'ਕਭੀ ਅਲਵਿਦਾ ਨਾ ਕਹਿਨਾ' ਸਿਰਲੇਖ ਹੇਠ ਵਿਦਾਇਗੀ ਸਮਾਗਮ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 13 Feb 2026 08:03 PM (IST)
Updated Date: Sat, 14 Feb 2026 06:27 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਏਕਮ ਪਬਲਿਕ ਸਕੂਲ ਮਹਿਤਪੁਰ ’ਚ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਹ ਜਾਣਕਾਰੀ ਸਕੂਲ ਡਾਇਰੈਕਟਰ ਨਿਰਮਲ ਸਿੰਘ ਥਿੰਦ ਤੇ ਪ੍ਰਿੰਸੀਪਲ ਅਮਨਦੀਪ ਕੌਰ ਵੱਲੋਂ ਸਾਂਝੇ ਤੌਰ ’ਤੇ ਦਿੱਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ ਮੈਂਬਰਾਂ ਵੱਲੋਂ ਸਾਂਝੇ ਤੌਰ ’ਤੇ ਰਿਬਨ ਕੱਟਣ ਉਪਰੰਤ ਕੀਤੀ ਗਈ। ਉਸ ਤੋਂ ਤੁਰੰਤ ਬਾਅਦ ਬੈਜ ਸੈਰੇਮਨੀ ਹੋਈ। ਇਸ ਮੌਕੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। 12ਵੀਂ ਦੇ ਸਾਰੇ ਹੀ ਵਿਦਿਆਰਥੀਆਂ ਨੂੰ ਖੂਬਸੂਰਤ ਟੈਗ ਲਗਾ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ 11ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਵੀ ਦਿੱਤੇ ਗਏ। ਇਸੇ ਤਰ੍ਹਾਂ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਆਪਣੇ ਸਾਰੇ ਹੀ ਅਧਿਆਪਕਾਂ ਪ੍ਰਤੀ ਆਪਣੇ ਸੁਨੇਹ ਨੂੰ ਖੂਬਸੂਰਤ ਸ਼ਬਦਾਂ ਨਾਲ ਪ੍ਰਗਟ ਕਰਦੇ ਹੋਏ ਆਪਣੀ ਤਰਫੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਦਿੱਤੇ ਗਏ। ਇਸ ਮੌਕੇ 12ਵੀਂ ਦੀ ਵਿਦਿਆਰਥਣ ਇਸ਼ਮੀਤ ਕੌਰ( ਆਰਟਸ) ਨੇ ਮਿਸ ਫੇਅਰਵੈੱਲ ਅਤੇ ਨਵਦੀਪ ਸਿੰਘ (ਨਾਨ ਮੈਡੀਕਲ) ਨੇ ਮਿਸਟਰ ਫੇਅਰਵੈੱਲ ਦਾ ਖਿਤਾਬ ਜਿੱਤਿਆ। ਸਕੂਲ ਪ੍ਰਿੰਸੀਪਲ ਅਮਨਦੀਪ ਕੌਰ ਵੱਲੋਂ ਬੱਚਿਆਂ ਪ੍ਰਤੀ ਆਪਣੇ ਸਨੇਹ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ’ਚ ਬਿਆਨ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਅਧਿਆਪਕਾਂ ਜਿਨ੍ਹਾਂ ’ਚ ਪਰਮਿੰਦਰ ਸਿੰਘ, ਦਵਿੰਦਰ ਸ਼ਰਮਾ, ਪੂਨਮ ਸ਼ਰਮਾ, ਰੀਚਾ, ਮੀਨਾਕਸ਼ੀ, ਉਰਵਸ਼ੀ ਤੇ ਵਿਦਿਆਰਥੀਆਂ ਵੱਲੋਂ ਨਿਭਾਈ ਗਈ। ਸਕੂਲ ਦੀ ਪੰਜਾਬੀ ਵਿਭਾਗ ਦੀ ਹੈੱਡ ਦਲਵੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸੰਚਾਲਨ ਸਕੂਲ ਕੋ-ਆਰਡੀਨੇਟਰ ਸਵਪਨਦੀਪ ਕੌਰ, ਕਮਲਪ੍ਰੀਤ ਕੌਰ ਤੇ ਰਣਜੋਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਦਲਜੀਤ ਕੌਰ, ਸਮੀਕਸ਼ਾ ਸ਼ਰਮਾ, ਬਲਾਕ ਹੈੱਡ ਚੇਤਨਾ ਰਾਜਦੇਵ, ਰਾਜਵਿੰਦਰ ਕੌਰ, ਦਵਿੰਦਰ ਨਾਹਰ, ਨੇਹਾ ਭੱਲਾ, ਮਾਈਕਲ, ਐਡਮਿਨ ਹੈੱਡ ਸਮੀਰ ਤੇ ਬਾਕੀ ਸਭ ਅਧਿਆਪਕ ਹਾਜ਼ਰ ਸਨ।