Delhi Vidhan Sabha Chunav 2020 Exit Poll : ਦਿੱਲੀ 'ਚ ਇਕ ਵਾਰ ਫਿਰ ਆਪ, ਭਾਜਪਾ ਨੂੰ ਮਿਲ ਰਿਹਾ ਵਾਧਾ, ਕਾਂਗਰਸ ਦਾ ਸੁਪੜਾ ਸਾਫ਼
Delhi Vidhan Sabha Chunav 2020 Exit Poll: ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ ਲਈ ਵੋਟਿੰਗ ਪੂਰੀ ਹੋਣ ਤੋਂ ਬਾਅਦ ਅੱਜ ਦੇਰ ਸ਼ਾਮ ਨੂੰ ਐਗਜ਼ਿਟ ਪੋਲ ਜਾਰੀ ਹੋਵੇਗਾ। ਚੋਣ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਪੋਲਿੰਗ ਤੋਂ ਪਹਿਲਾਂ ਕਿਸੇ ਤਰ੍ਹਾਂ ਦਾ ਪੋਲ ਜਾਰੀ ਨਹੀਂ ਕੀਤਾ ਜਾ ਸਕਦਾ। ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਕਾਰ ਮੁੱਖ ਮੁਕਾਬਲਾ ਹੈ। ਇਨ੍ਹਾਂ ਚੋਣਾਂ 'ਚ 600 ਤੋਂ ਜ਼ਿਆਦਾ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਪਤਾ ਲੱਗ ਜਾਵੇਗਾ ਕਿ ਇਸ ਵਾਰ ਦਿੱਲੀ 'ਚ ਕਿਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਜਿੱਥੋਂ ਤਕ ਐਗਜ਼ਿਟ ਪੋਲ ਦੀ ਗੱਲ, ਇਹ ਅੱਜ ਸ਼ਾਮ 6:30 ਵਜੇ ਤਕ ਸਾਹਮਣੇ ਆ ਸਕਦਾ ਹੈ।
Publish Date: Sat, 08 Feb 2020 06:15 PM (IST)
Updated Date: Sun, 09 Feb 2020 09:22 AM (IST)