ਮਨੀ ਲਾਂਡ੍ਰਿੰਗ 'ਚ ਫਸਿਆ ਅੰਸਲ ਗਰੁੱਪ: ED ਨੇ ਆਗਰਾ ਸਥਿਤ ਕਰੋੜਾਂ ਦੀ ਰਿਹਾਇਸ਼ੀ ਜ਼ਮੀਨ ਕੀਤੀ ਸੀਜ਼; 278 FIRs ਤੋਂ ਬਾਅਦ ਹੋਈ ਵੱਡੀ ਕਾਰਵਾਈ
ਈਡੀ ਨੇ ਮਨੀ ਲਾਂਡ੍ਰਿੰਗ ਮਾਮਲੇ ਦੀ ਜਾਂਚ ਤਹਿਤ ਅੰਸਲ ਪ੍ਰਾਪਰਟੀਜ਼ ਐਂਡ ਇੰਫ੍ਰਾਸਟ੍ਰਕਚਰ ਲਿਮਟਿਡ (ਏਪੀਆਈਐੱਲ) ਤੇ ਉਸ ਦੇ ਪ੍ਰਮੋਟਰਾਂ ਨਾਲ ਜੁੜੀਆਂ 313.12 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਕੁਰਕ ਕਰ ਲਈਆਂ ਹਨ।
Publish Date: Thu, 12 Mar 2026 11:09 AM (IST)
Updated Date: Thu, 12 Mar 2026 11:11 AM (IST)
ਨਵੀਂ ਦਿੱਲੀ : ਈਡੀ ਨੇ ਮਨੀ ਲਾਂਡ੍ਰਿੰਗ ਮਾਮਲੇ ਦੀ ਜਾਂਚ ਤਹਿਤ ਅੰਸਲ ਪ੍ਰਾਪਰਟੀਜ਼ ਐਂਡ ਇੰਫ੍ਰਾਸਟ੍ਰਕਚਰ ਲਿਮਟਿਡ (ਏਪੀਆਈਐੱਲ) ਤੇ ਉਸ ਦੇ ਪ੍ਰਮੋਟਰਾਂ ਨਾਲ ਜੁੜੀਆਂ 313.12 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਕੁਰਕ ਕਰ ਲਈਆਂ ਹਨ।
ਈਡੀ ਮੁਤਾਬਕ, ਕੁਰਕ ਕੀਤੀਆਂ ਜਾਇਦਾਦਾਂ ਉੱਤਰ ਪ੍ਰਦੇਸ਼ ਦੇ ਆਗਰਾ ਵਿਚ 9.08 ਹੈਕਟੇਅਰ ਖੇਤਰ ਵਿਚ ਫੈਲੀ ਰਿਹਾਇਸ਼ੀ ਜ਼ਮੀਨ ਦੇ ਟੁਕੜੇ ਹਨ। ਇਹ ਜਾਇਦਾਦਾਂ ਏਪੀਆਈਐੱਲ ਨਾਲ ਜੁੜੀਆਂ ਕੰਪਨੀਆਂ ਦੇ ਨਾਂ ’ਤੇ ਦਰਜ ਹਨ। ਲਖਨਊ ਸਥਿਤ ਈਡੀ ਦੇ ਜ਼ੋਨਲ ਦਫ਼ਤਰ ਨੇ ਇਹ ਕਾਰਵਾਈ ਪੀਐੱਮਐੱਲਏ, 2002 ਤਹਿਤ ਕੀਤੀ ਹੈ।