ਮਦਦ ਮੰਗਣਾ ਪਿਆ ਮਹਿੰਗਾ : ਬੁਆਏਫ੍ਰੈਂਡ ਦੇ ਧੋਖੇ ਤੋਂ ਬਾਅਦ ਅਜਨਬੀ ਨੇ ਕੀਤਾ ਜਬਰ-ਜਨਾਹ, ਛੱਤ ਤੋਂ ਸੁੱਟ ਕੇ ਲੈ ਲਈ ਜਾਨ
ਜਗਤਸਿੰਘਪੁਰ ਦੇ ਐਸਪੀ (SP) ਅਨੁਸਾਰ, ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਅਗਵਾ, ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ ਹੇਠ ਬੀਐਨਐਸ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੀੜਤਾ ਦੇ ਭਰਾ ਨੇ 25 ਫਰਵਰੀ ਨੂੰ ਪਾਰਾਦੀਪ ਮਾਡਲ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
Publish Date: Sat, 28 Feb 2026 11:38 AM (IST)
Updated Date: Sat, 28 Feb 2026 11:48 AM (IST)
ਜਾਸ, ਓਡੀਸ਼ਾ : ਓਡੀਸ਼ਾ ਦੇ ਪਾਰਾਦੀਪ ਕਸਬੇ ਵਿੱਚ ਵਾਪਰੀ ਇਸ ਘਟਨਾ ਨੇ ਸੂਬੇ ਵਿੱਚ ਔਰਤਾਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਮੁਤਾਬਕ ਪੀੜਤਾ ਨਾਲ ਦੋ ਵੱਖ-ਵੱਖ ਥਾਵਾਂ 'ਤੇ ਦਰਿੰਦਗੀ ਹੋਈ। ਇਹ ਘਟਨਾ 22 ਫਰਵਰੀ ਨੂੰ ਲੜਕੀ ਦੇ ਬੁਆਏਫ੍ਰੈਂਡ ਨੇ ਉਸ ਨਾਲ ਜ਼ਬਰਦਸਤੀ ਕੀਤੀ।
ਉਸੇ ਦਿਨ ਮਦਦ ਦਾ ਵਾਅਦਾ ਕਰਨ ਵਾਲੇ ਇੱਕ ਅਜਨਬੀ ਵਿਅਕਤੀ ਨੇ ਉਸ ਨੂੰ ਅਗਵਾ ਕਰ ਲਿਆ। ਉਹ ਉਸ ਨੂੰ ਚੋਥੀ ਮੰਜ਼ਿਲ ਦੀ ਇਮਾਰਤ ਦੀ ਛੱਤ 'ਤੇ ਲੈ ਗਿਆ, ਜਿੱਥੇ ਉਸ ਨੇ ਮੁੜ ਪੀੜਤਾ ਨਾਲ ਜਬਰ-ਜ਼ਨਾਹ ਕੀਤਾ। ਹੈਵਾਨੀਅਤ ਤੋਂ ਬਾਅਦ ਮੁਲਜ਼ਮ ਨੇ ਪੀੜਤਾ ਨੂੰ ਚਾਰ ਮੰਜ਼ਿਲਾ ਇਮਾਰਤ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਗਲੀ ਸਵੇਰ ਉਸ ਦੀ ਲਾਸ਼ ਬਰਾਮਦ ਹੋਈ।
ਜਗਤਸਿੰਘਪੁਰ ਦੇ ਐਸਪੀ (SP) ਅਨੁਸਾਰ, ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਅਗਵਾ, ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ ਹੇਠ ਬੀਐਨਐਸ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੀੜਤਾ ਦੇ ਭਰਾ ਨੇ 25 ਫਰਵਰੀ ਨੂੰ ਪਾਰਾਦੀਪ ਮਾਡਲ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
ਸਿਆਸੀ ਪ੍ਰਤੀਕਿਰਿਆ ਤੇ ਸਰਕਾਰ 'ਤੇ ਨਿਸ਼ਾਨਾ
ਬੀਜੇਡੀ (BJD) ਮੁਖੀ ਅਤੇ ਵਿਰੋਧੀ ਧਿਰ ਦੇ ਨੇਤਾ ਨਵੀਨ ਪਟਨਾਇਕ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਸੂਬਾ ਸਰਕਾਰ 'ਤੇ ਤਿੱਖੇ ਹਮਲੇ ਕੀਤੇ। ਪਟਨਾਇਕ ਨੇ ਕਿਹਾ, "ਨਾਬਾਲਗ ਕੁੜੀਆਂ ਤੋਂ ਲੈ ਕੇ ਦਿਵਿਆਂਗ ਮੁਟਿਆਰਾਂ ਤੱਕ, ਕੋਈ ਵੀ ਸੁਰੱਖਿਅਤ ਨਹੀਂ ਹੈ। ਕੀ ਸੂਬੇ ਵਿੱਚ ਅਜੇ ਵੀ ਕਾਨੂੰਨ ਦਾ ਰਾਜ ਹੈ?" ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਭਾਸ਼ਣ ਦਿੰਦੀ ਹੈ, ਜਦੋਂ ਕਿ ਜ਼ਮੀਨੀ ਹਕੀਕਤ ਚਿੰਤਾਜਨਕ ਹੈ। ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਦੇ ਹੌਸਲੇ ਵਧ ਰਹੇ ਹਨ।