ਸਾਵਧਾਨ ! ਘਰ ਆਉਣ ਵਾਲਾ ਡਿਲੀਵਰੀ ਬੁਆਏ ਕਿਤੇ ਲੁਟੇਰਾ ਤਾਂ ਨਹੀਂ? ਬਲਿੰਕਿਟ ਮੁਲਾਜ਼ਮ ਨੇ ਬਜ਼ੁਰਗ ਮਹਿਲਾ ਨਾਲ ਕੀਤਾ ਵੱਡਾ ਕਾਂਡ
ਰਾਏਪੁਰ ਖੇਤਰ ਵਿੱਚ 25 ਜਨਵਰੀ ਨੂੰ ਇੱਕ ਬਜ਼ੁਰਗ ਮਹਿਲਾ ਕੁੰਤੀ ਦੇਵੀ ਜਦੋਂ ਪੈਦਲ ਜਾ ਰਹੀ ਸੀ ਤਾਂ ਇੱਕ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗਲੇ ਵਿੱਚੋਂ ਮੰਗਲਸੂਤਰ ਖੋਹ ਕੇ ਫ਼ਰਾਰ ਹੋ ਗਿਆ।
Publish Date: Wed, 28 Jan 2026 02:21 PM (IST)
Updated Date: Wed, 28 Jan 2026 02:30 PM (IST)
ਜਾਸ, ਨਵੀਂ ਦਿੱਲੀ : ਦੇਹਰਾਦੂਨ ਵਿੱਚ ਪੁਲਿਸ ਨੇ ਇੱਕ ਅਜਿਹੇ ਲੁਟੇਰੇ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਦਿਨ ਵੇਲੇ 'ਬਲਿੰਕਿਟ' (Blinkit) ਵਿੱਚ ਡਿਲੀਵਰੀ ਬੁਆਏ ਦਾ ਕੰਮ ਕਰਦਾ ਸੀ ਅਤੇ ਮੌਕਾ ਮਿਲਣ 'ਤੇ ਇਕੱਲੀਆਂ ਜਾ ਰਹੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਇਸ ਮੁਲਜ਼ਮ ਨੂੰ ਦਬੋਚ ਲਿਆ ਹੈ।
ਰਾਏਪੁਰ ਖੇਤਰ ਵਿੱਚ 25 ਜਨਵਰੀ ਨੂੰ ਇੱਕ ਬਜ਼ੁਰਗ ਮਹਿਲਾ ਕੁੰਤੀ ਦੇਵੀ ਜਦੋਂ ਪੈਦਲ ਜਾ ਰਹੀ ਸੀ ਤਾਂ ਇੱਕ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗਲੇ ਵਿੱਚੋਂ ਮੰਗਲਸੂਤਰ ਖੋਹ ਕੇ ਫ਼ਰਾਰ ਹੋ ਗਿਆ। ਮੁਲਜ਼ਮ ਦੀ ਪਛਾਣ ਸਚਿਨ, ਨਿਵਾਸੀ ਸਹਾਰਨਪੁਰ (ਯੂ.ਪੀ.) ਵਜੋੋਂ ਹੋਈ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਨੂੰ ਮਹਿੰਗੇ ਸ਼ੌਕ ਪੂਰੇ ਕਰਨ ਲਈ ਪੈਸਿਆਂ ਦੀ ਲੋੜ ਸੀ ਅਤੇ ਉਸ ਸਿਰ ਕਾਫੀ ਕਰਜ਼ਾ ਚੜ੍ਹਿਆ ਹੋਇਆ ਸੀ। ਉਹ ਡਿਲੀਵਰੀ ਦੇ ਬਹਾਨੇ ਇਕੱਲੀਆਂ ਔਰਤਾਂ ਦੀ ਰੈਕੀ ਕਰਦਾ ਸੀ। ਪੁਲਿਸ ਨੇ ਉਸ ਕੋਲੋਂ ਲੁੱਟਿਆ ਹੋਇਆ ਮੰਗਲਸੂਤਰ ਬਰਾਮਦ ਕਰ ਲਿਆ ਹੈ।
ਆਈਫੋਨ (iPhone) ਚੋਰੀ
ਪਟੇਲਨਗਰ ਖੇਤਰ ਵਿੱਚ ਮਹਿੰਗੇ ਮੋਬਾਈਲਾਂ ਦੇ ਸ਼ੌਕੀਨ ਤਿੰਨ ਨੌਜਵਾਨਾਂ ਨੇ ਇੱਕ ਦੁਕਾਨ ਤੋਂ ਆਈਫੋਨ ਚੋਰੀ ਕੀਤੇ ਸਨ। ਪੁਲਿਸ ਨੇ ਮੰਗਲਵਾਰ ਨੂੰ ਸੂਚਨਾ ਦੇ ਆਧਾਰ 'ਤੇ ਆਸ਼ੂ ਕੁਮਾਰ, ਕੇਸ਼ਵ ਡਬਰਾਲ ਅਤੇ ਸੁਧਾਂਸ਼ੂ ਬਡੋਨੀ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ ਚੋਰੀ ਕੀਤੇ ਦੋ ਆਈਫੋਨ ਬਰਾਮਦ ਹੋਏ ਹਨ।
ਢਾਈ ਲੱਖ ਦੇ ਗਹਿਣੇ ਚੋਰੀ
ਨਹਿਰੂ ਕਲੋਨੀ ਪੁਲਿਸ ਨੇ ਡਿਫੈਂਸ ਕਲੋਨੀ ਵਿੱਚ ਹੋਈ ਇੱਕ ਵੱਡੀ ਚੋਰੀ ਦੀ ਗੁੱਥੀ ਸੁਲਝਾ ਲਈ ਹੈ। ਮੁਲਜ਼ਮ ਸਾਹਿਲ ਉਰਫ਼ ਬਾਦਸ਼ਾਹ, ਜੋ ਕਿ ਤਰਨਤਾਰਨ (ਪੰਜਾਬ) ਦਾ ਰਹਿਣ ਵਾਲਾ ਹੈ। ਮੁਲਜ਼ਮ ਕੋਲੋਂ ਕਰੀਬ 2.5 ਲੱਖ ਰੁਪਏ ਦੀ ਜਵੈਲਰੀ ਬਰਾਮਦ ਕੀਤੀ ਗਈ ਹੈ। ਉਸ ਨੇ 31 ਦਸੰਬਰ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।