- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Suryakumar Yadav Bows to Sanju Samson Video: ਭਾਰਤੀ ਕ੍ਰਿਕਟ ਟੀਮ ਨੇ ਈਡਨ ਗਾਰਡਨ ਦੇ ਮੈਦਾਨ 'ਤੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2026 ਦੇ ਸੈਮੀਫਾਈਨਲ ਵਿੱਚ ਸ਼ਾਨਦਾਰ ਐਂਟਰੀ ਕੀਤੀ ਹੈ। ਈਡਨ ਗਾਰਡਨ ਵਿੱਚ ਸੁਪਰ-8 ਦੇ ਆਪਣੇ ਆਖਰੀ ਮੈਚ ਵਿੱਚ ਭਾਰਤ ਵੱਲੋਂ ਸੰਜੂ ਸੈਮਸਨ ਨੇ ਇੱਕ 'ਮਾਸਟਰ ਕਲਾਸ' ਪਾਰੀ ਖੇਡੀ ਅਤੇ ਭਾਰਤ ਨੂੰ ਜਿੱਤ ਦਿਵਾਈ।

ਹੁਣ ਭਾਰਤੀ ਟੀਮ ਦਾ ਸਾਹਮਣਾ ਇੰਗਲੈਂਡ ਨਾਲ ਟੀ-20 ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ ਵਿੱਚ 5 ਮਾਰਚ ਨੂੰ ਹੋਣਾ ਹੈ। ਇਸ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕਿ ਵੈਸਟਇੰਡੀਜ਼ 'ਤੇ ਮਿਲੀ ਜਿੱਤ ਤੋਂ ਬਾਅਦ ਭਾਰਤੀ ਖਿਡਾਰੀਆਂ ਦੇ ਕਿਹੜੇ ਪਲ ਵਾਇਰਲ ਹੋ ਰਹੇ ਹਨ।
IND vs WI, T20 ਵਿਸ਼ਵ ਕੱਪ 2026: ਭਾਰਤ ਦੀ ਜਿੱਤ ਤੋਂ ਬਾਅਦ ਦੇ ਖ਼ਾਸ ਪਲ
1. ਕੋਚ ਗੰਭੀਰ ਨੇ ਸੰਜੂ ਸੈਮਸਨ ਨੂੰ ਲਗਾਇਆ ਗਲੇ
ਵੈਸਟਇੰਡੀਜ਼ 'ਤੇ ਮਿਲੀ ਜਿੱਤ ਤੋਂ ਬਾਅਦ ਜਿਵੇਂ ਹੀ ਭਾਰਤੀ ਟੀਮ ਨੇ ਸੈਮੀਫਾਈਨਲ ਵਿੱਚ ਐਂਟਰੀ ਕੀਤੀ, ਤਾਂ ਭਾਰਤੀ ਟੀਮ ਦੇ ਡਗਆਊਟ ਦਾ ਨਜ਼ਾਰਾ ਦੇਖਣ ਯੋਗ ਸੀ। ਕੋਚ ਗੌਤਮ ਗੰਭੀਰ ਮੈਦਾਨ 'ਤੇ ਦੌੜਦੇ ਹੋਏ ਪਹੁੰਚੇ ਅਤੇ ਉਨ੍ਹਾਂ ਨੇ ਸੰਜੂ ਸੈਮਸਨ ਨੂੰ 'ਜਾਦੂ ਦੀ ਝੱਪੀ' ਪਾਈ। ਭਾਰਤੀ ਟੀਮ ਦੇ ਹੈੱਡ ਕੋਚ ਦੇ ਨਾਲ-ਨਾਲ ਬਾਕੀ ਖਿਡਾਰੀਆਂ ਨੇ ਵੀ ਮੈਚ ਤੋਂ ਬਾਅਦ ਸੰਜੂ ਨੂੰ ਗਲੇ ਲਗਾਇਆ ਅਤੇ ਉਨ੍ਹਾਂ ਦੀ ਸ਼ਾਨਦਾਰ ਪਾਰੀ ਦੀ ਸ਼ਲਾਘਾ ਕੀਤੀ।
2. ਸੂਰਿਆ ਨੇ ਝੁਕਾਇਆ ਸਿਰ
ਮੈਦਾਨ 'ਤੇ ਸੰਜੂ ਸੈਮਸਨ ਦਾ ਤੂਫ਼ਾਨ ਦੇਖ ਕੇ ਨਾ ਸਿਰਫ਼ ਪ੍ਰਸ਼ੰਸਕ, ਸਗੋਂ ਖ਼ੁਦ ਕਪਤਾਨ ਸੂਰਿਆਕੁਮਾਰ ਯਾਦਵ ਵੀ ਉਨ੍ਹਾਂ ਦੇ ਮੁਰੀਦ ਨਜ਼ਰ ਆਏ। ਜਿਵੇਂ ਹੀ ਸੰਜੂ ਆਪਣੀ ਨਾਬਾਦ 97 ਦੌੜਾਂ ਦੀ ਮੈਚ ਜੇਤੂ ਪਾਰੀ ਖੇਡ ਕੇ ਪੈਵੇਲੀਅਨ ਵੱਲ ਪਰਤਣ ਲੱਗੇ, ਕਪਤਾਨ ਸੂਰਿਆ ਖ਼ੁਦ ਮੈਦਾਨ ਦੇ ਅੰਦਰ ਦੌੜਦੇ ਹੋਏ ਆਏ।
ਸੂਰਿਆ ਨੇ ਖੇਡ ਭਾਵਨਾ ਅਤੇ ਸਨਮਾਨ ਦੀ ਅਦਭੁਤ ਮਿਸਾਲ ਪੇਸ਼ ਕਰਦੇ ਹੋਏ, ਸੰਜੂ ਦੇ ਸਾਹਮਣੇ ਆਪਣੀ ਕੈਪ ਉਤਾਰੀ ਅਤੇ ਝੁਕ ਕੇ ਉਨ੍ਹਾਂ ਨੂੰ ਸਲਾਮ ਕੀਤਾ। ਟੀਮ ਇੰਡੀਆ ਦੇ ਇਨ੍ਹਾਂ ਦੋ ਸਿਤਾਰਿਆਂ ਦੇ ਵਿਚਕਾਰ ਦਾ ਇਹ ਪਲ ਕੈਮਰੇ ਵਿੱਚ ਕੈਦ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
3. ਸੰਜੂ ਸੈਮਸਨ ਨੇ ਰੱਬ ਦਾ ਸ਼ੁਕਰਾਨਾ ਕੀਤਾ
ਭਾਰਤ ਨੂੰ ਸੈਮੀਫਾਈਨਲ ਵਿੱਚ ਪਹੁੰਚਾਉਣ ਲਈ ਆਖਰੀ ਓਵਰ ਦੀ ਦੂਜੀ ਗੇਂਦ 'ਤੇ ਸੰਜੂ ਸੈਮਸਨ ਨੇ ਰੋਮਾਰੀਓ ਸ਼ੈਫਰਡ ਨੂੰ ਇੱਕ ਜ਼ਬਰਦਸਤ ਚੌਕਾ ਜੜਿਆ। ਜਿਵੇਂ ਹੀ ਗੇਂਦ ਬਾਊਂਡਰੀ ਦੇ ਪਾਰ ਗਈ, ਪੂਰਾ ਈਡਨ ਗਾਰਡਨ ਗੂੰਜ ਉੱਠਿਆ। ਜਿੱਤ ਦੇ ਇਸ ਰੋਮਾਂਚਕ ਪਲ ਤੋਂ ਬਾਅਦ ਸੰਜੂ ਨੇ ਆਪਣਾ ਹੈਲਮੇਟ ਉਤਾਰਿਆ ਅਤੇ ਉਸ ਨੂੰ ਖੱਬੇ ਪਾਸੇ ਸੁੱਟ ਦਿੱਤਾ।
ਇਸ ਤੋਂ ਬਾਅਦ ਸੰਜੂ ਭਾਵੁਕ ਹੋ ਗਏ ਅਤੇ ਮੈਦਾਨ 'ਤੇ ਆਪਣੇ ਗੋਡਿਆਂ ਦੇ ਭਾਰ ਬੈਠ ਗਏ। ਉਨ੍ਹਾਂ ਨੇ ਅਸਮਾਨ ਵੱਲ ਦੇਖਿਆ, ਆਪਣੇ ਹੱਥ ਜੋੜੇ ਅਤੇ ਇਸ ਇਤਿਹਾਸਕ ਜਿੱਤ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।