- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟਾਉਂਦਿਆਂ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਭਗਵੰਤ ਮਾਨ ਨੇ ਲਿਖਿਆ ਹੈ, ''ਮਹਾਰਾਸ਼ਟਰ ਦੇ ਬਾਰਾਮਤੀ 'ਚ ਉੱਪ ਮੁੱਖ ਮੰਤਰੀ ਅਜੀਤ ਪਵਾਰ ਜੀ ਦੇ ਜਹਾਜ਼ ਲੈਂਡਿੰਗ ਦੌਰਾਨ ਕ੍ਰੈਸ਼ ਹੋਣ ਦੀ ਖ਼ਬਰ ਮਿਲੀ ਹੈ। ਧੂੰਏਂ ਅਤੇ ਤਬਾਹੀ ਦੀਆਂ ਤਸਵੀਰਾਂ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਹਨ। ਇਸ ਹਾਦਸੇ ਵਿੱਚ ਉੱਪ ਮੁੱਖ ਮੰਤਰੀ ਸਮੇਤ ਬਾਕੀਆਂ ਦੀ ਵੀ ਮੌਤ ਦੀ ਖ਼ਬਰ ਮਿਲੀ ਹੈ। ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿੱਛੜੀਆਂ ਰੂਹਾਂ ਨੂੰ ਚਰਨਾਂ ‘ਚ ਥਾਂ ਬਖ਼ਸ਼ਣ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼

ਪਰਿਵਾਰਕ ਪਿਛੋਕੜ ਅਤੇ ਮੁੱਢਲਾ ਜੀਵਨ
22 ਜੁਲਾਈ 1959 ਨੂੰ ਅਹਿਮਦਨਗਰ ਜ਼ਿਲ੍ਹੇ ਦੇ ਦੇਵਲਾਲੀ ਪ੍ਰਵਰਾ ਵਿੱਚ ਜਨਮੇ ਅਜੀਤ ਪਵਾਰ, ਸ਼ਰਦ ਪਵਾਰ ਦੇ ਵੱਡੇ ਭਰਾ ਅਨੰਤਰਾਓ ਪਵਾਰ ਦੇ ਪੁੱਤਰ ਸਨ। ਉਨ੍ਹਾਂ ਦੇ ਪਿਤਾ ਫ਼ਿਲਮ ਜਗਤ ਨਾਲ ਜੁੜੇ ਹੋਏ ਸਨ ਅਤੇ ਮੁੰਬਈ ਦੇ ਰਾਜਕਮਲ ਸਟੂਡੀਓ ਵਿੱਚ ਕੰਮ ਕਰਦੇ ਸਨ। ਅਜੀਤ ਪਵਾਰ ਨੇ ਆਪਣੀ ਮੁਢਲੀ ਸਿੱਖਿਆ ਬਾਰਾਮਤੀ ਤੋਂ ਹਾਸਲ ਕੀਤੀ, ਪਰ ਕਾਲਜ ਦੌਰਾਨ ਪਿਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਅਤੇ ਸਿਆਸਤ ਵਿੱਚ ਕਦਮ ਰੱਖਿਆ। ਉਨ੍ਹਾਂ ਦਾ ਵਿਆਹ ਸੁਨੇਤਰਾ ਪਵਾਰ ਨਾਲ ਹੋਇਆ ਅਤੇ ਉਨ੍ਹਾਂ ਦੇ ਦੋ ਪੁੱਤਰ ਪਾਰਥ ਤੇ ਜੈ ਪਵਾਰ ਹਨ।
ਸਿਆਸੀ ਸਫ਼ਰ: ਸਹਿਕਾਰੀ ਬੈਂਕ ਤੋਂ ਲੋਕ ਸਭਾ ਤੱਕ
ਅਜੀਤ ਪਵਾਰ ਨੇ 1982 ਵਿੱਚ ਰਾਜਨੀਤੀ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਉਹ ਇੱਕ ਸਹਿਕਾਰੀ ਖੰਡ ਮਿੱਲ ਦੇ ਬੋਰਡ ਲਈ ਚੁਣੇ ਗਏ। ਇਸ ਤੋਂ ਬਾਅਦ ਉਹ 16 ਸਾਲਾਂ ਤੱਕ ਪੁਣੇ ਸਹਿਕਾਰੀ ਬੈਂਕ ਦੇ ਚੇਅਰਮੈਨ ਰਹੇ। 1991 ਵਿੱਚ ਉਹ ਪਹਿਲੀ ਵਾਰ ਬਾਰਾਮਤੀ ਤੋਂ ਲੋਕ ਸਭਾ ਮੈਂਬਰ ਚੁਣੇ ਗਏ, ਪਰ ਬਾਅਦ ਵਿੱਚ ਇਹ ਸੀਟ ਆਪਣੇ ਚਾਚੇ ਸ਼ਰਦ ਪਵਾਰ ਲਈ ਖਾਲੀ ਕਰ ਦਿੱਤੀ। ਜਦੋਂ ਸ਼ਰਦ ਪਵਾਰ ਕੇਂਦਰ ਦੀ ਰਾਜਨੀਤੀ ਵਿੱਚ ਸਰਗਰਮ ਹੋ ਗਏ, ਤਾਂ ਅਜੀਤ ਪਵਾਰ ਨੇ ਮਹਾਰਾਸ਼ਟਰ ਦੀ ਸਿਆਸਤ ਦੀ ਕਮਾਨ ਸੰਭਾਲ ਲਈ।
7 ਵਾਰ ਵਿਧਾਇਕ ਅਤੇ 6 ਵਾਰ ਡਿਪਟੀ ਸੀ.ਐਮ.
ਅਜੀਤ ਪਵਾਰ 1995 ਤੋਂ ਲਗਾਤਾਰ 2024 ਤੱਕ 7 ਵਾਰ ਬਾਰਾਮਤੀ ਤੋਂ ਵਿਧਾਇਕ ਚੁਣੇ ਗਏ। ਆਪਣੇ 45 ਸਾਲਾਂ ਦੇ ਸਿਆਸੀ ਸਫ਼ਰ ਵਿੱਚ ਉਨ੍ਹਾਂ ਨੇ ਖੇਤੀਬਾੜੀ, ਬਿਜਲੀ, ਸਿੰਚਾਈ ਅਤੇ ਪੇਂਡੂ ਵਿਕਾਸ ਵਰਗੇ ਮਹੱਤਵਪੂਰਨ ਮੰਤਰਾਲੇ ਸੰਭਾਲੇ। ਉਹ ਮਹਾਰਾਸ਼ਟਰ ਦੇ 6 ਵਾਰ ਉਪ ਮੁੱਖ ਮੰਤਰੀ ਬਣੇ, ਜੋ ਕਿ ਇੱਕ ਰਿਕਾਰਡ ਹੈ।
ਚਾਚੇ ਨਾਲ ਬਗਾਵਤ ਅਤੇ ਨਵੀਂ ਰਾਹ
ਜਦੋਂ ਸ਼ਰਦ ਪਵਾਰ ਨੇ ਆਪਣੀ ਧੀ ਸੁਪ੍ਰਿਆ ਸੁਲੇ ਨੂੰ ਸਿਆਸੀ ਵਾਰਿਸ ਵਜੋਂ ਅੱਗੇ ਵਧਾਉਣਾ ਸ਼ੁਰੂ ਕੀਤਾ ਤਾਂ ਅਜੀਤ ਪਵਾਰ ਨੇ ਬਗਾਵਤ ਕਰ ਦਿੱਤੀ। 2023 ਵਿੱਚ ਉਹ ਐਨਸੀਪੀ ਦੇ ਬਹੁਗਿਣਤੀ ਵਿਧਾਇਕਾਂ ਨੂੰ ਨਾਲ ਲੈ ਕੇ ਭਾਜਪਾ-ਸ਼ਿੰਦੇ ਸਰਕਾਰ (ਮਹਾਂਯੂਤੀ) ਵਿੱਚ ਸ਼ਾਮਲ ਹੋ ਗਏ ਅਤੇ ਪਾਰਟੀ ਦੇ ਚੋਣ ਨਿਸ਼ਾਨ 'ਤੇ ਵੀ ਕਬਜ਼ਾ ਕਰ ਲਿਆ।