ਵੈਭਵ ਸੂਰਿਆਵੰਸ਼ੀ ਦੀ ਇਕ ਆਦਤ ਕੋਈ ਸੁਧਾਰ ਨਹੀਂ ਪਾ ਰਿਹਾ, ਨੌਜਵਾਨ ਬੱਲੇਬਾਜ਼ ਦੀ ਮਜ਼ੇਦਾਰ ਹਰਕਤ ਦਾ ਜਿਤੇਸ਼ ਸ਼ਰਮਾ ਨੇ ਕੀਤਾ ਖੁਲਾਸਾ
ਜਿਤੇਸ਼ ਸ਼ਰਮਾ ਨੇ ਹਾਸੇ-ਮਜ਼ਾਕ ਵਾਲੇ ਅੰਦਾਜ਼ ਵਿੱਚ ਡਿਵਿਲੀਅਰਜ਼ ਦੀ ਗੱਲ ਨਾਲ ਅਸਹਿਮਤੀ ਜਤਾਈ। ਜਿਤੇਸ਼ ਨੇ ਵੈਭਵ ਦੇ ਮੈਦਾਨ ਤੋਂ ਬਾਹਰ ਦੇ ਰਵੱਈਏ ਬਾਰੇ ਖੁਲਾਸਾ ਕਰਦਿਆਂ ਕਿਹਾ, "ਵੈਭਵ ਅਜੇ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਨਹੀਂ ਹੈ। ਮੈਂ ਉਸ ਨੂੰ ਵਾਰ-ਵਾਰ ਸਮਝਾਉਂਦਾ ਹਾਂ ਕਿ ਰਾਤ ਨੂੰ ਆਈਸਕ੍ਰੀਮ ਨਾ ਖਾਇਆ ਕਰੇ
Publish Date: Tue, 24 Mar 2026 03:05 PM (IST)
Updated Date: Tue, 24 Mar 2026 03:12 PM (IST)
ਨਵੀਂ ਦਿੱਲੀ : ਵੈਭਵ ਸੂਰਿਆਵੰਸ਼ੀ, ਜਿਸ ਦੀ ਤੁਲਨਾ ਦੁਨੀਆ ਭਰ ਦੇ ਦਿੱਗਜ ਕ੍ਰਿਸ ਗੇਲ ਨਾਲ ਕੀਤੀ ਜਾ ਰਹੀ ਹੈ, ਆਪਣੀ ਧਮਾਕੇਦਾਰ ਬੱਲੇਬਾਜ਼ੀ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏਬੀ ਡਿਵਿਲੀਅਰਜ਼ ਦੇ ਯੂਟਿਊਬ ਚੈਨਲ 'ਤੇ ਗੱਲਬਾਤ ਦੌਰਾਨ ਜਿਤੇਸ਼ ਸ਼ਰਮਾ ਨੇ ਵੈਭਵ ਦੇ ਨਿੱਜੀ ਅਨੁਸ਼ਾਸਨ ਨੂੰ ਲੈ ਕੇ ਇੱਕ ਮਜ਼ੇਦਾਰ ਟਿੱਪਣੀ ਕੀਤੀ ਹੈ।
ਏਬੀ ਡਿਵਿਲੀਅਰਜ਼ ਨੇ ਕੀਤੀ ਤਾਰੀਫ਼
ਗੱਲਬਾਤ ਦੌਰਾਨ ਏਬੀ ਡਿਵਿਲੀਅਰਜ਼ ਨੇ ਵੈਭਵ ਦੀ ਪ੍ਰੋਫੈਸ਼ਨਲਿਜ਼ਮ ਅਤੇ ਮੈਚਿਓਰਿਟੀ (ਸਮਝਦਾਰੀ) ਦੀ ਰੱਜ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ, "ਉਹ ਇੱਕ ਮਹਾਨ ਖਿਡਾਰੀ ਹੈ। ਮੈਂ ਉਸ ਨੂੰ ਅੰਡਰ-19 ਦੌਰਾਨ ਦੇਖਿਆ ਸੀ। ਆਈਪੀਐਲ ਵਰਗੀਆਂ ਵੱਡੀਆਂ ਲੀਗਾਂ ਵਿੱਚ ਖੇਡਣ ਦੇ ਬਾਵਜੂਦ ਉਸ ਨੇ ਆਪਣੀ ਖੇਡ ਦਾ ਤਰੀਕਾ ਨਹੀਂ ਬਦਲਿਆ। ਉਹ ਆਪਣੀ ਉਮਰ ਦੇ ਹਿਸਾਬ ਨਾਲ ਬਹੁਤ ਪ੍ਰੋਫੈਸ਼ਨਲ ਅਤੇ ਸਮਝਦਾਰ ਹੈ।"
ਜਿਤੇਸ਼ ਸ਼ਰਮਾ ਨੇ ਖੋਲ੍ਹਿਆ 'ਆਈਸਕ੍ਰੀਮ' ਦਾ ਰਾਜ਼
ਹਾਲਾਂਕਿ, ਜਿਤੇਸ਼ ਸ਼ਰਮਾ ਨੇ ਹਾਸੇ-ਮਜ਼ਾਕ ਵਾਲੇ ਅੰਦਾਜ਼ ਵਿੱਚ ਡਿਵਿਲੀਅਰਜ਼ ਦੀ ਗੱਲ ਨਾਲ ਅਸਹਿਮਤੀ ਜਤਾਈ। ਜਿਤੇਸ਼ ਨੇ ਵੈਭਵ ਦੇ ਮੈਦਾਨ ਤੋਂ ਬਾਹਰ ਦੇ ਰਵੱਈਏ ਬਾਰੇ ਖੁਲਾਸਾ ਕਰਦਿਆਂ ਕਿਹਾ, "ਵੈਭਵ ਅਜੇ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਨਹੀਂ ਹੈ। ਮੈਂ ਉਸ ਨੂੰ ਵਾਰ-ਵਾਰ ਸਮਝਾਉਂਦਾ ਹਾਂ ਕਿ ਰਾਤ ਨੂੰ ਆਈਸਕ੍ਰੀਮ ਨਾ ਖਾਇਆ ਕਰੇ ਪਰ ਉਹ ਮੇਰੀ ਗੱਲ ਬਿਲਕੁਲ ਨਹੀਂ ਮੰਨਦਾ।"
ਭਾਵੇਂ ਜਿਤੇਸ਼ ਨੇ ਇਹ ਗੱਲ ਮਜ਼ਾਕ ਵਿੱਚ ਕਹੀ ਹੈ ਪਰ ਇਹ ਖਿਡਾਰੀਆਂ ਦੇ ਅਨੁਸ਼ਾਸਨ ਅਤੇ ਫਿਟਨੈਸ ਵੱਲ ਇਸ਼ਾਰਾ ਕਰਦੀ ਹੈ। ਛੋਟੀ ਉਮਰ ਵਿੱਚ ਵੱਡੀ ਸਫਲਤਾ ਮਿਲਣ ਤੋਂ ਬਾਅਦ ਖਾਣ-ਪੀਣ ਅਤੇ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।
IPL 2026 'ਤੇ ਨਜ਼ਰਾਂ
ਵੈਭਵ ਸੂਰਿਆਵੰਸ਼ੀ ਨੇ ਪਿਛਲੇ ਸੀਜ਼ਨ ਵਿੱਚ ਆਪਣੇ ਬੱਲੇ ਨਾਲ ਕਾਫੀ ਤਬਾਹੀ ਮਚਾਈ ਸੀ। ਹੁਣ ਆਈਪੀਐਲ ਦੇ 19ਵੇਂ ਸੀਜ਼ਨ (2026) ਤੋਂ ਪਹਿਲਾਂ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇਹ ਨੌਜਵਾਨ ਖਿਡਾਰੀ ਇੱਕ ਵਾਰ ਫਿਰ ਆਪਣੀ ਖੇਡ ਨਾਲ ਸਭ ਨੂੰ ਹੈਰਾਨ ਕਰ ਦੇਵੇਗਾ।