ਅਕਾਲ ਤਖ਼ਤ ਐਕਸਪ੍ਰੈੱਸ 'ਚੋਂ 1.75 ਕਰੋੜ ਦੀ ਨਕਦੀ ਬਰਾਮਦ; ਰੇਲਵੇ ਪੁਲਿਸ ਦੀ ਵੱਡੀ ਕਾਰਵਾਈ, ਨੋਟਾਂ ਦੀਆਂ ਥੈਲੀਆਂ ਦੇਖ ਉੱਡੇ ਹੋਸ਼
ਪੰਡਤ ਦੀਨਦਿਆਲ ਉਪਾਧਿਆਏ ਰੇਲਵੇ ਸਟੇਸ਼ਨ ’ਤੇ ਸ਼ੁੱਕਰਵਾਰ ਦੀ ਰਾਤ ਨੂੰ ਜੀਆਰਪੀ ਤੇ ਆਰਪੀਐੱਫ ਦੀ ਸਾਂਝੀ ਟੀਮ ਨੇ ਅਕਾਲ ਤਖ਼ਤ ਐਕਸਪ੍ਰੈੱਸ ’ਚ ਇਕ ਕਰੋੜ 75 ਲੱਖ ਰੁਪਏ ਬਰਾਮਦ ਕੀਤੇ ਹਨ।
Publish Date: Sun, 01 Mar 2026 10:51 AM (IST)
Updated Date: Sun, 01 Mar 2026 10:53 AM (IST)
ਚੰਦੌਲੀ : ਪੰਡਤ ਦੀਨਦਿਆਲ ਉਪਾਧਿਆਏ ਰੇਲਵੇ ਸਟੇਸ਼ਨ ’ਤੇ ਸ਼ੁੱਕਰਵਾਰ ਦੀ ਰਾਤ ਨੂੰ ਜੀਆਰਪੀ ਤੇ ਆਰਪੀਐੱਫ ਦੀ ਸਾਂਝੀ ਟੀਮ ਨੇ ਅਕਾਲ ਤਖ਼ਤ ਐਕਸਪ੍ਰੈੱਸ ’ਚ ਇਕ ਕਰੋੜ 75 ਲੱਖ ਰੁਪਏ ਬਰਾਮਦ ਕੀਤੇ ਹਨ।
ਮਾਮਲੇ ਵਿਚ ਲਖਨਊ ਦੇ ਰਿਤੇਸ਼ ਤੇ ਗੁਜਰਾਤ ਦੇ ਆਨੰਦ ਨਿਵਾਸੀ ਹੀਰਾ ਕਾਰੋਬਾਰੀ ਪ੍ਰਿਨੇਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਰੇਲਗੱਡੀ ਲਖਨਊ ਤੋਂ ਹਾਵੜਾ ਜਾ ਰਹੀ ਸੀ। ਜੀਆਰਪੀ ਨੇ ਰਿਪੋਰਟ ਆਮਦਨ ਕਰ ਵਿਭਾਗ ਨੂੰ ਦੇ ਦਿੱਤੀ ਹੈ।