ਓਮਾਨ ਦੇ ਨੇੜੇ ਜਹਾਜ਼ ‘ਤੇ ਹਮਲਾ: 3 ਭਾਰਤੀ ਲਾਪਤਾ, 21 ਨੂੰ ਬਚਾਇਆ ਗਿਆ; ਵਿਦੇਸ਼ ਮੰਤਰਾਲੇ ਨੇ ਦੁੱਖ ਜਤਾਇਆ
ਓਮਾਨ ਦੇ ਤਟ ਨੇੜੇ ਇੱਕ ਵਪਾਰਕ ਜਹਾਜ਼ ‘Settebello’ ‘ਤੇ ਹੋਏ ਹਮਲੇ ਵਿੱਚ 24 ਭਾਰਤੀ ਕ੍ਰੂ ਮੈਂਬਰਾਂ ਵਿਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ 3 ਭਾਰਤੀ ਅਜੇ ਵੀ ਲਾਪਤਾ ਹਨ। ਇਸ ਘਟਨਾ ‘ਤੇ ਭਾਰਤ ਦਾ ਵਿਦੇਸ਼ ਮੰਤਰਾਲਾ ਨੇ ਬਿਆਨ ਜਾਰੀ ਕਰਕੇ ਦੁੱਖ ਪ੍ਰਗਟ ਕੀਤਾ ਹੈ ਅਤੇ ਹਮਲੇ ਦੀ ਨਿੰਦਾ ਕੀਤੀ ਹੈ।
Publish Date: Wed, 10 Jun 2026 08:53 PM (IST)
Updated Date: Wed, 10 Jun 2026 08:55 PM (IST)
ਡਿਜ਼ਿਟਲ ਡੈਸਕ, ਮਸਕਟ। ਓਮਾਨ ਦੇ ਤਟ ਨੇੜੇ ਇੱਕ ਵਪਾਰਕ ਜਹਾਜ਼ ‘Settebello’ ‘ਤੇ ਹੋਏ ਹਮਲੇ ਵਿੱਚ 24 ਭਾਰਤੀ ਕ੍ਰੂ ਮੈਂਬਰਾਂ ਵਿਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦਕਿ 3 ਭਾਰਤੀ ਅਜੇ ਵੀ ਲਾਪਤਾ ਹਨ। ਇਸ ਘਟਨਾ ‘ਤੇ ਭਾਰਤ ਦਾ ਵਿਦੇਸ਼ ਮੰਤਰਾਲਾ ਨੇ ਬਿਆਨ ਜਾਰੀ ਕਰਕੇ ਦੁੱਖ ਪ੍ਰਗਟ ਕੀਤਾ ਹੈ ਅਤੇ ਹਮਲੇ ਦੀ ਨਿੰਦਾ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਮਸਕਟ ਵਿੱਚ ਭਾਰਤੀ ਦੂਤਾਵਾਸ ਸਥਿਤੀ ‘ਤੇ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਅਤੇ ਓਮਾਨ ਅਧਿਕਾਰੀਆਂ ਨਾਲ ਮਿਲ ਕੇ ਖੋਜ ਅਤੇ ਬਚਾਅ ਕਾਰਵਾਈ ਵਿੱਚ ਸਹਿਯੋਗ ਕਰ ਰਿਹਾ ਹੈ। ਫਿਲਹਾਲ ਲਾਪਤਾ ਤਿੰਨ ਭਾਰਤੀ ਨਾਗਰਿਕਾਂ ਦੀ ਭਾਲ ਲਈ ਰੈਸਕਿਊ ਓਪਰੇਸ਼ਨ ਜਾਰੀ ਹੈ।