- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਕ ਘਰੇਲੂ ਧਾਰਮਿਕ ਪ੍ਰੋਗਰਾਮ ਤੋਂ ਵਾਪਸ ਆ ਰਹੇ ਲੋਕਾਂ ਨਾਲ ਭਰਿਆ ਇੱਕ ਆਟੋ ਰਿਕਸ਼ਾ ਸ਼ਨੀਵਾਰ ਦੇਰ ਰਾਤ ਪਲਟਣ ਕਾਰਨ ਵੱਡਾ ਜਾਨੀ ਨੁਕਸਾਨ ਹੋ ਗਿਆ। ਈਸਾਨਗਰ ਖੇਤਰ ਦੇ ਥਾਣਾ ਧੌਰਹਰਾ ਅਧੀਨ ਆਉਂਦੇ ਬਸੰਤਾਪੁਰ ਪੁਲੀ ਦੇ ਨੇੜੇ ਸ਼ਨੀਵਾਰ ਦੇਰ ਰਾਤ ਪਲਟੇ ਆਟੋ ਰਿਕਸ਼ਾ ਵਿੱਚ ਇੱਕੋ ਘਰ ਦੇ ਬੱਚਿਆਂ ਸਮੇਤ ਕੁੱਲ ਨੌਂ ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ, ਜਦਕਿ ਬਾਕੀ ਛੇ ਜ਼ਖ਼ਮੀ ਹੋ ਗਏ।

ਧੌਰਹਰਾ ਕਸਬੇ ਵਿੱਚ ਸ਼ਨੀਵਾਰ ਰਾਤ ਕਾਰੀ ਸਮੁਦੀਨ ਦੇ ਮਦਰੱਸੇ ਵਿੱਚ ਇੱਕ ਜਲਸਾ ਸੀ, ਜਿਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਮਰੀਆ ਥਾਣਾ ਖੇਤਰ ਦੇ ਪਿੰਡ ਊਂਚਗਾਂਵ ਦੇ ਰਹਿਣ ਵਾਲੇ ਨੌਂ ਲੋਕ ਆਟੋ ਰਿਕਸ਼ਾ ਰਾਹੀਂ ਵਾਪਸ ਆਪਣੇ ਪਿੰਡ ਜਾ ਰਹੇ ਸਨ। ਇਸ ਦੌਰਾਨ ਸ਼ਨੀਵਾਰ ਰਾਤ ਕਰੀਬ 12 ਵਜੇ ਬਸੰਤਾਪੁਰ ਪੁਲੀ ਦੇ ਨੇੜੇ ਟੈਂਪੂ ਪਲਟ ਗਿਆ, ਜਿਸ ਵਿੱਚ ਇੱਕੋ ਪਰਿਵਾਰ ਦੇ ਲੋਕ ਸਵਾਰ ਸਨ।
ਇਸ ਹਾਦਸੇ ਵਿੱਚ ਪਿੰਡ ਰਸੂਲਪੁਰ, ਥਾਣਾ ਖਮਰੀਆ ਦੀ ਕਿਸਮਤੁਨ ਪਤਨੀ ਵਾਰਿਸ, ਸਾਕੀਆ, ਸਾਦੀਆ, ਨਿਦਾ ਪੁੱਤਰੀਆਂ ਵਾਰਿਸ, ਅਕੀਲ ਅਤੇ ਇਸਰਾਈਲ ਉਰਫ਼ ਜੀਸਾਨ ਪੁੱਤਰ ਵਾਰਿਸ, ਖੁਸ਼ਬੂ, ਅਬੂ ਤਾਲਿਬ ਪੁੱਤਰ ਵਾਰਿਸ ਅਤੇ ਅਜ਼ਰਾ ਪੁੱਤਰੀ ਰਿਜ਼ਵਾਨ ਸਵਾਰ ਸਨ, ਜੋ ਕਿ ਜ਼ਖ਼ਮੀ ਹੋ ਗਏ। ਮੌਕੇ 'ਤੇ ਪਹੁੰਚੀ ਪੁਲਿਸ ਨੇ ਸਾਰਿਆਂ ਨੂੰ ਐਂਬੂਲੈਂਸ ਰਾਹੀਂ ਸੀ.ਐੱਚ.ਸੀ. ਧੌਰਹਰਾ ਭੇਜਿਆ, ਜਿੱਥੇ ਡਾਕਟਰਾਂ ਨੇ 12 ਸਾਲਾ ਖੁਸ਼ਬੂ ਪੁੱਤਰੀ ਵਾਰਿਸ, ਪੰਜ ਸਾਲਾ ਅਬੂ ਤਾਲਿਬ ਪੁੱਤਰ ਵਾਰਿਸ ਅਤੇ ਦੋ ਸਾਲਾ ਅਜ਼ਰਾ ਪੁੱਤਰੀ ਰਿਜ਼ਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਬਾਕੀ ਸਾਰੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਲਖੀਮਪੁਰ ਰੈਫਰ ਕਰ ਦਿੱਤਾ।
ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਾਂ ਵਿੱਚ ਚੀਕ-ਚਿਹਾੜਾ ਮਚ ਗਿਆ। ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਲੋੜੀਂਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ।