- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਝ ਵੱਡਾ ਕਰਨ ਲਈ ਮਨ ਵਿੱਚ ਜਜ਼ਬਾ ਹੋਣਾ ਚਾਹੀਦਾ ਹੈ। ਜਜ਼ਬੇ ਤੋਂ ਬਿਨਾਂ ਪੱਕਾ ਇਰਾਦਾ ਨਹੀਂ ਬਣਦਾ ਅਤੇ ਪੱਕੇ ਇਰਾਦੇ ਤੋਂ ਬਿਨਾਂ ਮਕਸਦ ਵਿੱਚ ਸਫਲਤਾ ਨਹੀਂ ਮਿਲਦੀ। ਕੁਝ ਅਜਿਹੀ ਹੀ ਕਹਾਣੀ ਹੈ ਯੂਪੀ ਦੇ ਚਿਤਰਕੂਟ ਦੇ ਰਹਿਣ ਵਾਲੇ ਇੰਦਰੇਸ਼ ਕੁਮਾਰ ਦੀ। ਇੰਦਰੇਸ਼ ਲੱਖਾਂ ਦੀ ਨੌਕਰੀ ਕਰ ਰਹੇ ਸਨ, ਪਰ ਉਹ ਨੌਕਰੀ ਦੀਆਂ ਸੀਮਾਵਾਂ ਵਿੱਚ ਬੱਝਿਆ ਹੋਇਆ ਮਹਿਸੂਸ ਕਰਦੇ ਸਨ। ਇਸ ਲਈ ਉਨ੍ਹਾਂ ਦੇ ਮਨ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਵਿਚਾਰ ਆਇਆ। ਉਨ੍ਹਾਂ ਨੇ ਜ਼ੋਖਮ ਲਿਆ, ਲੱਖਾਂ ਦੀ ਨੌਕਰੀ ਛੱਡੀ ਅਤੇ ਇੱਕ ਸਫਲ ਕਾਰੋਬਾਰੀ ਬਣ ਗਏ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ।

ਪਿੰਡ ਪਰਤਣ 'ਤੇ ਕਿਹੜੀਆਂ ਚੁਣੌਤੀਆਂ ਆਈਆਂ?
ਇੰਦਰੇਸ਼ ਲਈ ਪਿੰਡ ਪਰਤਣਾ ਸੌਖਾ ਨਹੀਂ ਸੀ। ਉਨ੍ਹਾਂ ਨੂੰ ਪਿੰਡ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਸਮੱਸਿਆ ਸੀ ਨੈੱਟਵਰਕ ਦੀ। ਪਿੰਡ ਵਿੱਚ ਮੋਬਾਈਲ ਨੈੱਟਵਰਕ ਦੀ ਹਾਲਤ ਬਹੁਤ ਖ਼ਰਾਬ ਸੀ, ਜਿਸ ਕਾਰਨ ਐਮਰਜੈਂਸੀ ਦੀ ਸਥਿਤੀ ਵਿੱਚ ਵੀ ਕਾਲ ਕਰਨਾ ਮੁਸ਼ਕਲ ਸੀ। ਇੱਥੋਂ ਹੀ ਉਨ੍ਹਾਂ ਨੂੰ ਆਪਣੇ ਕਾਰੋਬਾਰ ਦਾ ਆਈਡੀਆ ਮਿਲਿਆ।
ਪਿੰਡ ’ਚ ਨੈੱਟਵਰਕ ਕੀਤਾ ਦਰੁਸਤ
ਇੰਦਰੇਸ਼ ਨੇ ਸਭ ਤੋਂ ਪਹਿਲਾਂ ਆਪਣੇ ਪਿੰਡ ਵਿੱਚ ਮੋਬਾਈਲ ਨੈੱਟਵਰਕ ਨੂੰ ਠੀਕ ਕੀਤਾ, ਜਿਸ ਦੇ ਨਤੀਜੇ ਵਜੋਂ ਪਿੰਡ ਦੇ ਲੋਕਾਂ ਨੂੰ ਬਿਹਤਰ ਕਨੈਕਟੀਵਿਟੀ ਮਿਲਣ ਲੱਗੀ। ਫਿਰ ਸਾਲ 2018 ਵਿੱਚ ਉਨ੍ਹਾਂ ਨੇ ਨੈੱਟਵਰਕਿੰਗ ਅਤੇ ਮੋਬਾਈਲ ਟਾਵਰ ਪ੍ਰੋਜੈਕਟ ਦੇ ਖੇਤਰ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ।
ਅਜਿਹਾ ਨਹੀਂ ਸੀ ਕਿ ਉਨ੍ਹਾਂ ਲਈ ਸ਼ੁਰੂਆਤ ਸੌਖੀ ਸੀ। ਸ਼ੁਰੂ ਵਿੱਚ ਕਾਮਯਾਬੀ ਨਹੀਂ ਮਿਲੀ, ਪਰ ਮਿਹਨਤ, ਪਲਾਨਿੰਗ, ਲਗਨ ਅਤੇ ਤਕਨੀਕੀ ਜਾਣਕਾਰੀ ਦੇ ਸਿਰ 'ਤੇ ਉਨ੍ਹਾਂ ਦਾ ਬਿਜ਼ਨੈੱਸ ਵਧਦਾ ਗਿਆ। ਰਿਪੋਰਟਾਂ ਅਨੁਸਾਰ ਉਨ੍ਹਾਂ ਦੇ ਕਾਰੋਬਾਰ ਦਾ ਸਾਲਾਨਾ ਟਰਨਓਵਰ ਕਰੋੜਾਂ ਰੁਪਏ ਹੈ। ਇੰਨਾ ਹੀ ਨਹੀਂ, ਉਹ ਕਈ ਹੋਰ ਲੋਕਾਂ ਨੂੰ ਰੁਜ਼ਗਾਰ ਦੇਣ ਵਿੱਚ ਵੀ ਕਾਮਯਾਬ ਰਹੇ ਹਨ।
ਗਰੀਬਾਂ ਦੀ ਕਰਦੇ ਹਨ ਮਦਦ
ਤਰੱਕੀ ਕਰਨ ਤੋਂ ਬਾਅਦ ਵੀ ਇੰਦਰੇਸ਼ ਜ਼ਮੀਨ ਨਾਲ ਜੁੜੇ ਹੋਏ ਹਨ। ਉਹ ਲੋਕਾਂ ਦੀ ਮਦਦ ਕਰਦੇ ਹਨ ਅਤੇ ਇਸ ਲਈ ਕਈ ਪ੍ਰੋਗਰਾਮ ਉਲੀਕਦੇ ਰਹਿੰਦੇ ਹਨ। ਲੋੜਵੰਦਾਂ ਦੀ ਸਹਾਇਤਾ ਕਰਨਾ, ਸਰਦੀਆਂ ਵਿੱਚ ਕੰਬਲ ਵੰਡਣਾ, ਕੱਪੜੇ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਹੈ।