'ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ' : ਸਵਾਮੀ ਅਵਿਮੁਕਤੇਸ਼ਵਰਾਨੰਦ ਤੇ ਮੁਲਜ਼ਮ ਚੇਲੇ ਨੇ ਕੀਤੀ 'ਨਾਰਕੋ ਟੈਸਟ' ਦੀ ਮੰਗ
ਨਾਬਾਲਿਗਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਫਸੇ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਹਾਈ ਕੋਰਟ ਤੋਂ ਗ੍ਰਿਫਤਾਰੀ ’ਤੇ ਰੋਕ ਦੇ ਹੁਕਮ ਤੋਂ ਬਾਅਦ ਆਪਣਾ ਨਾਰਕੋ ਟੈਸਟ ਕਰਵਾਉਣ ਦੀ ਮੰਗ ਰੱਖ ਦਿੱਤੀ ਹੈ। ਉਨ੍ਹਾਂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਕੋਰਟ ਇਸ ਲਈ ਹੁਕਮ ਜਾਰੀ ਕਰੇ।
Publish Date: Sun, 01 Mar 2026 11:01 AM (IST)
Updated Date: Sun, 01 Mar 2026 11:03 AM (IST)
ਵਾਰਾਣਸੀ : ਨਾਬਾਲਿਗਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਫਸੇ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਹਾਈ ਕੋਰਟ ਤੋਂ ਗ੍ਰਿਫਤਾਰੀ ’ਤੇ ਰੋਕ ਦੇ ਹੁਕਮ ਤੋਂ ਬਾਅਦ ਆਪਣਾ ਨਾਰਕੋ ਟੈਸਟ ਕਰਵਾਉਣ ਦੀ ਮੰਗ ਰੱਖ ਦਿੱਤੀ ਹੈ। ਉਨ੍ਹਾਂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਕੋਰਟ ਇਸ ਲਈ ਹੁਕਮ ਜਾਰੀ ਕਰੇ। ਇਹੀ ਗੱਲ ਦੂਜੇ ਮੁਲਜ਼ਮ ਉਨ੍ਹਾਂ ਦੇ ਚੇਲੇ ਬ੍ਰਹਮਚਾਰੀ ਮੁਕੁੰਦਾਨੰਦ ਨੇ ਵੀ ਕਹੀ।
ਮੁਲਜ਼ਮ ਗੁਰੂ-ਚੇਲੇ ਨੇ ਕਿਹਾ ਕਿ ਉਨ੍ਹਾਂ ’ਤੇ ਲਗਾਏ ਗਏ ਦੋਸ਼ ਪਹਿਲੀ ਨਜ਼ਰ ਵਿਚ ਝੂਠ ਦਾ ਕਿਲ੍ਹਾ ਸਾਬਤ ਹੋ ਚੁੱਕੇ ਹਨ। ਜਨਤਾ ਦੇ ਸਾਹਮਣੇ ਸੱਚਾਈ ਆ ਗਈ ਹੈ। ਉਹ ਇਸ ਸੱਚਾਈ ਦੀ ਪੁਸ਼ਟੀ ਲਈ ਆਧੁਨਿਕ ਵਿਗਿਆਨਕ ਤਰੀਕੇ ਦੇ ਨਾਰਕੋ ਟੈਸਟ ਦੀ ਪ੍ਰਕਿਰਿਆ ’ਚੋਂ ਲੰਘਣ ਲਈ ਤਿਆਰ ਹਨ। ਉਹ ਦੋਵੇਂ ਹਾਈ ਕੋਰਟ ਨੂੰ ਨਾਰਕੋ ਟੈਸਟ ਦੀ ਬੇਨਤੀ ਕਰਨਗੇ ਜਿਸ ਨਾਲ ਉਨ੍ਹਾਂ ਦੇ ਚਰਿੱਤਰ ਦੀ ਹੱਤਿਆ ਦੀ ਸਾਜ਼ਿਸ਼ ਦੇਸ਼ ਦੇ ਸਾਹਮਣੇ ਆ ਸਕੇ।