ਸੋਸ਼ਲ ਮੀਡੀਆ ਦੀ ਦੋਸਤੀ ਦਾ ਖ਼ੌਫ਼ਨਾਕ ਅੰਤ : ਨਸ਼ੀਲੀ ਦਵਾਈ ਖੁਆ ਕੀਤਾ ਬੇਹੋਸ਼, ਫਿਰ ਬੁਆਏਫ੍ਰੈਂਡ ਤੇ ਸਾਥੀ ਨੇ ਕੀਤੀ ਰੂਹ ਕੰਬਾਊ ਹੈਵਾਨੀਅਤ
ਪੀੜਤਾ ਦਾ ਦੋਸ਼ ਹੈ ਕਿ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਇੱਕ ਗੁਲਾਬੀ ਰੰਗ ਦੀ ਨਸ਼ੀਲੀ ਗੋਲੀ ਖੁਆ ਦਿੱਤੀ। ਦਵਾਈ ਖਾਣ ਤੋਂ ਕੁਝ ਦੇਰ ਬਾਅਦ ਹੀ ਉਸ ਨੂੰ ਚੱਕਰ ਆਉਣ ਲੱਗੇ ਅਤੇ ਉਹ ਬੇਹੋਸ਼ ਹੋ ਗਈ। ਬੇਹੋਸ਼ੀ ਦੀ ਹਾਲਤ ਵਿੱਚ ਮੁਲਜ਼ਮਾਂ ਨੇ ਉਸ ਨਾਲ ਸਮੂਹਿਕ ਜਬਰ- ਜਨਾਹ ਕੀਤਾ। ਹੋਸ਼ ਆਉਣ 'ਤੇ ਪੀੜਤਾ ਨੇ ਖੁਦ ਨੂੰ ਬਹੁਤ ਮਾੜੀ ਹਾਲਤ ਵਿੱਚ ਪਾਇਆ।
Publish Date: Tue, 24 Feb 2026 04:08 PM (IST)
Updated Date: Tue, 24 Feb 2026 04:16 PM (IST)
ਸੰਵਾਦਦਾਤਾ : ਪੀੜਤਾ ਤਾਮਿਲਨਾਡੂ ਦੀ ਰਹਿਣ ਵਾਲੀ ਹੈ ਅਤੇ ਬੈਂਗਲੁਰੂ ਦੇ ਇੱਕ ਨਾਮਵਰ ਕਾਲਜ ਵਿੱਚ ਪੱਤਰਕਾਰੀ (Journalism) ਅਤੇ ਮਨੋਵਿਗਿਆਨ (Psychology) ਦੀ ਪੜ੍ਹਾਈ ਕਰ ਰਹੀ ਹੈ। ਜਨਵਰੀ 2026 ਵਿੱਚ ਉਸਦੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਮੁੱਖ ਮੁਲਜ਼ਮ ਡਿਕਸਨ ਸੈਂਡਰਾ ਨਾਲ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ਵਿੱਚ ਪ੍ਰੇਮ ਸਬੰਧ ਬਣ ਗਏ।
ਵੈਲੇਨਟਾਈਨ ਡੇਅ 'ਤੇ ਬੁਲਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
14 ਫਰਵਰੀ (ਵੈਲੇਨਟਾਈਨ ਡੇਅ) ਦੀ ਰਾਤ ਨੂੰ ਸੈਂਡਰਾ ਨੇ ਪੀੜਤਾ ਨੂੰ ਫੋਨ ਕਰਕੇ ਜੱਕੂਰ ਸਥਿਤ ਇੱਕ ਵਿਲਾ ਵਿੱਚ ਬੁਲਾਇਆ। ਪੀੜਤਾ ਰਾਤ ਕਰੀਬ 1:15 ਵਜੇ ਉੱਥੇ ਪਹੁੰਚੀ, ਜਿੱਥੇ ਸੈਂਡਰਾ ਦਾ ਦੋਸਤ ਨਿਖਿਲ ਵੀ ਮੌਜੂਦ ਸੀ। ਪੀੜਤਾ ਦਾ ਦੋਸ਼ ਹੈ ਕਿ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਇੱਕ ਗੁਲਾਬੀ ਰੰਗ ਦੀ ਨਸ਼ੀਲੀ ਗੋਲੀ ਖੁਆ ਦਿੱਤੀ। ਦਵਾਈ ਖਾਣ ਤੋਂ ਕੁਝ ਦੇਰ ਬਾਅਦ ਹੀ ਉਸ ਨੂੰ ਚੱਕਰ ਆਉਣ ਲੱਗੇ ਅਤੇ ਉਹ ਬੇਹੋਸ਼ ਹੋ ਗਈ। ਬੇਹੋਸ਼ੀ ਦੀ ਹਾਲਤ ਵਿੱਚ ਮੁਲਜ਼ਮਾਂ ਨੇ ਉਸ ਨਾਲ ਸਮੂਹਿਕ ਜਬਰ- ਜਨਾਹ ਕੀਤਾ। ਹੋਸ਼ ਆਉਣ 'ਤੇ ਪੀੜਤਾ ਨੇ ਖੁਦ ਨੂੰ ਬਹੁਤ ਮਾੜੀ ਹਾਲਤ ਵਿੱਚ ਪਾਇਆ।
ਧਮਕੀ ਅਤੇ ਪੁਲਿਸ ਸ਼ਿਕਾਇਤ
ਵਾਰਦਾਤ ਤੋਂ ਬਾਅਦ ਮੁਲਜ਼ਮ ਨਿਖਿਲ ਨੇ ਪੀੜਤਾ ਨੂੰ ਇੱਕ ਮਾਲ ਕੋਲ ਛੱਡ ਦਿੱਤਾ ਅਤੇ ਕਿਸੇ ਨੂੰ ਕੁਝ ਵੀ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਡਰ ਕਾਰਨ ਪੀੜਤਾ ਤੁਰੰਤ ਪੁਲਿਸ ਕੋਲ ਨਹੀਂ ਗਈ ਪਰ 17 ਫਰਵਰੀ ਨੂੰ ਹਸਪਤਾਲ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਉਸ ਨੇ ਆਪਣੇ ਭਰਾ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਅਮ੍ਰਿਤਾਹੱਲੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ।
ਪੁਲਿਸ ਕਾਰਵਾਈ
ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 64 (ਰੇਪ), 70(1) (ਗੈਂਗਰੇਪ) ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।