ਬੱਚਿਆਂ ਦੇ 'ਤੇਜ਼ ਵਿਕਾਸ' ਦੇ ਝੂਠੇ ਦਾਅਵੇ ਕਰਨ ਵਾਲੀਆਂ ਕੰਪਨੀਆਂ 'ਤੇ ਸ਼ਿਕੰਜਾ; ਗੁੰਮਰਾਹਕੁੰਨ ਇਸ਼ਤਿਹਾਰਾਂ ਲਈ ਲੱਗਿਆ ਭਾਰੀ ਜੁਰਮਾਨਾ
ਬੱਚਿਆਂ ਦੇ ਤੇਜ਼ ਵਿਕਾਸ ਦਾ ਸੁਪਨਾ ਦਿਖਾਉਣ ਵਾਲੀ ਕੰਪਨੀ ਰਾਈਜ਼ਿੰਗ ਸੁਪਰਸਟਾਰਸ ਇੰਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ ’ਤੇ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਅੱਠ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੰਪਨੀ ਦਾ ਦਾਅਵਾ ਸੀ ਕਿ ਇਸ ਜ਼ਰੀਏ ਬੱਚੇ ਤਿੰਨ ਮਹੀਨਿਆਂ ਵਿਚ ਰੁੜ੍ਹਨਾ, ਅੱਠ ਮਹੀਨਿਆਂ ਵਿਚ ਤੁਰਨਾ ਤੇ 18 ਮਹੀਨਿਆਂ ਵਿਚ 200 ਤੋਂ ਵੱਧ ਸ਼ਬਦ ਬੋਲਣਾ ਸਿੱਖ ਸਕਦੇ ਹਨ ਪਰ ਜਾਂਚ ਵਿਚ ਪਤਾ ਲੱਗਾ ਕਿ ਇਨ੍ਹਾਂ ਦਾਅਵਿਆਂ ਦੇ ਸਮਰਥਨ ਵਿਚ ਕੰਪਨੀ ਕੋਲ ਕੋਈ ਠੋਸ ਵਿਗਿਆਨਕ ਸਬੂਤ ਨਹੀਂ ਹੈ। ਸੀਸੀਪੀਏ ਨੇ ਮੰਨਿਆ ਕਿ ਇਸ ਤਰ੍ਹਾਂ ਦੇ ਦਾਅਵੇ ਗੁਮਰਾਹ ਕਰਨ ਵਾਲੇ ਹਨ।
Publish Date: Sun, 01 Mar 2026 11:07 AM (IST)
Updated Date: Sun, 01 Mar 2026 11:09 AM (IST)

ਜਾਗਰਣ ਬਿਊਰੋ, ਨਵੀਂ ਦਿੱਲੀ : ਬੱਚਿਆਂ ਦੇ ਤੇਜ਼ ਵਿਕਾਸ ਦਾ ਸੁਪਨਾ ਦਿਖਾਉਣ ਵਾਲੀ ਕੰਪਨੀ ਰਾਈਜ਼ਿੰਗ ਸੁਪਰਸਟਾਰਸ ਇੰਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ ’ਤੇ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ ਅੱਠ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੰਪਨੀ ਦਾ ਦਾਅਵਾ ਸੀ ਕਿ ਇਸ ਜ਼ਰੀਏ ਬੱਚੇ ਤਿੰਨ ਮਹੀਨਿਆਂ ਵਿਚ ਰੁੜ੍ਹਨਾ, ਅੱਠ ਮਹੀਨਿਆਂ ਵਿਚ ਤੁਰਨਾ ਤੇ 18 ਮਹੀਨਿਆਂ ਵਿਚ 200 ਤੋਂ ਵੱਧ ਸ਼ਬਦ ਬੋਲਣਾ ਸਿੱਖ ਸਕਦੇ ਹਨ ਪਰ ਜਾਂਚ ਵਿਚ ਪਤਾ ਲੱਗਾ ਕਿ ਇਨ੍ਹਾਂ ਦਾਅਵਿਆਂ ਦੇ ਸਮਰਥਨ ਵਿਚ ਕੰਪਨੀ ਕੋਲ ਕੋਈ ਠੋਸ ਵਿਗਿਆਨਕ ਸਬੂਤ ਨਹੀਂ ਹੈ। ਸੀਸੀਪੀਏ ਨੇ ਮੰਨਿਆ ਕਿ ਇਸ ਤਰ੍ਹਾਂ ਦੇ ਦਾਅਵੇ ਗੁਮਰਾਹ ਕਰਨ ਵਾਲੇ ਹਨ। ਕੰਪਨੀ ਆਪਣੇ ‘ਟੈਲੰਟ ਡਿਵੈਲਪਮੈਂਟ ਪ੍ਰੋਗਰਾਮ’ ਜ਼ਰੀਏ ਵਿਕਾਸ ਸੰਬੰਧੀ ਉਪਲਬਧੀਆਂ ਨੂੰ ਇਸ ਤਰ੍ਹਾਂ ਪੇਸ਼ ਕਰ ਰਹੀ ਸੀ ਜਿਵੇਂ ਪ੍ਰੋਗਰਾਮ ਵਿਚ ਸ਼ਾਮਲ ਹੋਣ ਨਾਲ ਬੱਚਿਆਂ ਦਾ ਵਿਕਾਸ ਤੈਅ ਸਮਾਂ ਹੱਦ ’ਚ ਅਸਧਾਰਨ ਤੌਰ ’ਤੇ ਤੇਜ਼ ਹੋ ਜਾਵੇਗਾ।
ਸ਼ਿਕਾਇਤ ਮਿਲਣ 'ਤੇ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਵੈੱਬਸਾਈਟ ’ਤੇ ਇਨ੍ਹਾਂ ਦਾਅਵਿਆਂ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਸੀ ਜਿਸ ਨਾਲ ਮਾਪਿਆਂ ਦੇ ਮਨ ਵਿਚ ਨਿਸ਼ਚਿਤ ਨਤੀਜੇ ਦੀ ਧਾਰਣਾ ਬਣ ਸਕਦੀ ਸੀ। ਜਾਂਚ ਵਿਚ ਇਹ ਵੀ ਸਪੱਸ਼ਟ ਹੋਇਆ ਕਿ ਕੰਪਨੀ ਕੋਲ ਦਾਅਵਿਆਂ ਨੂੰ ਸਾਬਤ ਕਰਨ ਲਈ ਵਿਗਿਆਨਕ ਅਧਿਐਨ ਜਾਂ ਪ੍ਰਮਾਣਿਤ ਅੰਕੜੇ ਨਹੀਂ ਸਨ। ਕੰਪਨੀ ਨੇ ਆਪਣੇ ਬਚਾਅ ਵਿਚ ਕੁਝ ਮਾਪਿਆਂ ਦੇ ਤਜਰਬਿਆਂ ਤੇ ਪ੍ਰਸ਼ੰਸਾਤਮਕ ਟਿੱਪਣੀਆਂ ਦਾ ਹਵਾਲਾ ਦਿੱਤਾ ਪਰ ਅਥਾਰਟੀ ਨੇ ਕਿਹਾ ਕਿ ਚੋਣਵੇਂ ਤਜਰਬਿਆਂ ਨੂੰ ਸਧਾਰਨ ਤੇ ਨਿਸ਼ਚਿਤ ਨਤੀਜੇ ਵਜੋਂ ਪੇਸ਼ ਨਹੀਂ ਕੀਤਾ ਜਾ ਸਕਦਾ।