ਤੇਲੰਗਾਨਾ ਦੀ ਸਿਆਸਤ 'ਚ ਭੂਚਾਲ: ਸਾਬਕਾ CM ਕੇਸੀਆਰ ਨੂੰ SIT ਦਾ ਨੋਟਿਸ, ਪੁੱਛਗਿੱਛ ਲਈ ਅੱਜ ਸੱਦਿਆ
ਤੇਲੰਗਾਨਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਪਿਛਲੀ ਬੀਆਰਐੱਸ ਸਰਕਾਰ ਦੇ ਕਾਰਜਕਾਲ ’ਚ ਨਾਜਾਇਜ਼ ਫੋਨ ਟੈਪਿੰਗ ਕੀਤੇ ਜਾਣ ਦੇ ਦੋਸ਼ਾਂ ਦੀ ਜਾਂਚ ਤਹਿਤ ਬੀਆਰਐੱਸ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਕਰ ਰਾਓ (ਕੇਸੀਆਰ) ਨੂੰ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਹੈ।
Publish Date: Fri, 30 Jan 2026 10:15 AM (IST)
Updated Date: Fri, 30 Jan 2026 10:16 AM (IST)
ਹੈਦਰਾਬਾਦ (ਪੀਟੀਆਈ) : ਤੇਲੰਗਾਨਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਪਿਛਲੀ ਬੀਆਰਐੱਸ ਸਰਕਾਰ ਦੇ ਕਾਰਜਕਾਲ ’ਚ ਨਾਜਾਇਜ਼ ਫੋਨ ਟੈਪਿੰਗ ਕੀਤੇ ਜਾਣ ਦੇ ਦੋਸ਼ਾਂ ਦੀ ਜਾਂਚ ਤਹਿਤ ਬੀਆਰਐੱਸ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਕਰ ਰਾਓ (ਕੇਸੀਆਰ) ਨੂੰ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਹੈ।
ਐੱਸਆਈਟੀ ਨੇ ਕੇਸੀਆਰ ਨੂੰ 30 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਐੱਸਆਈਟੀ ਦੇ ਨੋਟਿਸ ਮੁਤਾਬਕ, ਕਿਉਂਕਿ ਕੇਸੀਆਰ ਦੀ ਉਮਰ 65 ਸਾਲ ਤੋਂ ਜ਼ਿਆਦਾ ਹੈ ਤੇ ਦੰਡ ਪ੍ਰਕਿਰਿਆ ਸੰਹਿਤਾ ਦੀ ਧਾਰਾ 160 ਦੀਆਂ ਮਦਾਂ ਮੁਤਾਬਕ ਉਹ ਜਾਂ ਤਾਂ ਜੁਬਲੀ ਹਿੱਲਸ ਪੁਲਿਸ ਸਟੇਸ਼ਨ ਆ ਸਕਦੇ ਹਨ ਜਾਂ ਹੈਦਰਾਬਾਦ ’ਚ ਉਸ ਥਾਂ ਬਾਰੇ ਦੱਸ ਸਕਦੇ ਹਨ ਜਿੱਥੇ ਆਉਣ ’ਚ ਉਨ੍ਹਾਂ ਨੂੰ ਸਹੂਲਤ ਹੋਵੇ। ਇਸ ਤੋਂ ਪਹਿਲਾਂ ਬੀਆਰਐੱਸ ਦੇ ਕਾਰਜਕਾਰੀ ਪ੍ਰਧਾਨ ਤੇ ਕੇਸੀਆਰ ਦੇ ਪੁੱਤਰ ਕੇਟੀ ਰਾਮਾਰਾਓ 23 ਜਨਵਰੀ ਨੂੰ ਤੇ ਸੀਨੀਅਰ ਵਿਧਾਇਕ ਟੀ ਹਰੀਸ਼ ਰਾਓ ਇਸ ਮਾਮਲੇ ’ਚ ਐੱਸਆਈਟੀ ਸਾਹਮਣੇ ਪੇਸ਼ ਹੋਏ ਸਨ।