- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟ੍ਰੈਫਿਕ ਸਿਗਨਲ 'ਤੇ ਡਾਂਸ ਕਰਕੇ ਅਨੋਖੇ ਅੰਦਾਜ਼ ਵਿੱਚ ਆਵਾਜਾਈ ਵਿਵਸਥਾ ਸੰਭਾਲਣ ਕਾਰਨ ਚਰਚਾ ਵਿੱਚ ਆਏ ਹੌਲਦਾਰ ਰਣਜੀਤ ਸਿੰਘ ਨੂੰ ਵਰਦੀ ਵਿੱਚ ਰੀਲ ਬਣਾਉਣੀ ਮਹਿੰਗੀ ਪੈ ਗਈ। ਇੰਦੌਰ ਪੁਲਿਸ ਨੇ ਕਾਰਵਾਈ ਕਰਦਿਆਂ ਰਣਜੀਤ ਸਿੰਘ ਨੂੰ ਹੌਲਦਾਰ ਦੇ ਅਹੁਦੇ ਤੋਂ ਹਟਾ ਕੇ ਮੁੜ ਸਿਪਾਹੀ ਬਣਾ ਦਿੱਤਾ ਹੈ। ਇਸ ਤੋਂ ਪਹਿਲਾਂ ਇੱਕ ਮੁਟਿਆਰ ਨੂੰ ਇਤਰਾਜ਼ਯੋਗ ਮੈਸੇਜ ਭੇਜਣ ਦੇ ਦੋਸ਼ ਵਿੱਚ ਰਣਜੀਤ ਸਿੰਘ ਨੂੰ ਟ੍ਰੈਫਿਕ ਥਾਣੇ ਤੋਂ ਹਟਾ ਕੇ ਪੁਲਿਸ ਲਾਈਨ ਵਿੱਚ ਭੇਜ ਦਿੱਤਾ ਗਿਆ ਸੀ।

ਪਿਛਲੇ ਕੁਝ ਮਹੀਨਿਆਂ 0ਤੋਂ ਵਿਵਾਦਾਂ ਵਿੱਚ ਰਣਜੀਤ ਸਿੰਘ
ਬੀਤੇ ਕੁਝ ਮਹੀਨਿਆਂ ਤੋਂ ਲਗਾਤਾਰ ਵਿਵਾਦਾਂ ਵਿੱਚ ਘਿਰੇ ਹੋਏ ਸਨ। ਇੱਕ ਮੁਟਿਆਰ ਨੇ ਫੇਸਬੁੱਕ ਮੈਸੇਂਜਰ ਰਾਹੀਂ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਦੋਸ਼ ਲਗਾਇਆ ਸੀ। ਮੁਟਿਆਰ ਨੇ ਸਕ੍ਰੀਨਸ਼ੌਟ ਸਾਂਝੇ ਕਰਦਿਆਂ ਦਾਅਵਾ ਕੀਤਾ ਸੀ ਕਿ ਰਣਜੀਤ ਉਸ ਨੂੰ ਇੰਦੌਰ ਬੁਲਾ ਰਿਹਾ ਸੀ ਅਤੇ ਉੱਥੇ ਠਹਿਰਨ ਦਾ ਪ੍ਰਬੰਧ ਕਰਨ ਦੀ ਗੱਲ ਵੀ ਲਿਖੀ ਸੀ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਿਭਾਗ ਨੇ ਉਨ੍ਹਾਂ ਨੂੰ ਟ੍ਰੈਫਿਕ ਥਾਣੇ ਤੋਂ ਹਟਾ ਕੇ ਪੁਲਿਸ ਲਾਈਨ ਵਿੱਚ ਤਾਇਨਾਤ ਕਰ ਦਿੱਤਾ ਸੀ। ਇਸ ਦੇ ਬਾਵਜੂਦ ਰਣਜੀਤ ਨੇ ਵਰਦੀ ਵਿੱਚ ਰੀਲ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ, ਜਿਸ ਨਾਲ ਵਿਭਾਗ ਦੇ ਅਕਸ 'ਤੇ ਸਵਾਲ ਖੜ੍ਹੇ ਹੋਏ।
ਪਿਸਤੌਲ ਅਤੇ ਹੱਥਕੜੀ ਨਾਲ ਬਣਾਈ ਸੀ ਰੀਲ
ਰਣਜੀਤ ਸਿੰਘ ਨੇ ਹਾਲ ਹੀ ਵਿੱਚ ਹੱਥ ਵਿੱਚ ਪਿਸਤੌਲ ਅਤੇ ਹੱਥਕੜੀ ਲੈ ਕੇ ਵੀ ਇੱਕ ਰੀਲ ਬਣਾਈ ਸੀ। ਇਸ ਪੂਰੇ ਮਾਮਲੇ ਨੂੰ ਪੁਲਿਸ ਕਮਿਸ਼ਨਰ ਸੰਤੋਸ਼ ਕੁਮਾਰ ਸਿੰਘ ਨੇ ਗੰਭੀਰਤਾ ਨਾਲ ਲਿਆ ਅਤੇ ਡੀ.ਸੀ.ਪੀ. ਪ੍ਰਕਾਸ਼ ਪਰਿਹਾਰ ਤੋਂ ਇਸ ਦੀ ਜਾਂਚ ਕਰਵਾਈ। ਜਾਂਚ ਤੋਂ ਬਾਅਦ ਬੁੱਧਵਾਰ ਨੂੰ ਡੀ.ਸੀ.ਪੀ. ਵੱਲੋਂ ਹੁਕਮ ਜਾਰੀ ਕਰਕੇ ਰਣਜੀਤ ਸਿੰਘ ਦਾ ਅਹੁਦਾ ਘਟਾ ਕੇ (Demote) ਉਨ੍ਹਾਂ ਨੂੰ ਮੁੜ ਸਿਪਾਹੀ ਬਣਾ ਦਿੱਤਾ ਗਿਆ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਨੁਸ਼ਾਸਨਹੀਣਤਾ ਅਤੇ ਸੋਸ਼ਲ ਮੀਡੀਆ 'ਤੇ ਵਰਦੀ ਦੀ ਦੁਰਵਰਤੋਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।