- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ, ਜੋ CBSE ਨਾਲ ਸਬੰਧਤ ਸਾਰੇ ਸਕੂਲਾਂ 'ਤੇ ਬਰਾਬਰ ਰੂਪ ਵਿੱਚ ਲਾਗੂ ਹੋਵੇਗਾ। ਬੋਰਡ ਵੱਲੋਂ ਸਾਰੇ ਸਕੂਲਾਂ ਨੂੰ ਕਰੀਅਰ ਕਾਊਂਸਲਰ ਦੀ ਨਿਯੁਕਤੀ ਲਈ ਨਿਯਮ ਬਣਾਇਆ ਗਿਆ ਹੈ। ਇਹ ਫੈਸਲਾ ਵਿਦਿਆਰਥੀਆਂ ਦੇ ਸਿਰ ਤੋਂ ਪੜ੍ਹਾਈ ਦਾ ਦਬਾਅ ਘਟਾਉਣ ਦੇ ਮੱਦੇਨਜ਼ਰ ਲਿਆ ਗਿਆ ਹੈ।

ਸੀ.ਬੀ.ਐੱਸ.ਈ. (CBSE) ਨੇ ਇਹ ਫੈਸਲਾ ਜੁਲਾਈ 2025 ਵਿੱਚ ਰਾਜਸਥਾਨ ਹਾਈ ਕੋਰਟ ਵਿੱਚ ਦਾਇਰ ਇੱਕ ਜਨਹਿਤ ਪਟੀਸ਼ਨ ਤੋਂ ਬਾਅਦ ਲਿਆ ਹੈ। ਪਟੀਸ਼ਨ ਵਿੱਚ ਵਿਦਿਆਰਥੀਆਂ 'ਤੇ ਵਧ ਰਹੇ ਪੜ੍ਹਾਈ ਦੇ ਬੋਝ, ਮਾਨਸਿਕ ਤਣਾਅ ਅਤੇ ਕਰੀਅਰ ਮਾਰਗਦਰਸ਼ਨ ਦੀ ਘਾਟ ਦਾ ਮੁੱਦਾ ਉਠਾਇਆ ਗਿਆ ਸੀ, ਜਿਸ 'ਤੇ ਅਦਾਲਤ ਨੇ ਬੋਰਡ ਤੋਂ ਜਵਾਬ ਮੰਗਿਆ ਸੀ। ਇਸ ਤੋਂ ਬਾਅਦ ਬੋਰਡ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਸਥਿਰ ਰੱਖਣ ਲਈ ਇਹ ਨਿਯਮ ਬਣਾਇਆ ਗਿਆ ਹੈ।
ਪਹਿਲਾਂ ਕੀ ਸੀ ਨਿਯਮ?
ਇਸ ਨਿਯਮ ਦੇ ਲਾਗੂ ਹੋਣ ਤੋਂ ਪਹਿਲਾਂ, CBSE ਦੇ ਸਿਰਫ਼ ਉਨ੍ਹਾਂ ਸਕੂਲਾਂ ਵਿੱਚ ਫੁੱਲ-ਟਾਈਮ ਸਾਈਕੋਲੋਜੀਕਲ ਕਾਊਂਸਲਰ ਦੀ ਨਿਯੁਕਤੀ ਦੀ ਲੋੜ ਸੀ, ਜਿਨ੍ਹਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ 300 ਤੋਂ ਵੱਧ ਵਿਦਿਆਰਥੀ ਸਨ। ਜਦਕਿ ਛੋਟੇ ਸਕੂਲਾਂ ਨੂੰ ਪਾਰਟ-ਟਾਈਮ ਕਾਊਂਸਲਰ ਰੱਖਣ ਦੀ ਇਜਾਜ਼ਤ ਸੀ।
ਕਰੀਅਰ ਕਾਊਂਸਲਰ ਲਈ ਕੀ ਹੋਵੇਗੀ ਯੋਗਤਾ?
ਕਰੀਅਰ ਕਾਊਂਸਲਰ ਅਤੇ ਵੈਲਨੈੱਸ ਟੀਚਰ ਲਈ ਮਨੋਵਿਗਿਆਨ (Psychology) ਜਾਂ ਸੋਸ਼ਲ ਵਰਕ ਵਿੱਚ ਡਿਗਰੀ ਹੋਣੀ ਲਾਜ਼ਮੀ ਹੈ। ਇਸ ਦੇ ਨਾਲ ਹੀ CBSE ਤੋਂ ਮਾਨਤਾ ਪ੍ਰਾਪਤ 50 ਘੰਟਿਆਂ ਦੀ ਸਿਖਲਾਈ (Training) ਲੈਣਾ ਜ਼ਰੂਰੀ ਹੋਵੇਗਾ। ਇਹ ਕਾਊਂਸਲਰ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਲਾਹ ਦੇਣਗੇ, ਮਾਨਸਿਕ ਸਮੱਸਿਆਵਾਂ ਦੀ ਪਛਾਣ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਦਾ ਯਤਨ ਕਰਨਗੇ।