ਮੌਤ ਦੀ ਨੀਂਦ ਸੌਂ ਗਏ ਹੱਸਦੇ-ਖੇਡਦੇ ਬੱਚੇ : ਮਾਪੇ ਸਮਝਦੇ ਰਹੇ ਬੱਚੇ ਕਮਰੇ 'ਚ ਹਨ, ਪਰ ਸੜਕ 'ਤੇ ਵਾਪਰ ਗਿਆ ਖ਼ੂਨੀ ਭਾਣਾ
ਜਦੋਂ ਪੁਲਿਸ ਨੇ ਪਰਿਵਾਰਾਂ ਨੂੰ ਫ਼ੋਨ ਕਰਕੇ ਕਿਹਾ, "ਪਲੀਜ਼ ਆਓ ਅਤੇ ਆਪਣੇ ਬੱਚਿਆਂ ਦੀ ਪਛਾਣ ਕਰੋ," ਤਾਂ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਜਦੋਂ ਮਾਪੇ ਹਸਪਤਾਲ ਪਹੁੰਚੇ ਤਾਂ ਉਹ ਇਸ ਕੌੜੀ ਸੱਚਾਈ ਨੂੰ ਮੰਨਣ ਲਈ ਤਿਆਰ ਨਹੀਂ ਸਨ
Publish Date: Sat, 14 Feb 2026 03:53 PM (IST)
Updated Date: Sat, 14 Feb 2026 04:00 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਬੈਂਗਲੁਰੂ ਦਿਹਾਤੀ ਜ਼ਿਲ੍ਹੇ ਦੇ ਐਮ. ਸਤਿਆਵਾਰਾ ਪਿੰਡ ਦੇ ਕੋਲ ਸ਼ੁੱਕਰਵਾਰ ਤੜਕੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 6 ਸਕੂਲੀ ਵਿਦਿਆਰਥੀਆਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇਹ ਵਿਦਿਆਰਥੀ ਆਪਣੇ ਮਾਪਿਆਂ ਨੂੰ ਦੱਸੇ ਬਿਨਾਂ ਰਾਤ ਨੂੰ ਮੌਜ-ਮਸਤੀ ਕਰਨ ਲਈ ਘਰੋਂ ਨਿਕਲੇ ਸਨ ਅਤੇ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ।
ਮਾਪਿਆਂ ਲਈ ਕਹਿਰ ਬਣ ਕੇ ਆਇਆ ਪੁਲਿਸ ਦਾ ਫ਼ੋਨ
ਜਦੋਂ ਪੁਲਿਸ ਨੇ ਪਰਿਵਾਰਾਂ ਨੂੰ ਫ਼ੋਨ ਕਰਕੇ ਕਿਹਾ, "ਪਲੀਜ਼ ਆਓ ਅਤੇ ਆਪਣੇ ਬੱਚਿਆਂ ਦੀ ਪਛਾਣ ਕਰੋ," ਤਾਂ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਜਦੋਂ ਮਾਪੇ ਹਸਪਤਾਲ ਪਹੁੰਚੇ ਤਾਂ ਉਹ ਇਸ ਕੌੜੀ ਸੱਚਾਈ ਨੂੰ ਮੰਨਣ ਲਈ ਤਿਆਰ ਨਹੀਂ ਸਨ ਕਿ ਉਨ੍ਹਾਂ ਦੇ ਹੱਸਦੇ-ਖੇਡਦੇ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ।
ਘਰੋਂ ਚੋਰੀ ਨਿਕਲੇ ਸਨ ਬੱਚੇ
ਜ਼ਿਆਦਾਤਰ ਪਰਿਵਾਰਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਬੱਚੇ ਆਪਣੇ ਕਮਰਿਆਂ ਵਿੱਚ ਸੌਂ ਰਹੇ ਹਨ। ਜਦੋਂ ਪੁਲਿਸ ਦਾ ਫ਼ੋਨ ਆਇਆ ਅਤੇ ਮਾਪਿਆਂ ਨੇ ਕਮਰੇ ਚੈੱਕ ਕੀਤੇ ਤਾਂ ਬਿਸਤਰੇ ਖਾਲੀ ਸਨ।
17 ਤੋਂ 18 ਸਾਲ ਸੀ ਮ੍ਰਿਤਕਾਂ ਦੀ ਉਮਰ
ਹਾਦਸੇ ਦਾ ਸ਼ਿਕਾਰ ਹੋਏ ਵਿਦਿਆਰਥੀ 10ਵੀਂ ਅਤੇ 12ਵੀਂ ਜਮਾਤ ਵਿੱਚ ਪੜ੍ਹਦੇ ਸਨ। ਮ੍ਰਿਤਕਾਂ ਵਿੱਚੋਂ 6 ਦੀ ਪਛਾਣ ਅਸ਼ਵਿਨ ਨਾਇਰ (17), ਅਰਹਾਨ ਸ਼ਰੀਫ (17), ਅਯਾਨ ਅਲੀ (17), ਭਰਤ (18), ਏਥਨ ਜਾਰਜ (17) ਵਜੋਂ ਹੋਈ ਹੈ ਤੇ ਗਗਨ (ਬਾਈਕ ਸਵਾਰ) ਸੱਤਵੇਂ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।
ਕਿਵੇਂ ਵਾਪਰਿਆ ਭਿਆਨਕ ਹਾਦਸਾ
ਜਾਣਕਾਰੀ ਅਨੁਸਾਰ, ਤੇਜ਼ ਰਫ਼ਤਾਰ XUV 700 ਕਾਰ ਦੇ ਚਾਲਕ ਨੇ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਗੱਡੀ ਇੱਕ ਕੈਂਟਰ ਟਰੱਕ ਅਤੇ ਬਾਈਕ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਅਤੇ ਬਾਈਕ ਡਿਵਾਈਡਰ ਟੱਪ ਕੇ ਹਾਈਵੇਅ ਦੇ ਦੂਜੇ ਪਾਸੇ ਜਾ ਡਿੱਗੇ। ਬੁਰੀ ਤਰ੍ਹਾਂ ਨੁਕਸਾਨੀ ਗਈ SUV ਕਾਰ ਹਾਦਸੇ ਤੋਂ ਬਾਅਦ ਲਗਪਗ 500 ਮੀਟਰ ਤੱਕ ਸੜਕ 'ਤੇ ਘਿਸੜਦੀ ਹੋਈ ਰੁਕੀ।