ਈਰਾਨ ਜੰਗ ਕਾਰਨ ਦਿੱਲੀ-ਮੁੰਬਈ ਏਅਰਪੋਰਟ 'ਤੇ 100 ਉਡਾਣਾਂ ਰੱਦ, ਯਾਤਰੀਆਂ ਨੂੰ ਹੋ ਰਹੀ ਪਰੇਸ਼ਾਨੀ
ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਉਡਾਣਾਂ ਦੇ ਸੰਚਾਲਨ 'ਤੇ ਮਾੜਾ ਅਸਰ ਪਿਆ ਹੈ। ਸ਼ਨੀਵਾਰ ਨੂੰ ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ 'ਤੇ ਘੱਟੋ-ਘੱਟ 100 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਮੁਤਾਬਕ, ਮੁੰਬਈ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ 35 ਉਡਾਣਾਂ ਅਤੇ ਆਉਣ ਵਾਲੀਆਂ 36 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਦਿੱਲੀ ਹਵਾਈ ਅੱਡੇ 'ਤੇ ਰਵਾਨਾ ਹੋਣ ਵਾਲੀਆਂ 22 ਉਡਾਣਾਂ ਅਤੇ ਆਉਣ ਵਾਲੀਆਂ 17 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
Publish Date: Sun, 08 Mar 2026 11:01 AM (IST)
Updated Date: Sun, 08 Mar 2026 11:03 AM (IST)
ਪੀ.ਟੀ.ਆਈ., ਨਵੀਂ ਦਿੱਲੀ। ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਉਡਾਣਾਂ ਦੇ ਸੰਚਾਲਨ 'ਤੇ ਮਾੜਾ ਅਸਰ ਪਿਆ ਹੈ। ਸ਼ਨੀਵਾਰ ਨੂੰ ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ 'ਤੇ ਘੱਟੋ-ਘੱਟ 100 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
ਅਧਿਕਾਰੀਆਂ ਮੁਤਾਬਕ, ਮੁੰਬਈ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ 35 ਉਡਾਣਾਂ ਅਤੇ ਆਉਣ ਵਾਲੀਆਂ 36 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਦਿੱਲੀ ਹਵਾਈ ਅੱਡੇ 'ਤੇ ਰਵਾਨਾ ਹੋਣ ਵਾਲੀਆਂ 22 ਉਡਾਣਾਂ ਅਤੇ ਆਉਣ ਵਾਲੀਆਂ 17 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
ਦਿੱਲੀ ਹਵਾਈ ਅੱਡੇ ਦੇ ਆਪਰੇਟਰ ਡਾਇਲ ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ ਕਿ ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤਾਂ ਕਾਰਨ ਪੱਛਮ ਵੱਲ ਜਾਣ ਵਾਲੀਆਂ ਕੁਝ ਅੰਤਰਰਾਸ਼ਟਰੀ ਉਡਾਣਾਂ ਵਿੱਚ ਦੇਰੀ ਹੋ ਸਕਦੀ ਹੈ ਜਾਂ ਉਹਨਾਂ ਦੇ ਸ਼ਡਿਊਲ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ 28 ਫਰਵਰੀ ਨੂੰ ਸ਼ੁਰੂ ਹੋਈ ਜੰਗ ਨੇ ਉਡਾਣਾਂ ਦੇ ਸੰਚਾਲਨ 'ਤੇ ਕਾਫੀ ਅਸਰ ਪਾਇਆ ਹੈ, ਕਿਉਂਕਿ ਪੱਛਮੀ ਏਸ਼ੀਆ ਦੇ ਕੁਝ ਦੇਸ਼ਾਂ ਵਿੱਚ ਹਵਾਈ ਖੇਤਰ ਬੰਦ ਹਨ। ਕਈ ਏਅਰਲਾਈਨਾਂ ਸਿਰਫ਼ ਕੁਝ ਖਾਸ ਸੇਵਾਵਾਂ ਦਾ ਹੀ ਸੰਚਾਲਨ ਕਰ ਰਹੀਆਂ ਹਨ।