ਪ੍ਰੇਮਿਕਾ ਦੀ ਹੈਵਾਨੀਅਤ : ਦੁੱਧ 'ਚ ਨਸ਼ਾ ਦੇ ਕੇ ਸੁੱਤੇ ਹੋਏ ਪ੍ਰੇਮੀ ਦਾ ਵੱਢਿਆ ਗੁਪਤ ਅੰਗ, ਇਲਾਕੇ 'ਚ ਦਹਿਸ਼ਤ
ਪੀੜਤ ਵਿਸਰਜੀਤ 24 ਫਰਵਰੀ ਨੂੰ ਦਿੱਲੀ ਆਇਆ ਸੀ ਅਤੇ ਵਜ਼ੀਰਾਬਾਦ ਦੇ ਸੰਗਮ ਵਿਹਾਰ ਇਲਾਕੇ ਵਿੱਚ ਆਪਣੀ ਦੋ ਸਾਲ ਪੁਰਾਣੀ ਜਾਣਕਾਰ ਅਮੀਨਾ ਖਾਤੂਨ ਕੋਲ ਰੁਕਿਆ ਸੀ। ਦੋਸ਼ ਹੈ ਕਿ ਰਾਤ ਵੇਲੇ ਔਰਤ ਨੇ ਵਿਸਰਜੀਤ ਨੂੰ ਦੁੱਧ ਵਿੱਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਪਿਲਾ ਦਿੱਤੀ। ਜਦੋਂ ਉਹ ਗੂੜ੍ਹੀ ਨੀਂਦ ਵਿੱਚ ਸੀ
Publish Date: Sat, 28 Feb 2026 03:00 PM (IST)
Updated Date: Sat, 28 Feb 2026 03:08 PM (IST)
ਜਾਸ, ਨਵੀਂ ਦਿੱਲੀ : ਉੱਤਰੀ ਦਿੱਲੀ ਦੇ ਵਜ਼ੀਰਾਬਾਦ ਥਾਣਾ ਖੇਤਰ ਵਿੱਚ ਵਾਪਰੀ ਇਸ ਘਟਨਾ ਨੇ ਸਭ ਨੂੰ ਦਹਿਲਾ ਦਿੱਤਾ ਹੈ। ਪੀੜਤ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਾਮਪੁਰ ਨਿਵਾਸੀ ਵਿਸਰਜੀਤ ਵਜੋਂ ਹੋਈ ਹੈ, ਜਦਕਿ ਮੁਲਜ਼ਮ ਔਰਤ ਦੀ ਪਛਾਣ ਬਿਹਾਰ ਦੇ ਕਟਿਹਾਰ ਦੀ ਰਹਿਣ ਵਾਲੀ ਅਮੀਨਾ ਖਾਤੂਨ ਵਜੋਂ ਹੋਈ ਹੈ।
ਪੀੜਤ ਵਿਸਰਜੀਤ 24 ਫਰਵਰੀ ਨੂੰ ਦਿੱਲੀ ਆਇਆ ਸੀ ਅਤੇ ਵਜ਼ੀਰਾਬਾਦ ਦੇ ਸੰਗਮ ਵਿਹਾਰ ਇਲਾਕੇ ਵਿੱਚ ਆਪਣੀ ਦੋ ਸਾਲ ਪੁਰਾਣੀ ਜਾਣਕਾਰ ਅਮੀਨਾ ਖਾਤੂਨ ਕੋਲ ਰੁਕਿਆ ਸੀ। ਦੋਸ਼ ਹੈ ਕਿ ਰਾਤ ਵੇਲੇ ਔਰਤ ਨੇ ਵਿਸਰਜੀਤ ਨੂੰ ਦੁੱਧ ਵਿੱਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਪਿਲਾ ਦਿੱਤੀ। ਜਦੋਂ ਉਹ ਗੂੜ੍ਹੀ ਨੀਂਦ ਵਿੱਚ ਸੀ ਤਾਂ ਰਾਤ ਦੇ ਕਰੀਬ 2:30 ਵਜੇ ਅਮੀਨਾ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਗੁਪਤ ਅੰਗ (Private Part) 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹਾਲਤ ਵਿੱਚ ਵਿਸਰਜੀਤ ਨੇ ਰੌਲਾ ਪਾਇਆ ਅਤੇ ਖੁਦ ਹੀ ਹਸਪਤਾਲ ਪਹੁੰਚਿਆ। ਹਿੰਦੂ ਰਾਓ ਹਸਪਤਾਲ ਵਿੱਚ ਮੁਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਸਰਜਰੀ ਹੋਈ ਹੈ।
ਪੁਲਿਸ ਦੀ ਜਾਂਚ ਤੇ ਸੰਭਾਵਿਤ ਕਾਰਨ
ਵਜ਼ੀਰਾਬਾਦ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਅਮੀਨਾ ਖਾਤੂਨ ਫਰਾਰ ਹੈ ਅਤੇ ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨੌਜਵਾਨ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਨੇ ਇਹ ਗੱਲ ਅਮੀਨਾ ਤੋਂ ਛੁਪਾਈ ਸੀ। ਮੰਨਿਆ ਜਾ ਰਿਹਾ ਹੈ ਕਿ ਇਸੇ ਗੁੱਸੇ ਵਿੱਚ ਔਰਤ ਨੇ ਅਜਿਹਾ ਕਦਮ ਚੁੱਕਿਆ।
ਪੁਲਿਸ ਦਾ ਪੁਲਿਸ ਨੇ ਅਜੇ ਤੱਕ ਵਿਆਹ ਵਾਲੀ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ, ਕਿਉਂਕਿ ਔਰਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਅਸਲ ਕਾਰਨ ਸਪੱਸ਼ਟ ਹੋ ਸਕਣਗੇ।