ਨਜ਼ਰਬੰਦੀ ਦੇ ਬਾਵਜੂਦ ਤ੍ਰਿਣਮੂਲ ਦੇ ਨੇਤਾ ਅਨੁਵਰਤ ਮੰਡਲ ਜਵਾਨਾਂ ਦੀਆਂ ਅੱਖਾਂ 'ਚ ਧੂੜ ਝੋਂਕ ਕੇ ਕਈ ਘੰਟਿਆਂ ਤਕ ਰਹੇ ਗ਼ਾਇਬ
ਇਕ ਮੈਜਿਸਟ੍ਰੇਟ ਤੇ ਕੇਂਦਰੀ ਬਲ ਦੇ ਜਵਾਨਾਂ ਨੂੰ ਮੰਡਲ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ, ਪਰ ਬੁੱਧਵਾਰ ਨੂੰ ਮੰਡਲ ਜਵਾਨਾਂ ਦੀਆਂ ਅੱਖਾਂ 'ਚ ਧੂੜ ਝੋਂਕ ਤੇ ਕਈ ਘੰਟੇ ਤਕ ਗ਼ਾਇਬ ਰਹੇ। ਕੇਂਦਰੀ ਬਲ ਦੇ ਜਵਾਨਾਂ ਨੂੰ ਕਾਫ਼ੀ ਦੇਰ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਆਖ਼ਰ ਅਨੁਵਰਤ ਕਿੱਥੇ ਚਲੇ ਗਏ। ਜਦੋਂ ਕੁਝ ਨਿੱਜੀ ਚੈਨਲਾਂ ਨੇ ਖ਼ਬਰਾਂ ਦਿਖਾਉਣੀਆਂ ਸ਼ੁਰੂ ਕੀਤੀਆਂ ਤਾਂ ਕੇਂਦਰੀ ਬਲ ਨੂੰ ਰਾਹਤ ਦਾ ਸਾਹ ਮਿਲਿਆ।
Publish Date: Wed, 28 Apr 2021 06:43 PM (IST)
Updated Date: Wed, 28 Apr 2021 07:14 PM (IST)
ਸਟੇਟ ਬਿਊਰੋ, ਕੋਲਕਾਤਾ : ਤਿ੍ਣਮੂਲ ਕਾਂਗਰਸ ਦੇ ਨੇਤਾ ਤੇ ਪਾਰਟੀ ਦੇ ਬੀਰਭੂਮ ਜ਼ਿਲ੍ਹਾ ਪ੍ਰਧਾਨ ਅਨੁਵਰਤ ਮੰਡਲ ਨੇ ਇਕ ਵਾਰ ਫਿਰ ਚੋਣ ਕਮਿਸ਼ਨ ਦੇ ਨਜ਼ਰਬੰਦੀ ਦੇ ਆਦੇਸ਼ ਨੂੰ ਅੰਗੂਠਾ ਦਿਖਾ ਦਿੱਤਾ। ਕਮਿਸ਼ਨ ਨੇ ਅੱਠਵੇਂ ਤੇ ਆਖ਼ਰੀ ਪੜਾਅ ਦੇ ਮਤਦਾਨ ਤੋਂ ਪਹਿਲਾਂ ਮੰਡਲ ਨੂੰ ਮੰਗਲਵਾਰ ਦੀ ਸ਼ਾਮ ਪੰਜ ਵਜੇ ਤੋਂ ਲੈ ਕੇ ਸ਼ੁੱਕਰਵਾਰ ਦੀ ਸਵੇਰੇ ਸੱਤ ਵਜੇ ਤਕ ਨਜ਼ਰਬੰਦ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਇਸ ਦੌਰਾਨ ਇਕ ਮੈਜਿਸਟ੍ਰੇਟ ਤੇ ਕੇਂਦਰੀ ਬਲ ਦੇ ਜਵਾਨਾਂ ਨੂੰ ਮੰਡਲ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ, ਪਰ ਬੁੱਧਵਾਰ ਨੂੰ ਮੰਡਲ ਜਵਾਨਾਂ ਦੀਆਂ ਅੱਖਾਂ 'ਚ ਧੂੜ ਝੋਂਕ ਤੇ ਕਈ ਘੰਟੇ ਤਕ ਗ਼ਾਇਬ ਰਹੇ। ਕੇਂਦਰੀ ਬਲ ਦੇ ਜਵਾਨਾਂ ਨੂੰ ਕਾਫ਼ੀ ਦੇਰ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਆਖ਼ਰ ਅਨੁਵਰਤ ਕਿੱਥੇ ਚਲੇ ਗਏ। ਜਦੋਂ ਕੁਝ ਨਿੱਜੀ ਚੈਨਲਾਂ ਨੇ ਖ਼ਬਰਾਂ ਦਿਖਾਉਣੀਆਂ ਸ਼ੁਰੂ ਕੀਤੀਆਂ ਤਾਂ ਕੇਂਦਰੀ ਬਲ ਨੂੰ ਰਾਹਤ ਦਾ ਸਾਹ ਮਿਲਿਆ।
ਹਾਲਾਂਕਿ, ਕੇਂਦਰੀ ਬਲ, ਚੋਣ ਕਮਿਸ਼ਨ ਅਤੇ ਅਨੁਵਰਤ ਵੱਲੋਂ ਇਸ 'ਤੇ ਫ਼ਿਲਹਾਲ ਕੁਝ ਨਹੀਂ ਕਿਹਾ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਤਿ੍ਣਮੂਲ ਨੇਤਾ ਸੁਰੱਖਿਆ ਬਲ ਤੋਂ ਬਚ ਕੇ ਗ਼ਾਇਬ ਹੋ ਗਏ। ਇਸ ਤੋਂ ਪਹਿਲਾਂ 2019 ਵਿਚ ਲੋਕ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ। ਉਸ ਸਮੇਂ ਮੈਜਿਸਟ੍ਰੇਟ ਅਤੇ ਸੁਰੱਖਿਆ ਮੁਲਾਜ਼ਮਾਂ ਤੋਂ ਬਚ ਕੇ ਉਹ ਮਤਦਾਨ ਦੇ ਦਿਨ ਘਰ ਤੋਂ ਨਿਕਲ ਗਏ ਸਨ।