦੇ ਹੋਏ ਭਾਰਤੀ ਚੋਣ ਕਮਿਸ਼ਨ ਵਿਰੁੱਧ ਸੁਪਰੀਮ ਕੋਰਟ ਵਿੱਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ ਹੈ। ਮੁੱਖ ਜੱਜ ਜਸਟਿਸ ਸੂਰਿਆਕਾਂਤ ਦੀ ਪ੍ਰਧਾਨਗੀ ਵਾਲੇ ਬੈਂਚ ਸਾਹਮਣੇ ਸੁਣਵਾਈ ਦੌਰਾਨ ਮਮਤਾ ਬੈਨਰਜੀ ਖ਼ੁਦ ਪੇਸ਼ ਹੋਈ ਅਤੇ ਭਾਵੁਕ ਹੁੰਦਿਆਂ ਕਿਹਾ ਕਿ "ਇਨਸਾਫ਼ ਬੰਦ ਦਰਵਾਜ਼ਿਆਂ ਪਿੱਛੇ ਰੋ ਰਿਹਾ ਹੈ।"
ਮੁੱਖ ਦਲੀਲਾਂ ਤੇ ਅਦਾਲਤੀ ਕਾਰਵਾਈ
ਮਮਤਾ ਨੇ ਕਿਹਾ ਕਿ ਜਦੋਂ ਸਭ ਕੁਝ ਖ਼ਤਮ ਹੋ ਜਾਂਦਾ ਹੈ ਅਤੇ ਸਾਨੂੰ ਨਿਆਂ ਨਹੀਂ ਮਿਲਦਾ, ਉਦੋਂ ਲੱਗਦਾ ਹੈ ਕਿ ਨਿਆਂ ਕਿਤੇ ਨਹੀਂ ਮਿਲੇਗਾ। ਉਨ੍ਹਾਂ ਕਿਹਾ, "ਮੈਂ ਕੋਈ ਬਹੁਤ ਮਹੱਤਵਪੂਰਨ ਵਿਅਕਤੀ ਨਹੀਂ ਹਾਂ, ਮੈਂ ਆਪਣੀ ਪਾਰਟੀ ਲਈ ਨਹੀਂ ਸਗੋਂ ਲੋਕਾਂ ਲਈ ਲੜ ਰਹੀ ਹਾਂ।"
CM ਨੇ ਦੋਸ਼ ਲਾਇਆ ਕਿ ਇਹ ਪ੍ਰਕਿਰਿਆ ਸਿਰਫ਼ ਨਾਮ ਹਟਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਉਦਾਹਰਨ ਦਿੱਤੀ ਕਿ ਜੇਕਰ ਕੋਈ ਧੀ ਵਿਆਹ ਤੋਂ ਬਾਅਦ ਸਹੁਰੇ ਘਰ ਜਾਂਦੀ ਹੈ ਤਾਂ ਉਸ ਦਾ ਨਾਮ ਹਟਾ ਦਿੱਤਾ ਗਿਆ ਹੈ। ਜਦੋਂ ਮਮਤਾ ਨੇ ਸਰਨੇਮ (ਗੋਤ) ਦੀ ਵਿਸੰਗਤੀ ਬਾਰੇ ਬੋਲਿਆ ਤਾਂ CGI ਸੂਰਿਆਕਾਂਤ ਨੇ ਟੋਕਦਿਆਂ ਕਿਹਾ, "ਅਜਿਹਾ ਨਹੀਂ ਹੋ ਸਕਦਾ।"
ਮਮਤਾ ਨੇ ਕਿਹਾ ਕਿ ਚੋਣਾਂ ਤੋਂ ਠੀਕ ਪਹਿਲਾਂ ਸਿਰਫ਼ ਬੰਗਾਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ 3 ਮਹੀਨਿਆਂ ਵਿੱਚ ਇਹ ਸਭ ਕਰਨ ਦੀ ਕੀ ਜਲਦੀ ਸੀ? ਇਸ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਬੀ.ਐਲ.ਓ. (BLO) ਹਸਪਤਾਲ ਵਿੱਚ ਭਰਤੀ ਹਨ। ਅਸਾਮ ਵਿੱਚ ਅਜਿਹਾ ਕਿਉਂ ਨਹੀਂ ਕੀਤਾ ਗਿਆ?
ਮੁੱਖ ਜੱਜ ਨੇ ਕਿਹਾ ਕਿ ਅਦਾਲਤ ਰਾਜ ਦੀਆਂ ਪ੍ਰਕਿਰਿਆਤਮਕ ਮੁਸ਼ਕਲਾਂ ਅਤੇ ਬੰਗਾਲ ਦੇ ਅਸਲ ਨਿਵਾਸੀਆਂ ਨੂੰ ਬਾਹਰ ਕੀਤੇ ਜਾਣ ਦੇ ਡਰ ਤੋਂ ਜਾਣੂ ਹੈ। ਉਨ੍ਹਾਂ ਮਸ਼ਹੂਰ ਵਕੀਲ ਕਪਿਲ ਸਿੱਬਲ ਦੀ ਮੌਜੂਦਗੀ ਦਾ ਵੀ ਜ਼ਿਕਰ ਕੀਤਾ ਜੋ ਰਾਜ ਦਾ ਪੱਖ ਰੱਖ ਰਹੇ ਹਨ।