ਕਾਤਲ ਸਾਬਤ ਹੋਈ ਚੀਨੀ ਡੋਰ ! ਸਾਈਕਲ ਚਲਾ ਰਹੇ 8 ਸਾਲਾ ਬੱਚੇ ਦਾ ਵੱਢਿਆ ਗਲਾ, ਮੌਤ
ਪੁਲਿਸ ਮੁਤਾਬਕ ਰੇਹਾਂਸ਼ ਬੋਰਸੇ ਆਪਣੇ ਦੋਸਤਾਂ ਨਾਲ ਸਾਈਕਲ ਚਲਾ ਰਿਹਾ ਸੀ ਤੇ ਇਸ ਦੌਰਾਨ ਹਵਾ ਵਿੱਚ ਲਟਕਦੀ ਚੀਨੀ ਡੋਰ ਉਸ ਦੀ ਗਰਦਨ ਵਿੱਚ ਉਲਝ ਗਈ। ਤੇਜ਼ ਧਾਰ ਵਾਲੇ ਡੋਰ ਕਾਰਨ ਉਸ ਦਾ ਗਲਾ ਡੂੰਘਾਈ ਤੱਕ ਕੱਟਿਆ ਗਿਆ।
Publish Date: Sat, 17 Jan 2026 12:16 PM (IST)
Updated Date: Sat, 17 Jan 2026 12:26 PM (IST)
ਸੂਰਤ (ਪੀਟੀਆਈ) : ਗੁਜਰਾਤ ਦੇ ਸੂਰਤ ਵਿੱਚ ਇਕ ਵਾਰ ਫਿਰ ਚੀਨੀ ਡੋਰ ਨੇ ਵਿਅਕਤੀ ਦੀ ਜਾਨ ਲੈ ਲਈ। ਇੱਥੇ ਉਤਰਾਇਣ ਤੋਂ ਇਕ ਦਿਨ ਬਾਅਦ ਸਾਈਕਲ ਚਲਾ ਰਹੇ ਅੱਠ ਸਾਲ ਦੇ ਬੱਚੇ ਦੀ ਗਰਦਨ ਵਿੱਚ ਡੋਰ ਫਸ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ।ਇਹ ਦਰਦਨਾਕ ਘਟਨਾ ਜਹਾਂਗੀਰਾਬਾਦ ਇਲਾਕੇ ਦੇ ਅਨੰਦ ਵਿਲਾ ਅਪਾਰਟਮੈਂਟ ਕੰਪਲੈਕਸ ਵਿੱਚ ਵਾਪਰੀ।
ਪੁਲਿਸ ਮੁਤਾਬਕ ਰੇਹਾਂਸ਼ ਬੋਰਸੇ ਆਪਣੇ ਦੋਸਤਾਂ ਨਾਲ ਸਾਈਕਲ ਚਲਾ ਰਿਹਾ ਸੀ ਤੇ ਇਸ ਦੌਰਾਨ ਹਵਾ ਵਿੱਚ ਲਟਕਦੀ ਚੀਨੀ ਡੋਰ ਉਸ ਦੀ ਗਰਦਨ ਵਿੱਚ ਉਲਝ ਗਈ। ਤੇਜ਼ ਧਾਰ ਵਾਲੇ ਡੋਰ ਕਾਰਨ ਉਸ ਦਾ ਗਲਾ ਡੂੰਘਾਈ ਤੱਕ ਕੱਟਿਆ ਗਿਆ। ਗੰਭੀਰ ਹਾਲਤ ਵਿੱਚ ਬੱਚੇ ਨੂੰ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਨੂੰ ਮਰਿਆ ਐਲਾਨ ਦਿੱਤਾ।
ਰਾਂਦੇਰ ਥਾਣੇ ਦੇ ਇੰਸਪੈਕਟਰ ਆਰਜੇ ਚੌਧਰੀ ਨੇ ਦੱਸਿਆ ਕਿ ਹਾਦਸਾ ਅਚਾਨਕ ਹੋਇਆ ਕਿ ਬੱਚੇ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਘਟਨਾ ਦੀ ਇੱਕ ਵੀਡੀਓ ਇੰਟਰਨੈਟ ਮੀਡੀਆ 'ਤੇ ਵਾਇਰਲ ਹੋ ਗਈ ਹੈ। ਲੋਕਾਂ ਮੁਤਾਬਕ ਇਸ ਹਾਦਸੇ ਨੇ ਸਾਡੇ ਸਮਾਜ ਨੂੰ ਚੀਨੀ ਡੋਰ ਬਾਰੇ ਸੁਚੇਤ ਕੀਤਾ ਹੈ।