T20 WC 2026: 'ਸਾਨੂੰ ਆਲੋਚਨਾ ਤੋਂ ਬਚਾਓ...', ਸ੍ਰੀਲੰਕਾ ਦੀ ਸ਼ਰਮਨਾਕ ਹਾਰ ਤੋਂ ਬਾਅਦ ਕਪਤਾਨ ਦਾਸੁਨ ਸ਼ਨਾਕਾ ਦੀ ਸਰਕਾਰ ਨੂੰ ਅਜੀਬੋ-ਗਰੀਬ ਗੁਹਾਰ
ਸ਼ਨਾਕਾ ਨੇ ਸ੍ਰੀਲੰਕਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ, "ਮੈਂ ਚਾਹੁੰਦਾ ਹਾਂ ਕਿ ਸਰਕਾਰ ਦਖਲ ਦੇਵੇ ਅਤੇ ਖਿਡਾਰੀਆਂ ਦੀ ਹੋ ਰਹੀ ਆਲੋਚਨਾ ਨੂੰ ਰੋਕੇ। ਇਸ ਨਾਲ ਆਉਣ ਵਾਲੇ ਖਿਡਾਰੀਆਂ ਦੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।"
Publish Date: Thu, 26 Feb 2026 02:43 PM (IST)
Updated Date: Thu, 26 Feb 2026 02:47 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਟੀ-20 ਵਰਲਡ ਕੱਪ 2026 ਦੇ ਸੁਪਰ-8 ਪੜਾਅ ਵਿੱਚ ਨਿਊਜ਼ੀਲੈਂਡ ਹੱਥੋਂ ਮਿਲੀ 61 ਦੌੜਾਂ ਦੀ ਸ਼ਰਮਨਾਕ ਹਾਰ ਦੇ ਨਾਲ ਹੀ ਸ੍ਰੀਲੰਕਾ ਦਾ ਸਫ਼ਰ ਖ਼ਤਮ ਹੋ ਗਿਆ ਹੈ। ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਸ੍ਰੀਲੰਕਾਈ ਕਪਤਾਨ ਦਾਸੁਨ ਸ਼ਨਾਕਾ ਨੇ ਦੇਸ਼ ਤੋਂ ਮਾਫ਼ੀ ਤਾਂ ਮੰਗੀ ਪਰ ਨਾਲ ਹੀ ਸਰਕਾਰ ਤੋਂ ਇੱਕ ਅਜਿਹੀ ਮੰਗ ਕਰ ਦਿੱਤੀ ਹੈ ਜਿਸ ਨੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਹੈ।
ਸ਼ਨਾਕਾ ਨੇ ਸਰਕਾਰ ਤੋਂ ਕੀਤੀ ਇਹ ਮੰਗ
ਹਾਰ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਸ਼ਨਾਕਾ ਨੇ ਟੀਮ ਦੀ ਮਾੜੀ ਫਾਰਮ ਤੋਂ ਜ਼ਿਆਦਾ ਬਾਹਰ ਦੇ 'ਨਕਾਰਾਤਮਕ ਮਾਹੌਲ' ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ,"ਖਿਡਾਰੀਆਂ ਲਈ ਬਾਹਰੀ ਸ਼ੋਰ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ। ਅਸੀਂ ਜ਼ਿਆਦਾਤਰ ਨਕਾਰਾਤਮਕ ਗੱਲਾਂ ਹੀ ਸੁਣਦੇ ਹਾਂ। ਅਸੀਂ ਖਿਡਾਰੀ ਚਾਹੇ ਕਿੰਨੇ ਵੀ ਹਾਂ-ਪੱਖੀ ਕਿਉਂ ਨਾ ਹੋਈਏ, ਬਾਹਰੋਂ ਇੱਕ ਨਕਾਰਾਤਮਕ ਮਾਹੌਲ ਬਣਾ ਦਿੱਤਾ ਜਾਂਦਾ ਹੈ।"
ਸ਼ਨਾਕਾ ਨੇ ਸ੍ਰੀਲੰਕਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ, "ਮੈਂ ਚਾਹੁੰਦਾ ਹਾਂ ਕਿ ਸਰਕਾਰ ਦਖਲ ਦੇਵੇ ਅਤੇ ਖਿਡਾਰੀਆਂ ਦੀ ਹੋ ਰਹੀ ਆਲੋਚਨਾ ਨੂੰ ਰੋਕੇ। ਇਸ ਨਾਲ ਆਉਣ ਵਾਲੇ ਖਿਡਾਰੀਆਂ ਦੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।"
ਫਿਟਨੈਸ ਤੇ ਸੱਟਾਂ
ਸ਼ਨਾਕਾ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਟੀਮ ਦੇ ਖਿਡਾਰੀਆਂ ਦਾ ਫਿਟਨੈਸ ਪੱਧਰ ਸਹੀ ਨਹੀਂ ਹੈ। ਟੂਰਨਾਮੈਂਟ ਦੌਰਾਨ ਮੁੱਖ ਤੇਜ਼ ਗੇਂਦਬਾਜ਼ ਮਥੀਸ਼ਾ ਪਥੀਰਾਨਾ ਅਤੇ ਆਲਰਾਊਂਡਰ ਵਾਨਿੰਦੂ ਹਸਰੰਗਾ ਵਰਗੇ ਸਟਾਰ ਖਿਡਾਰੀ ਸੱਟਾਂ ਕਾਰਨ ਬਾਹਰ ਹੋ ਗਏ। ਸ਼ਨਾਕਾ ਮੁਤਾਬਕ ਹੋਰ ਟੀਮਾਂ ਫਿਟਨੈਸ ਦੇ ਮਾਮਲੇ ਵਿੱਚ ਸ੍ਰੀਲੰਕਾ ਤੋਂ ਬਹੁਤ ਅੱਗੇ ਹਨ।
ਕੀ ਖੁੱਸੇਗੀ ਕਪਤਾਨੀ
ਆਪਣੀ ਕਪਤਾਨੀ ਬਾਰੇ ਸਵਾਲ 'ਤੇ ਸ਼ਨਾਕਾ ਨੇ ਕਿਹਾ, "ਮੈਨੂੰ ਨਹੀਂ ਪਤਾ ਕਿ ਮੈਂ ਕਿੰਨੀ ਦੇਰ ਕਪਤਾਨ ਰਹਾਂਗਾ, ਇਹ ਚੋਣਕਾਰਾਂ ਨੇ ਤੈਅ ਕਰਨਾ ਹੈ ਪਰ ਮੈਂ ਖੁਸ਼ ਹਾਂ ਕਿ ਮੈਨੂੰ ਇੰਨੇ ਲੰਬੇ ਸਮੇਂ ਤੱਕ ਇਹ ਮੌਕਾ ਮਿਲਿਆ। ਮੈਂ ਕਈ ਚੰਗੇ ਫੈਸਲੇ ਲਏ ਅਤੇ ਕੁਝ ਗਲਤੀਆਂ ਵੀ ਕੀਤੀਆਂ।"