ਹਾਈ ਕੋਰਟ ਦਾ ਅਹਿਮ ਫ਼ੈਸਲਾ: ਮਾਂ ਦਾ ਦੁੱਧ ਬੱਚੇ ਦਾ ਹੱਕ, ਮਾਂ ਹੀ ਬਿਹਤਰ ਰਾਖਾ; ਪਿਤਾ ਨੂੰ ਤੁਰੰਤ ਬੱਚੀ ਸੌਂਪਣ ਦੇ ਹੁਕਮ
ਬੰਬੇ ਹਾਈ ਕੋਰਟ ਨੇ ਇਕ ਵਿਅਕਤੀ ਨੂੰ ਆਪਣੀ ਇਕ ਸਾਲ ਦੀ ਧੀ ਦੀ ਕਸਟਡੀ ਆਪਣੀ ਵੱਖ ਰਹਿ ਰਹੀ ਪਤਨੀ ਨੂੰ ਸੌਂਪਣ ਦਾ ਹੁਕਮ ਦਿੱਤਾ ਹੈ। ਕੋਰਟ ਨੇ ਕਿਹਾ ਕਿ ਬੱਚੀ ਦੀ ਭਲਾਈ ਮਾਂ ਦੇ ਹੱਥ ਹੈ ਕਿਉਂਕਿ ਉਹ ਹਾਲੇ ਵੀ ਦੁੱਧ ਚੁੰਘਦੀ ਹੈ। ਜਸਟਸ ਐੱਸਵੀ ਕੋਤਵਾਲ ਤੇ ਜਸਟਿਸ ਸੰਦੇਸ਼ ਪਾਟਿਸ ਦੇ ਬੈਂਚ ਨੇ ਮੰਗਲਵਾਰ ਨੂੰ ਦਿੱਤੇ ਹੁਕਮ ’ਚ ਕਿਹਾ ਕਿ ਮਹਿਲਾ ’ਤੇ ਹਮਲਾ ਹੋਣ ਤੋਂ ਬਾਅਦ ਉਸ ਨੂੰ ਸਹੁਰਾ ਘਰ ਛੱਡਣਾ ਪਿਆ। ਕਿਉਂਕਿ ਉਸਦੀ ਨਣਦ ਨੇ ਉਸਦੀ ਧੀ ਨੂੰ ਖੋਹ ਲਿਆ ਸੀ, ਇਸ ਲਈ ਬੱਚੀ ਨੂੰ ਆਪਣੇ ਨਾਲ ਨਹੀਂ ਲਿਜਾ ਸਕੀ ਸੀ। ਹਾਈ ਕੋਰਟ ਨੇ ਕਿਹਾ, ‘ਬੱਚੀ ਦੁੱਧ ਪੀਣ ਲਈ ਕੁਝ ਹੱਦ ਮਾਂ ’ਤੇ ਨਿਰਭਰ ਹੈ। ਇਹ ਇਕ ਅਹਿਮ ਗੱਲ ਹੈ।’
Publish Date: Thu, 12 Mar 2026 11:34 AM (IST)
Updated Date: Thu, 12 Mar 2026 11:37 AM (IST)

ਮੁੰਬਈ (ਪੀਟੀਆਈ) : ਬੰਬੇ ਹਾਈ ਕੋਰਟ ਨੇ ਇਕ ਵਿਅਕਤੀ ਨੂੰ ਆਪਣੀ ਇਕ ਸਾਲ ਦੀ ਧੀ ਦੀ ਕਸਟਡੀ ਆਪਣੀ ਵੱਖ ਰਹਿ ਰਹੀ ਪਤਨੀ ਨੂੰ ਸੌਂਪਣ ਦਾ ਹੁਕਮ ਦਿੱਤਾ ਹੈ। ਕੋਰਟ ਨੇ ਕਿਹਾ ਕਿ ਬੱਚੀ ਦੀ ਭਲਾਈ ਮਾਂ ਦੇ ਹੱਥ ਹੈ ਕਿਉਂਕਿ ਉਹ ਹਾਲੇ ਵੀ ਦੁੱਧ ਚੁੰਘਦੀ ਹੈ। ਜਸਟਸ ਐੱਸਵੀ ਕੋਤਵਾਲ ਤੇ ਜਸਟਿਸ ਸੰਦੇਸ਼ ਪਾਟਿਸ ਦੇ ਬੈਂਚ ਨੇ ਮੰਗਲਵਾਰ ਨੂੰ ਦਿੱਤੇ ਹੁਕਮ ’ਚ ਕਿਹਾ ਕਿ ਮਹਿਲਾ ’ਤੇ ਹਮਲਾ ਹੋਣ ਤੋਂ ਬਾਅਦ ਉਸ ਨੂੰ ਸਹੁਰਾ ਘਰ ਛੱਡਣਾ ਪਿਆ। ਕਿਉਂਕਿ ਉਸਦੀ ਨਣਦ ਨੇ ਉਸਦੀ ਧੀ ਨੂੰ ਖੋਹ ਲਿਆ ਸੀ, ਇਸ ਲਈ ਬੱਚੀ ਨੂੰ ਆਪਣੇ ਨਾਲ ਨਹੀਂ ਲਿਜਾ ਸਕੀ ਸੀ। ਹਾਈ ਕੋਰਟ ਨੇ ਕਿਹਾ, ‘ਬੱਚੀ ਦੁੱਧ ਪੀਣ ਲਈ ਕੁਝ ਹੱਦ ਮਾਂ ’ਤੇ ਨਿਰਭਰ ਹੈ। ਇਹ ਇਕ ਅਹਿਮ ਗੱਲ ਹੈ।’
ਕੋਰਟ ਨੇ ਇਹ ਹੁਕਮ ਮਹਿਲਾ ਵੱਲੋਂ ਆਪਣੀ ਧੀ ਦੀ ਕਸਟਡੀ ਦੀ ਮੰਗ ਕਰਨ ਵਾਲੀ ਬੰਦੀ ਪ੍ਰਤੱਖੀਕਰਨ ਪਟੀਸ਼ਨ ’ਤੇ ਦਿੱਤਾ। ਇਸ ਵਿਚ ਮਹਿਲਾ ਨੇ ਕਿਹਾ ਕਿ ਪਿਛਲੇ ਮਹੀਨੇ ਉਸਦੇ ਪਤੀ ਤੇ ਨਣਦ ਨੇ ਉਸ ਨਾਲ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਉਸਨੇ ਖ਼ੁਦ ਨੂੰ ਬਚਾਉਣ ਲਈ ਸਹੁਰਾ ਘੱਰ ਛੱਡ ਦਿੱਤਾ। ਉਦੋਂ ਤੋਂ ਉਸਦੀ ਇਕ ਸਾਲ ਦੀ ਧੀ ਉਸਦੇ ਪਤੀ ਕੋਲ ਹੈ। ਪਟੀਸ਼ਨ ਮੁਤਾਬਕ, ਜੋੜੇ ਨੇ 2023 ’ਚ ਵਿਆਹ ਕੀਤਾ ਸੀ। ਉਸ ਤੋਂ ਬਾਅਦ ਤੋਂ ਮਹਿਲਾ ਨਾਲ ਸਰੀਰਕ, ਭਾਵਨਾਤਮਕ ਤੇ ਮਾਨਸਿਕ ਕਰੂਰਤਾ ਕੀਤੀ ਗਈ।
ਉਕਤ ਵਿਅਕਤੀ ਨੂੰ ਪਟੀਸ਼ਨ ਦਾ ਵਿਰੋਧ ਕੀਤਾ ਤੇ ਕਿਹਾ ਕਿ ਉਸਦੀ ਪਤਨੀ ਖ਼ੁਦ ਹੀ ਘਰ ਛੱਡ ਕੇ ਚਲੀ ਗਈਹੈ ਤੇ ਉਸ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਹੈ। ਬੱਚੀ ਲਈ ਚੰਗਾ ਇਹੀ ਹੋਵੇਗਾ ਕਿ ਉਹ ਉਸ ਨਾਲ ਰਹੇ ਕਿਉਂਕਿ ਉਹ ਕਮਾ ਰਿਹਾ ਹੈ, ਜਦਕਿ ਉਸਦੀ ਪਤਨੀ ਨਹੀਂ ਕਮਾਉਂਦੀ। ਕਾਨੂੰਨ ਅਨੁਸਾਰ ਪਿਤਾ ਵੀ ਬੱਚੀ ਦਾ ਸੁਭਾਵਿਕ ਰਾਖਾ ਹੈ ਪਰ ਹਾਈ ਕੋਰਟ ਨੇ ਕਿਹਾ ਕਿ ਉਹ ਕੰਮ ਕਰ ਰਿਹਾ ਹੈ, ਇਸ ਲਈ ਬੱਚੀ ਦੀ ਦੇਖਭਾਲ ਕਰਨ ਦੀ ਹਾਲਤ ’ਚ ਨਹੀਂ ਹੋਵੇਗਾ ਤੇ ਹੁਣ ਆਪਣੇ ਮਾਪਿਆਂ ਨਾਲ ਰਹਿ ਰਹੀ ਮਹਿਲਾ ਬੱਚੀ ਦੀ ਬਿਹਤਰ ਦੇਖਭਾਲ ਕਰ ਸਕੇਗੀ। ਕੋਰਟ ਨੇ ਉਸ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਭੇਜੇ ਗਏ ਵ੍ਹਟਸਐਪ ਮੈਸੇਜ ਵੀ ਦੇਖੇ, ਜਿਸ ਵਿਚ ਉਸਨੇ ਗਾਲ੍ਹਾਂ ਤੇ ਗੰਦੀ ਭਾਸ਼ਾ ਦੀ ਵਰਤੋਂ ਕੀਤੀ ਸੀ। ਹਾਈ ਕੋਰਟ ਨੇ ਕਿਹਾ ਕਿ ਮਹਿਲਾ ਦੇ ਦੋਸ਼ਾਂ ’ਚ ਦਮ ਹੈ ਕਿ ਉਸ ਨੂੰ ਆਪਣਾ ਸਹੁਰਾ ਘਰ ਛੱਡਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਉਹ ਆਪਣੀ ਸੁਰੱਖਿਆ ਪ੍ਰਤੀ ਚਿੰਤਤ ਸੀ। ਧੀ ਨੂੰ ਉਸਦੀ ਨਣਦ ਨੇ ਖੋਹ ਲਿਆ ਸੀ, ਉਸਨੇ ਆਪਣੀ ਮਰਜ਼ੀ ਨਾਲ ਬੱਚੀ ਨੂੰ ਸਹੁਰੇ ਨਹੀਂ ਛੱਡਿਆ ਸੀ। ਬੈਂਚ ਨੇ ਮੁੰਬਈ ਪੁਲਿਸ ਨੂੰ ਬੱਚੀ ਨੂੰ ਪਿਤਾ ਤੋਂ ਲੈ ਕੇ ਉਸਦੀ ਮਾਂ ਨੂੰ ਸੌਂਪਣ ਦਾ ਹੁਕਮ ਦਿੱਤਾ।