ਸਿੰਧ ਜਲ ਸੰਧੀ ਮੁਅੱਤਲ ਹੁੰਦੇ ਹੀ ਭਾਰਤ ਦਾ ਵੱਡਾ ਐਕਸ਼ਨ, ਪਾਕਿਸਤਾਨ ਨੂੰ ਲੱਗਾ ਵੱਡਾ ਝਟਕਾ; ਕੇਂਦਰ ਵੱਲੋਂ ਕਸ਼ਮੀਰ ਦੀ ਇਤਿਹਾਸਕ 'ਤੁਲਬੁਲ ਜਹਾਜ਼ਰਾਨੀ ਪਰਿਯੋਜਨਾ' ਨੂੰ ਮੁੜ ਸੁਰਜੀਤ ਕਰਨ ਦੀ ਤਿਆਰੀ
ਅਨੰਤਨਾਗ ਤੋਂ ਬਾਰਾਮੂਲਾ ਤੱਕ ਨੌਕਾ ਵਿਹਾਰ... ਦਹਾਕਿਆਂ ਤੋਂ ਇਹ ਸਪਨਾ ਫ਼ਾਈਲਾਂ 'ਚ ਬੰਦ ਹੈ। 38 ਸਾਲ ਪੁਰਾਣੀ ਇਸ ਤੁਲਬੁਲ ਬੈਰਾਜ ਪਰਿਯੋਜਨਾ ਨੂੰ ਮੁੜ ਸੁਰਜੀਤ ਕਰਨ ਦੀ ਤਿਆਰੀ ਕੇਂਦਰ ਸਰਕਾਰ ਨੇ ਕਰ ਲਈ ਹੈ। ਝੇਲਮ ਨਦੀ 'ਚ ਪਾਣੀ ਦਾ ਪੱਧਰ ਬਣਾਈ ਰੱਖਣ ਲਈ ਵੁਲਰ ਝੀਲ ਦੇ ਕੰਢੇ ਇੱਕ ਬੈਰਾਜ ਬਣਾਉਣ ਦੀ ਵੀ ਤਜਵੀਜ਼ ਹੈ। ਇਸ ਦੇ ਲਈ ਸਰਵੇਖਣ ਵੀ ਸ਼ੁਰੂ ਹੋ ਚੁੱਕਾ ਹੈ। ਪਹਿਲਾਂ ਪਾਕਿਸਤਾਨ ਦੇ ਇਤਰਾਜ਼ਾਂ ਕਾਰਨ ਇਸ ਪਰਿਯੋਜਨਾ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਸਰਕਾਰ ਸਿੰਧ ਜਲ ਸੰਧੀ ਦੇ ਮੁਅੱਤਲ ਹੋਣ ਦਾ ਫ਼ਾਇਦਾ ਕਸ਼ਮੀਰ ਦੇ ਲੋਕਾਂ ਨੂੰ ਦੇਣ ਦੀ ਤਿਆਰੀ ਕਰ ਚੁੱਕੀ ਹੈ।
Publish Date: Fri, 12 Jun 2026 11:43 AM (IST)
Updated Date: Fri, 12 Jun 2026 11:47 AM (IST)

ਨਵੀਨ ਨਵਾਜ਼, ਸ੍ਰੀਨਗਰ - ਅਨੰਤਨਾਗ ਤੋਂ ਬਾਰਾਮੂਲਾ ਤੱਕ ਨੌਕਾ ਵਿਹਾਰ... ਦਹਾਕਿਆਂ ਤੋਂ ਇਹ ਸਪਨਾ ਫ਼ਾਈਲਾਂ 'ਚ ਬੰਦ ਹੈ। 38 ਸਾਲ ਪੁਰਾਣੀ ਇਸ ਤੁਲਬੁਲ ਬੈਰਾਜ ਪਰਿਯੋਜਨਾ ਨੂੰ ਮੁੜ ਸੁਰਜੀਤ ਕਰਨ ਦੀ ਤਿਆਰੀ ਕੇਂਦਰ ਸਰਕਾਰ ਨੇ ਕਰ ਲਈ ਹੈ।
ਝੇਲਮ ਨਦੀ 'ਚ ਪਾਣੀ ਦਾ ਪੱਧਰ ਬਣਾਈ ਰੱਖਣ ਲਈ ਵੁਲਰ ਝੀਲ ਦੇ ਕੰਢੇ ਇੱਕ ਬੈਰਾਜ ਬਣਾਉਣ ਦੀ ਵੀ ਤਜਵੀਜ਼ ਹੈ। ਇਸ ਦੇ ਲਈ ਸਰਵੇਖਣ ਵੀ ਸ਼ੁਰੂ ਹੋ ਚੁੱਕਾ ਹੈ। ਪਹਿਲਾਂ ਪਾਕਿਸਤਾਨ ਦੇ ਇਤਰਾਜ਼ਾਂ ਕਾਰਨ ਇਸ ਪਰਿਯੋਜਨਾ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਸਰਕਾਰ ਸਿੰਧ ਜਲ ਸੰਧੀ ਦੇ ਮੁਅੱਤਲ ਹੋਣ ਦਾ ਫ਼ਾਇਦਾ ਕਸ਼ਮੀਰ ਦੇ ਲੋਕਾਂ ਨੂੰ ਦੇਣ ਦੀ ਤਿਆਰੀ ਕਰ ਚੁੱਕੀ ਹੈ।
NHPC ਨੂੰ ਸੌਂਪੀ ਗਈ ਜ਼ਿੰਮੇਵਾਰੀ
ਸੂਤਰਾਂ ਅਨੁਸਾਰ, ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਇਸ ਦੀ ਵਿਸਤ੍ਰਿਤ ਪਰਿਯੋਜਨਾ ਰਿਪੋਰਟ (DPR) ਬਣਾਉਣ ਦੀ ਜ਼ਿੰਮੇਵਾਰੀ NHPC ਨੂੰ ਸੌਂਪੀ ਗਈ ਹੈ। NHPC ਦੇ ਪਰਿਯੋਜਨਾ ਨਿਰਦੇਸ਼ਕ ਸੰਜੇ ਕੁਮਾਰ ਸਿੰਘ ਦੀ ਅਗਵਾਈ 'ਚ ਮਾਹਰਾਂ ਨੇ ਉੱਤਰੀ ਕਸ਼ਮੀਰ 'ਚ ਨਿੰਗਲੀ, ਸੋਪੋਰ, ਵੁਲਰ ਝੀਲ ਦੇ ਵੱਖ-ਵੱਖ ਹਿੱਸਿਆਂ ਦਾ ਜਾਇਜ਼ਾ ਲਿਆ ਅਤੇ ਝੇਲਮ ਦੇ ਜਲ-ਪ੍ਰਵਾਹ ਨੂੰ ਵੀ ਪਰਖਿਆ। ਤੁਲਬੁਲ ਪਰਿਯੋਜਨਾ ਜੰਮੂ-ਕਸ਼ਮੀਰ 'ਚ ਝੇਲਮ ਨਦੀ (ਸੋਪੋਰ 'ਚ ਵੁਲਰ ਝੀਲ ਦੇ ਮੁਹਾਨੇ) 'ਤੇ ਇੱਕ ਮਹੱਤਵਪੂਰਨ ਜਹਾਜ਼ਰਾਨੀ ਪਰਿਯੋਜਨਾ ਹੈ। ਇਸ ਦਾ ਮੁੱਖ ਉਦੇਸ਼ ਸਰਦੀਆਂ 'ਚ ਬਾਰਾਮੂਲਾ ਅਤੇ ਵੁਲਰ ਝੀਲ ਦੇ ਵਿਚਕਾਰ 20 ਕਿਲੋਮੀਟਰ ਦੇ ਖੇਤਰ 'ਚ ਪਾਣੀ ਦਾ ਪੱਧਰ ਬਣਾਈ ਰੱਖ ਕੇ ਝੇਲਮ 'ਚ ਬੇੜੀਆਂ ਦੇ ਸੰਚਾਲਨ ਨੂੰ ਸੁਖਾਲਾ ਬਣਾਉਣਾ ਹੈ। ਇਸ ਦਾ ਮਕਸਦ ਵੁਲਰ ਝੀਲ ਅਤੇ ਝੇਲਮ ਦਰਿਆ ਦੇ ਵੱਖ-ਵੱਖ ਹਿੱਸਿਆਂ ਨੂੰ ਸੈਰ-ਸਪਾਟੇ ਦੇ ਲਿਹਾਜ਼ ਨਾਲ ਵਿਕਸਤ ਕਰਨਾ ਹੈ। ਬੈਰਾਜ 'ਚ ਰੋਕੇ ਗਏ ਪਾਣੀ ਦੀ ਵਰਤੋਂ ਕਸ਼ਮੀਰ 'ਚ ਸਿੰਚਾਈ ਅਤੇ ਜਲ-ਬਿਜਲੀ ਉਤਪਾਦਨ ਤੋਂ ਇਲਾਵਾ ਹੋਰ ਗਤੀਵਿਧੀਆਂ ਲਈ ਵੀ ਕੀਤੀ ਜਾ ਸਕੇਗੀ।
40 ਫੁੱਟ ਚੌੜਾ ਬਣੇਗਾ ਲਾਕ ਗੇਟ
ਝੇਲਮ ਦੇ ਪ੍ਰਵਾਹ ਨੂੰ ਕੰਟਰੋਲ ਕਰਨ ਲਈ 430 ਫੁੱਟ ਲੰਬਾ ਅਤੇ 40 ਫੁੱਟ ਚੌੜਾ ਲਾਕ-ਗੇਟ (Lock-gate) ਬਣਾਉਣਾ ਪ੍ਰਸਤਾਵਿਤ ਹੈ। ਇਸ ਦੀ ਜਲ ਭੰਡਾਰਨ ਸਮਰੱਥਾ 0.30 ਮਿਲੀਅਨ ਏਕੜ ਫੁੱਟ ਨਿਰਧਾਰਤ ਕੀਤੀ ਗਈ ਸੀ। ਤੁਲਬੁਲ ਪਰਿਯੋਜਨਾ ਨੂੰ ਨਵੰਬਰ 1981 'ਚ ਕੇਂਦਰੀ ਜਹਾਜ਼ਰਾਨੀ ਅਤੇ ਟ੍ਰਾਂਸਪੋਰਟ ਮੰਤਰਾਲੇ ਨੇ ਤਕਨੀਕੀ ਪ੍ਰਵਾਨਗੀ ਦਿੱਤੀ ਸੀ। ਉਦੋਂ ਇਸ ਦੀ ਅਨੁਮਾਨਿਤ ਲਾਗਤ 30 ਕਰੋੜ ਰੁਪਏ ਸੀ। ਸੈਰ-ਸਪਾਟਾ ਅਤੇ ਟ੍ਰਾਂਸਪੋਰਟ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ 1984 'ਚ ਨਿਰਮਾਣ ਕਾਰਜ ਸ਼ੁਰੂ ਹੋਇਆ ਸੀ, ਪਰ ਪਾਕਿਸਤਾਨ ਨੇ ਇਸ ਨੂੰ ਸਿੰਧ ਜਲ ਸੰਧੀ ਦੀ ਉਲੰਘਣਾ ਦੱਸਿਆ। ਇਹ ਕੰਮ ਕਈ ਵਾਰ ਸ਼ੁਰੂ ਹੋ ਕੇ ਰੁਕਿਆ ਅਤੇ ਆਖ਼ਰੀ ਵਾਰ ਜੂਨ 1988 'ਚ ਜਦੋਂ ਕੰਮ ਠੱਪ ਹੋਇਆ, ਤਾਂ ਉਹ ਠੱਪ ਹੀ ਰਿਹਾ।
ਮੌਜੂਦਾ ਸਥਿਤੀ
ਪਰਿਯੋਜਨਾ ਨੂੰ ਸ਼ੁਰੂ ਕਰਨ ਲਈ ਕਈ ਵਾਰ ਯਤਨ ਕੀਤੇ ਗਏ, ਪਰ ਸਿੰਧ ਜਲ ਸੰਧੀ ਦੇ ਨਾਂ 'ਤੇ ਪਾਕਿਸਤਾਨ ਦੇ ਇਤਰਾਜ਼ਾਂ ਕਾਰਨ ਕੇਂਦਰ ਸਰਕਾਰ ਨੇ ਪਹਿਲਾਂ ਕਦੇ ਸਕਾਰਾਤਮਕ ਰੁਖ਼ ਨਹੀਂ ਅਪਣਾਇਆ ਸੀ। ਪਾਕਿਸਤਾਨ ਪੱਖੀ ਅੱਤਵਾਦੀਆਂ ਨੇ ਵੀ ਇਸ ਪਰਿਯੋਜਨਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਨੇ ਸਿੰਧ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ। ਉਸ ਤੋਂ ਬਾਅਦ ਕੇਂਦਰ ਨੇ ਇਸ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਢੀ। ਸੂਤਰਾਂ ਅਨੁਸਾਰ NHPC ਨੇ ਪਿਛਲੇ ਸਾਲ ਤੁਲਬੁਲ ਜਹਾਜ਼ਰਾਨੀ ਅਤੇ ਬੈਰਾਜ ਪਰਿਯੋਜਨਾ ਲਈ ਟੈਂਡਰ ਜਾਰੀ ਕੀਤੇ ਸਨ। ਹੁਣ ਡੀ.ਪੀ.ਆਰ. (DPR) ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਕੰਮ ਸ਼ੁਰੂ ਕੀਤਾ ਜਾਵੇਗਾ।