ਖ਼ੌਫ਼ਨਾਕ ਕਦਮ: ਹੋਸਟਲ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਵਿਦਿਆਰਥੀ ਦੀ ਮੌਤ; ਖ਼ੁਦਕੁਸ਼ੀ ਜਾਂ ਕੋਈ ਹੋਰ ਵਜ੍ਹਾ? ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਗਲਗੋਟੀਆ ਯੂਨੀਵਰਸਿਟੀ ਦੇ ਬੀਟੈੱਕ ਦੂਜੇ ਸਾਲ ਦੇ 22 ਸਾਲਾ ਵਿਦਿਆਰਥੀ ਉਦਿਤ ਸੋਨੀ ਨੇ ਈਜ਼ੈੱਡ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਵਿਦਿਆਰਥੀਆਂ ਨੇ ਹੋਸਟਲ ਦੇ ਪ੍ਰਬੰਧਕ ਅਤੇ ਵਾਰਡਨ ’ਤੇ ਉਦਿਤ ਦੀ ਕੁੱਟਮਾਰ ਕਰਨ ਅਤੇ ਉਸ ਦੇ ਪਿਤਾ ਨੂੰ ਵੀਡੀਓ ਭੇਜਣ ਦਾ ਦੋਸ਼ ਲਾਇਆ।
Publish Date: Sun, 25 Jan 2026 10:43 AM (IST)
Updated Date: Sun, 25 Jan 2026 10:44 AM (IST)
ਗ੍ਰੇਟਰ ਨੋਇਡਾ : ਗਲਗੋਟੀਆ ਯੂਨੀਵਰਸਿਟੀ ਦੇ ਬੀਟੈੱਕ ਦੂਜੇ ਸਾਲ ਦੇ 22 ਸਾਲਾ ਵਿਦਿਆਰਥੀ ਉਦਿਤ ਸੋਨੀ ਨੇ ਈਜ਼ੈੱਡ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਵਿਦਿਆਰਥੀਆਂ ਨੇ ਹੋਸਟਲ ਦੇ ਪ੍ਰਬੰਧਕ ਅਤੇ ਵਾਰਡਨ ’ਤੇ ਉਦਿਤ ਦੀ ਕੁੱਟਮਾਰ ਕਰਨ ਅਤੇ ਉਸ ਦੇ ਪਿਤਾ ਨੂੰ ਵੀਡੀਓ ਭੇਜਣ ਦਾ ਦੋਸ਼ ਲਾਇਆ।
ਇਸ ਘਟਨਾ ਤੋਂ ਬਾਅਦ ਉਦਿਤ ਨੇ ਖ਼ੁਦਕੁਸ਼ੀ ਦਾ ਕਦਮ ਚੁੱਕਿਆ। ਦੋਸ਼ ਹੈ ਕਿ ਵਾਰਡਨ ਤੇ ਮਾਲਕ ਨੇ ਉਸ ਦੀ ਕੁੱਟਮਾਰ ਕਰ ਕੇ 10 ਹਜ਼ਾਰ ਰੁਪਏ ਵੀ ਵਸੂਲ ਕੀਤੇ। ਪੁਲਿਸ ਨੇ ਹੋਸਟਲ ਦੇ ਦੋ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।