ਚੰਗੀ ਸਿਹਤ ਲਈ ਤਾਜ਼ਾ ਅਤੇ ਸੁਰੱਖਿਅਤ ਭੋਜਨ ਬਹੁਤ ਜ਼ਰੂਰੀ ਹੈ, ਪਰ ਥੋੜ੍ਹੀ ਜਿਹੀ ਲਾਪਰਵਾਹੀ ਵੀ ਭੋਜਨ ਨੂੰ ਖ਼ਤਰਨਾਕ ਬਣਾ ਸਕਦੀ ਹੈ। ਹਾਲ ਹੀ ਦੇ ਦਿਨਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਪਰੋਸੇ ਜਾਣ ਵਾਲੇ ਪਕਾਏ ਹੋਏ ਭੋਜਨ ਦੇ ਨਮੂਨਿਆਂ ਵਿੱਚ ਈ.ਕੋਲਾਈ ਬੈਕਟੀਰੀਆ ਮਿਲਣ ਤੋਂ ਬਾਅਦ ਇਹ ਸਵਾਲ ਮੁੜ ਚਰਚਾ ਵਿੱਚ ਆ ਗਿਆ ਹੈ ਕਿ ਪਕਾਇਆ ਹੋਇਆ ਖਾਣਾ ਕਿੰਨੀ ਦੇਰ ਤੱਕ ਸੁਰੱਖਿਅਤ ਰਹਿੰਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਭੋਜਨ ਨੂੰ ਪਕਾਉਣ ਤੋਂ ਬਾਅਦ ਲੰਬੇ ਸਮੇਂ ਤੱਕ ਰੱਖਣ ਨਾਲ ਉਸ ਵਿੱਚ ਬੈਕਟੀਰੀਆ ਤੇਜ਼ੀ ਨਾਲ ਪੈਦਾ ਹੋਣ ਲੱਗਦੇ ਹਨ।

ਇਸ ਤਾਪਮਾਨ ਖੇਤਰ ਨੂੰ ‘ਡੈਂਜਰ ਜ਼ੋਨ’ ਕਿਹਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਲੰਬੇ ਸਮੇਂ ਤੱਕ ਰੱਖਿਆ ਹੋਇਆ ਖਾਣਾ ਖਾਣ ਨਾਲ ਫੂਡ ਪੋਇਜ਼ਨਿੰਗ ਅਤੇ ਪੇਟ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।
ਸਕੂਲਾਂ ਦੇ ਭੋਜਨ ਵਿੱਚ ਮਿਲਿਆ ਈ.ਕੋਲਾਈ
ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪਰੋਸੇ ਜਾਣ ਵਾਲੇ ਭੋਜਨ ਦੀ ਜਾਂਚ ਵਿੱਚ ਈ.ਕੋਲਾਈ ਬੈਕਟੀਰੀਆ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਡ-ਡੇਅ ਮੀਲ ਸਕੀਮ ਤਹਿਤ ਕੇਂਦਰੀਕ੍ਰਿਤ ਰਸੋਈਆਂ ਤੋਂ ਭੇਜੇ ਗਏ ਭੋਜਨ ਦੇ ਨਮੂਨਿਆਂ ਵਿੱਚ ਇਹ ਬੈਕਟੀਰੀਆ ਮਿਲਿਆ ਹੈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸਾਰੇ ਜ਼ਿਲ੍ਹਿਆਂ ਨੂੰ ਸਫ਼ਾਈ ਅਤੇ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਬੱਚਿਆਂ ਦੀ ਸਿਹਤ 'ਤੇ ਜ਼ਿਆਦਾ ਅਸਰ
ਮਾਹਿਰਾਂ ਅਨੁਸਾਰ ਈ.ਕੋਲਾਈ ਬੈਕਟੀਰੀਆ ਕਾਰਨ ਪੇਟ ਵਿੱਚ ਇਨਫੈਕਸ਼ਨ, ਦਸਤ, ਉਲਟੀਆਂ, ਪੇਟ ਦਰਦ ਅਤੇ ਬੁਖ਼ਾਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦਾ ਅਸਰ ਬੱਚਿਆਂ 'ਤੇ ਬਹੁਤ ਤੇਜ਼ੀ ਨਾਲ ਹੁੰਦਾ ਹੈ, ਇਸ ਲਈ ਸਕੂਲਾਂ ਵਿੱਚ ਭੋਜਨ ਦੀ ਗੁਣਵੱਤਾ ਅਤੇ ਸਫ਼ਾਈ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਸਫ਼ਾਈ ਅਤੇ ਸਹੀ ਭੰਡਾਰਨ ਜ਼ਰੂਰੀ
► ਭੋਜਨ ਬਣਾਉਣ ਵੇਲੇ ਸਾਫ਼ ਪਾਣੀ, ਨਿਰਮਲ ਬਰਤਨਾਂ ਅਤੇ ਨਿੱਜੀ ਸਫ਼ਾਈ ਦਾ ਪਾਲਣ ਕਰਨਾ ਲਾਜ਼ਮੀ ਹੈ।
► ਰਸੋਈ ਦੀ ਨਿਯਮਤ ਸਫ਼ਾਈ ਅਤੇ ਖਾਣ-ਪੀਣ ਦੀਆਂ ਵਸਤੂਆਂ ਨੂੰ ਚੰਗੀ ਤਰ੍ਹਾਂ ਧੋਣਾ ਜ਼ਰੂਰੀ ਹੈ।
► ਖਾਣਾ ਤਿਆਰ ਹੋਣ ਤੋਂ ਬਾਅਦ ਉਸ ਨੂੰ ਜ਼ਿਆਦਾ ਦੇਰ ਖੁੱਲ੍ਹੇ ਵਿੱਚ ਨਹੀਂ ਰੱਖਣਾ ਚਾਹੀਦਾ।
ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ
ਡਾਕਟਰਾਂ ਦਾ ਮੰਨਣਾ ਹੈ ਕਿ ਤਾਜ਼ਾ ਅਤੇ ਗਰਮ ਭੋਜਨ ਹੀ ਸਿਹਤ ਲਈ ਸਭ ਤੋਂ ਸੁਰੱਖਿਅਤ ਹੈ। ਖਾਣੇ ਨੂੰ ਲੰਬੇ ਸਮੇਂ ਤੱਕ ਰੱਖਣ ਜਾਂ ਭੰਡਾਰਨ ਵਿੱਚ ਲਾਪਰਵਾਹੀ ਵਰਤਣ ਨਾਲ ਗੰਭੀਰ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ। ਸਭ ਤੋਂ ਬਿਹਤਰ ਇਹੀ ਹੈ ਕਿ ਖਾਣਾ ਬਣਨ ਦੇ ਤੁਰੰਤ ਬਾਅਦ ਉਸ ਦਾ ਸੇਵਨ ਕੀਤਾ ਜਾਵੇ।