ਭਿਆਨਕ ਸੜਕ ਹਾਦਸਾ : ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ, ਪੁਲਿਸ ਨੇ ਟਰੱਕ ਡਰਾਈਵਰ ਕੀਤਾ ਕਾਬੂ
ਇਸ ਦਰਦਨਾਕ ਹਾਦਸੇ ਵਿੱਚ ਆਟੋ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਬਿਹਟਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।
Publish Date: Sun, 01 Feb 2026 10:30 AM (IST)
Updated Date: Sun, 01 Feb 2026 10:37 AM (IST)
ਜਾਸ, ਬਿਹਟਾ (ਪਟਨਾ) : ਬਿਹਾਰ ਦੀ ਰਾਜਧਾਨੀ ਪਟਨਾ ਦੇ ਬਿਹਟਾ ਵਿੱਚ ਐਤਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਮਨੇਰ ਵਿਖੇ ਉਰਸ ਮੇਲਾ ਦੇਖ ਕੇ ਟੈਂਪੂ (ਆਟੋ) ਰਾਹੀਂ ਘਰ ਪਰਤ ਰਹੇ ਲੋਕਾਂ ਨੂੰ ਇੱਕ ਤੇਜ਼ ਰਫ਼ਤਾਰ ਬੇਕਾਬੂ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਇਹ ਹਾਦਸਾ ਬਿਹਟਾ-ਆਰਾ ਮੁੱਖ ਮਾਰਗ 'ਤੇ ਪਰੇਵ, ਲੇਖਨ ਟੋਲਾ ਦੇ ਨੇੜੇ ਵਾਪਰਿਆ । ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਦੇ ਪਰਖੱਚੇ ਉੱਡ ਗਏ।
ਇਸ ਦਰਦਨਾਕ ਹਾਦਸੇ ਵਿੱਚ ਆਟੋ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਬਿਹਟਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਪੁਲਿਸ ਨੇ ਟਰੱਕ ਨੂੰ ਜ਼ਬਤ ਕਰ ਲਿਆ ਹੈ ਅਤੇ ਚਾਲਕ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੀ ਪਛਾਣ
ਆਟੋ ਵਿੱਚ ਸਵਾਰ ਸਾਰੇ ਲੋਕ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ, ਜੋ ਭੋਜਪੁਰ (ਆਰਾ) ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਵਿੱਚ ਗੁੱਡੂ ਕੁਮਾਰ (33 ਸਾਲ) - ਚਿਕ ਟੋਲੀ, ਆਰਾ, ਮੋਹੰਮਦ ਇਮਤਿਆਜ਼ ਉਰਫ਼ ਬੁਲੇਟ (30 ਸਾਲ), ਮੋਹੰਮਦ ਸਹਿਜ਼ਾਦ (22 ਸਾਲ), ਸ਼ਫਨਾ (3 ਸਾਲਾ ਬੱਚੀ) - ਮੋਹੰਮਦ ਸ਼ਹਿਜ਼ਾਦ ਦੀ ਧੀ, ਮੋਹੰਮਦ ਅਸਫੀ (ਡੇਢ ਸਾਲਾ ਬੱਚਾ) - ਮੋਹੰਮਦ ਸ਼ਹਿਜ਼ਾਦ ਦਾ ਪੁੱਤਰ ਸ਼ਾਮਲ ਹਨ। ਇੱਕ ਹੋਰ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ।