- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁੱਕਰਵਾਰ ਦੀ ਸਵੇਰ ਨੌਂ ਵਜੇ ਤੱਕ ਪਰਿਵਾਰ ਦੇ ਲੋਕ ਨਾ ਜਾਗੇ ਤਾਂ ਨੇੜਲੇ ਕਮਰੇ ’ਚ ਸੌਂ ਰਹੇ ਭਤੀਜੇ ਆਮਿਰ ਤੇ ਸਾਲੇ ਸਲਾਊਦੀਨ ਨੇ ਦਰਵਾਜ਼ਾ ਖੜਕਾਇਆ। ਕਾਫੀ ਦੇਰ ਬਾਅਦ ਜਾਵੇਦ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਵੀ ਗੈਸ ਦੇ ਅਸਰ ਨਾਲ ਬੇਹੋਸ਼ੀ ਦੀ ਹਾਲਤ ’ਚ ਮਿਲਿਆ।

ਜਾਸ, ਮੁਰਾਦਾਬਾਦ : ਬੰਦ ਕਮਰੇ ’ਚ ਸੁਲਗ਼ ਰਹੀ ਅੰਗੀਠੀ ’ਚੋਂ ਨਿਕਲੀ ਜ਼ਹਿਰੀਲੀ ਗੈਸ (ਕਾਰਬਨ ਮੋਨੋ ਆਕਸਾਈਡ) ਨੇ ਦੋ ਮਾਸੂਮਾਂ ਦੀ ਜਾਨ ਲੈ ਲਈ। ਜੋੜੇ ਤੇ ਇਕ ਪੁੱਤਰ ਦਾ ਇਲਾਜ ਚੱਲ ਰਿਹਾ ਹੈ। ਉੱਤਰ ਪ੍ਰਦੇਸ਼ ’ਚ ਮੁਰਾਦਾਬਾਦ ਜ਼ਿਲ੍ਹੇ ਦੇ ਰੰਪੁਰਾ ਦੇ ਨਿਵਾਸੀ ਜਾਵੇਦ ਉਰਫ ਪੱਪੂ ਦੀ ਮੁਰਾਦਾਬਾਦ-ਹਰਿਦੁਆਰ ਹਾਈਵੇ ’ਤੇ ਚਾਹ ਦੀ ਕੈਂਟੀਨ ਤੇ ਕੁਝ ਹੀ ਦੂਰੀ ’ਤੇ ਘਰ ਹੈ।
ਵੀਰਵਾਰ ਦੀ ਰਾਤ 11 ਵਜੇ ਜਾਵੇਦ, ਪਤਨੀ ਸ਼ਾਇਸਤਾ ਤੇ ਤਿੰਨ ਬੱਚਿਆਂ ਛੇ ਸਾਲਾ ਸਿਫਾਨ, ਚਾਰ ਸਾਲਾ ਆਹਿਲ ਤੇ ਤਿੰਨ ਸਾਲਾ ਆਇਰਾ ਨਾਲ ਕਮਰੇ ’ਚ ਅੰਗੀਠੀ ਬਾਲ਼ ਕੇ ਸੌਂ ਗਏ। ਅੰਗੀਠੀ ਦੇ ਧੂੰਏਂ ਨਾਲ ਨਿਕਲੀ ਜ਼ਹਿਰੀਲੀ ਗੈਸ ਕਮਰੇ ’ਚ ਵਧ ਗਈ। ਇਸ ਨਾਲ ਸਾਹ ਘੁੱਟਦਾ ਚਲਾ ਗਿਆ। ਸ਼ੁੱਕਰਵਾਰ ਦੀ ਸਵੇਰ ਨੌਂ ਵਜੇ ਤੱਕ ਪਰਿਵਾਰ ਦੇ ਲੋਕ ਨਾ ਜਾਗੇ ਤਾਂ ਨੇੜਲੇ ਕਮਰੇ ’ਚ ਸੌਂ ਰਹੇ ਭਤੀਜੇ ਆਮਿਰ ਤੇ ਸਾਲੇ ਸਲਾਊਦੀਨ ਨੇ ਦਰਵਾਜ਼ਾ ਖੜਕਾਇਆ। ਕਾਫੀ ਦੇਰ ਬਾਅਦ ਜਾਵੇਦ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਵੀ ਗੈਸ ਦੇ ਅਸਰ ਨਾਲ ਬੇਹੋਸ਼ੀ ਦੀ ਹਾਲਤ ’ਚ ਮਿਲਿਆ।
ਰੌਲਾ ਪੈਣ ’ਤੇ ਆਸਪਾਸ ਦੇ ਲੋਕ ਪੁੱਜੇ ਤੇ ਸਾਰਿਆਂ ਨੂੰ ਅਨੀਕਾ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਆਹਿਲ ਤੇ ਆਇਰਾ ਨੂੰ ਮ੍ਰਿਤਕ ਐਲਾਨ ਦਿੱਤਾ। ਵੱਡੇ ਪੁੱਤਰ ਸਿਫਾਨ, ਜਾਵੇਦ ਤੇ ਸ਼ਾਇਸਤਾ ਦਾ ਇਲਾਜ ਚੱਲ ਰਿਹਾ ਹੈ। ਸ਼ਾਇਸਤਾ ਦੀ ਸਿਹਤ ਵਧ ਵਿਗੜਨ ’ਤੇ ਉਸ ਨੂੰ ਮੇਰਠ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਉਥੇ ਹੀ, ਸਿਫਾਨ ਤੇ ਜਾਵੇਦ ਦੀ ਹਾਲਤ ’ਚ ਸੁਧਾਰ ਹੈ। ਐੱਸਪੀ ਦਿਹਾਤ ਕੁੰਵਰ ਆਕਾਸ਼ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਪੋਸਟਮਾਰਟਮ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਪੰਚਨਾਮਾ ਭਰ ਕੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ।
ਹੀਟਰ ਜਾਂ ਅੰਗੀਠੀ ਬਾਲ਼ੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਸੀਨੀਅਰ ਫਿਜ਼ੀਸ਼ੀਅਨ ਡਾ. ਪ੍ਰਭਾਤ ਚੌਧਰੀ ਦੱਸਦੇ ਹਨ ਕਿ ਠੰਢ ’ਚ ਆਮ ਤੌਰ ’ਤੇ ਲੋਕ ਬੰਦ ਕਮਰੇ ’ਚ ਹੀਟਰ ਜਾਂ ਅੰਗੀਠੀ ਬਾਲ਼ ਕੇ ਸੌਂਦੇ ਹਨ। ਇਹ ਜਾਨਲੇਵਾ ਹੈ। ਅਜਿਹੇ ’ਚ ਬਚਾਅ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਬਲੋਅਰ ਹੀਟਰ ਕਮਰੇ ਦੀ ਆਕਸੀਜਨ ਖ਼ਤਮ ਕਰਦਾ ਹੈ, ਅਜਿਹੇ ’ਚ ਇਸਦੀ ਵਰਤੋਂ ਕਰਦੇ ਸਮੇਂ ਕਮਰੇ ਦੀ ਬਾਰੀ ਜਾਂ ਰੋਸ਼ਨਦਾਨ ਆਦਿ ਖੋਲ੍ਹ ਕੇ ਰੱਖੋ। ਕਮਰੇ ’ਚ ਪਾਣੀ ਦੀ ਭਰੀ ਬਾਲਟੀ ਵੀ ਰੱਖੀ ਜਾ ਸਕਦੀ ਹੈ। ਇਹ ਇਕ ਕੁਦਰਤੀ ਹਿਊਮਿਡੀਫਾਇਰ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਨਾਲ ਹਵਾ ਦੀ ਨਮੀ ਵਧਦੀ ਹੈ, ਜੋ ਗਰਮ ਹਵਾ ਜਾਂ ਸੁੱਕੀ ਹਾਵ ਨਾਲ ਸਾਹ ਦੀ ਤਕਲੀਫ, ਖਾਜ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦੀ ਹੈ।