ਕਬੱਡੀ ਖਿਡਾਰੀ ਸੁਖਮਨ ਚੋਹਲਾ ਦਾ ਦੇਹਾਂਤ, ਖੇਡ ਜਗਤ 'ਚ ਸੋਗ ਦੀ ਲਹਿਰ
ਤਰਨਤਾਰਨ- ਕਬੱਡੀ ਦੇ ਨਾਮਵਾਰ ਖਿਡਾਰੀ ਸੁਖਮਨ ਚੋਹਲਾ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਿਕ ਸੁਖਮਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੋਹਲਾ ਸਾਹਿਬ ਦਾ ਰਹਿਣ ਵਾਲਾ ਸੀ। ਉਸ ਨੇ ਵਿਸ਼ਵ ਕਬੱਡੀ ਕੱਪ 'ਚ ਆਪਣਾ ਜੋਹਰ ਦਿਖਾ ਕੇ ਦੇਸ਼ ਦਾ ਨਾਂ ਪੁਰੀ ਦੁਨੀਆਂ 'ਚ ਰੌਸ਼ਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਸੁਖਮਨ ਅੰਮਿ੍ਰਤਸਰ ਗਿਆ ਹੋਇਆ ਸੀ।
Publish Date: Sat, 17 Nov 2018 12:44 PM (IST)
Updated Date: Sat, 17 Nov 2018 12:44 PM (IST)
ਤਰਨਤਾਰਨ- ਕਬੱਡੀ ਦੇ ਨਾਮਵਾਰ ਖਿਡਾਰੀ ਸੁਖਮਨ ਚੋਹਲਾ ਦਾ ਬੀਤੀ ਰਾਤ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਿਕ ਸੁਖਮਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੋਹਲਾ ਸਾਹਿਬ ਦਾ ਰਹਿਣ ਵਾਲਾ ਸੀ। ਉਸ ਨੇ ਵਿਸ਼ਵ ਕਬੱਡੀ ਕੱਪ 'ਚ ਆਪਣਾ ਜੋਹਰ ਦਿਖਾ ਕੇ ਦੇਸ਼ ਦਾ ਨਾਂ ਪੁਰੀ ਦੁਨੀਆਂ 'ਚ ਰੌਸ਼ਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਸੁਖਮਨ ਅੰਮਿ੍ਰਤਸਰ ਗਿਆ ਹੋਇਆ ਸੀ। ਬੀਤੀ ਰਾਤ ਕਰੀਬ 12.30 ਵਜੇ ਉਸ ਨੂੰ ਦਿਲ ਦਾ ਦੌਰਾ ਪਿਆ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਉਨ੍ਹਾਂ ਦੀ ਅਚਾਨਕ ਹੋਈ ਮੌਤ ਕਾਰਨ ਜਿਥੇ ਪੂਰੇ ਖੇਡ ਜਗਤ 'ਚ ਸੋਗ ਦੀ ਲਹਿਰ ਹੈ, ਉੱਥੇ ਹੀ ਪੂਰੇ ਦੇਸ਼ 'ਚ ਕਬੱਡੀ ਨਾਲ ਪਿਆਰ ਕਰਨ ਵਾਲੇ ਲੋਕਾਂ ਦੇ ਦਿਲਾਂ 'ਤੇ ਡੰੂਘੀ ਸੱਟ ਵੱਜੀ ਹੈ।