T20 World Cup 2026 : 'ਉਹ ਗੁੱਸੇ 'ਚ ਸੀ... ਮੈਂ ਮਾਫ਼ੀ ਮੰਗੀ', ਵਿਸ਼ਵ ਚੈਂਪੀਅਨ ਕਪਤਾਨ ਸੂਰਿਆਕੁਮਾਰ ਯਾਦਵ ਦਾ ਵੱਡਾ ਖੁਲਾਸਾ
ਦੱਖਣੀ ਅਫਰੀਕਾ ਖ਼ਿਲਾਫ਼ ਅਕਸ਼ਰ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਖਿਡਾਉਣਾ ਇੱਕ ਰਣਨੀਤਕ ਫੈਸਲਾ ਸੀ ਪਰ ਇਸ ਕਾਰਨ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੂਰੇ ਟੂਰਨਾਮੈਂਟ ਵਿੱਚ ਭਾਰਤ ਸਿਰਫ ਇਹੀ ਇੱਕ ਮੈਚ ਹਾਰਿਆ ਸੀ। ਸੂਰਿਆ ਨੇ ਕਿਹਾ, "ਅਕਸ਼ਰ ਕਾਫੀ ਗੁੱਸੇ ਵਿੱਚ ਸੀ ਅਤੇ ਹੋਣਾ ਵੀ ਚਾਹੀਦਾ ਹੈ। ਉਹ ਇੱਕ ਤਜਰਬੇਕਾਰ ਖਿਡਾਰੀ ਹੈ। ਮੈਂ ਉਸਨੂੰ ਕਿਹਾ ਕਿ ਇਹ ਮੇਰੀ ਗਲਤੀ ਸੀ
Publish Date: Thu, 12 Mar 2026 03:12 PM (IST)
Updated Date: Thu, 12 Mar 2026 03:22 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਸਵੀਕਾਰ ਕੀਤਾ ਹੈ ਕਿ ਸੁਪਰ-8 ਮੈਚ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਅਕਸ਼ਰ ਪਟੇਲ ਨੂੰ ਟੀਮ ਵਿੱਚੋਂ ਬਾਹਰ ਰੱਖਣਾ ਉਨ੍ਹਾਂ ਦੀ ਗਲਤੀ ਸੀ। ਸੂਰਿਆ ਨੇ ਦੱਸਿਆ ਕਿ ਅਕਸ਼ਰ ਇਸ ਫੈਸਲੇ ਤੋਂ ਕਾਫੀ ਨਾਰਾਜ਼ ਸਨ ਅਤੇ ਉਨ੍ਹਾਂ ਨੇ ਖੁਦ ਮੈਚ ਤੋਂ ਬਾਅਦ ਅਕਸ਼ਰ ਤੋਂ ਮਾਫ਼ੀ ਮੰਗੀ ਸੀ।
ਸੂਰਿਆਕੁਮਾਰ ਅਨੁਸਾਰ, ਦੱਖਣੀ ਅਫਰੀਕਾ ਖ਼ਿਲਾਫ਼ ਅਕਸ਼ਰ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਖਿਡਾਉਣਾ ਇੱਕ ਰਣਨੀਤਕ ਫੈਸਲਾ ਸੀ ਪਰ ਇਸ ਕਾਰਨ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪੂਰੇ ਟੂਰਨਾਮੈਂਟ ਵਿੱਚ ਭਾਰਤ ਸਿਰਫ ਇਹੀ ਇੱਕ ਮੈਚ ਹਾਰਿਆ ਸੀ। ਸੂਰਿਆ ਨੇ ਕਿਹਾ, "ਅਕਸ਼ਰ ਕਾਫੀ ਗੁੱਸੇ ਵਿੱਚ ਸੀ ਅਤੇ ਹੋਣਾ ਵੀ ਚਾਹੀਦਾ ਹੈ। ਉਹ ਇੱਕ ਤਜਰਬੇਕਾਰ ਖਿਡਾਰੀ ਹੈ। ਮੈਂ ਉਸਨੂੰ ਕਿਹਾ ਕਿ ਇਹ ਮੇਰੀ ਗਲਤੀ ਸੀ ਅਤੇ ਮੈਨੂੰ ਮਾਫ਼ ਕਰ ਦੇਣਾ।" ਅਕਸ਼ਰ ਨੇ ਇਸ ਜਿੱਤ ਨੂੰ ਭਾਵੁਕ ਦੱਸਿਆ ਕਿਉਂਕਿ ਉਨ੍ਹਾਂ ਦੇ ਬੇਟੇ ਹਕਸ਼ ਨੇ ਪਹਿਲੀ ਵਾਰ ਸਟੈਂਡਸ ਵਿੱਚ ਬੈਠ ਕੇ ਆਪਣੇ ਪਿਤਾ ਨੂੰ ਖੇਡਦੇ ਹੋਏ ਦੇਖਿਆ।
ਭਾਰਤ ਦਾ ਇਤਿਹਾਸਕ ਰਿਕਾਰਡ
8 ਮਾਰਚ 2026 ਨੂੰ ਭਾਰਤ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ।ਭਾਰਤ ਆਪਣੇ ਘਰ ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਲਗਾਤਾਰ ਦੋ ਵਾਰ (2024 ਅਤੇ 2026) ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ।